Mon, Dec 22, 2025
Whatsapp

Manali Police: ਕੀ ਇਹ ਟ੍ਰੈਫਿਕ ਜਾਮ ਤੋਂ ਬਚਣ ਲਈ ਸੀ? ਪ੍ਰਾਈਵੇਟ ਇਨੋਵਾ ਨੂੰ ਬਣਾਇਆ ਐਂਬੂਲੈਂਸ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਇੱਕ ਸੈਲਾਨੀ ਦਾ ਚਲਾਨ ਕੀਤਾ ਹੈ। ਪੰਜਾਬ ਦਾ ਇੱਕ ਸੈਲਾਨੀ ਆਪਣੀ ਨਿੱਜੀ ਇਨੋਵਾ ਗੱਡੀ ਨੂੰ ਐਂਬੂਲੈਂਸ ਵਿੱਚ ਬਦਲ ਕੇ ਮਨਾਲੀ ਲੈ ਕੇ ਸੀ।

Reported by:  PTC News Desk  Edited by:  Amritpal Singh -- June 12th 2024 09:04 PM
Manali Police: ਕੀ ਇਹ ਟ੍ਰੈਫਿਕ ਜਾਮ ਤੋਂ ਬਚਣ ਲਈ ਸੀ? ਪ੍ਰਾਈਵੇਟ ਇਨੋਵਾ ਨੂੰ ਬਣਾਇਆ ਐਂਬੂਲੈਂਸ

Manali Police: ਕੀ ਇਹ ਟ੍ਰੈਫਿਕ ਜਾਮ ਤੋਂ ਬਚਣ ਲਈ ਸੀ? ਪ੍ਰਾਈਵੇਟ ਇਨੋਵਾ ਨੂੰ ਬਣਾਇਆ ਐਂਬੂਲੈਂਸ

Manali Police: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨਾਲੀ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇੱਥੇ ਇੱਕ ਸੈਲਾਨੀ ਦਾ ਚਲਾਨ ਕੀਤਾ ਹੈ। ਪੰਜਾਬ ਦਾ ਇੱਕ ਸੈਲਾਨੀ ਆਪਣੀ ਨਿੱਜੀ ਇਨੋਵਾ ਗੱਡੀ ਨੂੰ ਐਂਬੂਲੈਂਸ ਵਿੱਚ ਬਦਲ ਕੇ ਮਨਾਲੀ ਲੈ ਕੇ ਸੀ। ਵੱਡੀ ਗੱਲ ਇਹ ਹੈ ਕਿ ਉਹ ਕਾਰ 'ਚ ਸਵਾਰੀਆਂ ਸਮੇਤ ਪਹੁੰਚਿਆ ਸੀ ਅਤੇ ਉਸ ਨੇ ਆਪਣੀ ਇਨੋਵਾ ਗੱਡੀ 'ਤੇ ਨੀਲੀ ਬੱਤੀ ਵੀ ਲਗਾਈ ਹੋਈ ਸੀ। ਹੁਣ ਮਨਾਲੀ ਪੁਲਿਸ ਦੀ ਟੀਮ ਨੇ ਇਸ ਇਨੋਵਾ ਗੱਡੀ 'ਤੇ 23000 ਰੁਪਏ ਦਾ ਜੁਰਮਾਨਾ ਲਗਾਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮਨਾਲੀ ਪੁਲਿਸ ਨੇ ਮੰਗਲਵਾਰ ਸ਼ਾਮ ਨੂੰ ਰਾਮਬਾਗ ਚੌਕ ਵਿੱਚ ਪੰਜਾਬ ਨੰਬਰ ਵਾਲੀ ਇੱਕ ਇਨੋਵਾ ਕਾਰ ਸੜਕ ਦੇ ਕਿਨਾਰੇ ਖੜ੍ਹੀ ਸੀ। ਇਸ ਗੱਡੀ 'ਤੇ ਨੀਲੀਆਂ ਬੱਤੀਆਂ ਸਨ ਅਤੇ ਅਗਲੇ ਸ਼ੀਸ਼ੇ 'ਤੇ ਐਂਬੂਲੈਂਸ ਲਿਖਿਆ ਹੋਇਆ ਸੀ। ਸ਼ੱਕ ਦੇ ਆਧਾਰ 'ਤੇ ਜਦੋਂ ਮਨਾਲੀ ਪੁਲਿਸ ਟੀਮ ਨੇ ਡਰਾਈਵਰ ਤੋਂ ਗੱਡੀ ਦੇ ਦਸਤਾਵੇਜ਼ ਮੰਗੇ ਤਾਂ ਡਰਾਈਵਰ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਜਾਂਚ 'ਚ ਪਤਾ ਲੱਗਾ ਕਿ ਗੱਡੀ ਪ੍ਰਾਈਵੇਟ ਸੀ ਅਤੇ ਇੱਥੇ ਟੈਕਸੀ ਵਜੋਂ ਵਰਤੀ ਜਾ ਰਹੀ ਸੀ। ਗੱਡੀ ਦੇ ਡਰਾਈਵਰ ਦੀ ਪਛਾਣ ਹਰਵੀਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ।


ਜਦੋਂ ਪੁਲਿਸ ਨੇ ਹਰਵੀਰ ਸਿੰਘ ਤੋਂ ਉਸ ਦਾ ਡਰਾਈਵਿੰਗ ਲਾਇਸੈਂਸ ਮੰਗਿਆ ਤਾਂ ਉਸ ਕੋਲ ਵੀ ਨਹੀਂ ਸੀ। ਇਸ ਤੋਂ ਇਲਾਵਾ ਡਰਾਈਵਰ ਕੋਲ ਐਂਬੂਲੈਂਸ ਅਤੇ ਗੱਡੀ ਵਿੱਚ ਨੀਲੀ ਬੱਤੀ ਲਿਖੇ ਹੋਣ ਸਬੰਧੀ ਕੋਈ ਦਸਤਾਵੇਜ਼ ਨਹੀਂ ਸਨ। ਡੀਐਸਪੀ ਮਨਾਲੀ ਕੇਡੀ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੇ ਵਾਹਨ ਦੀ ਤਲਾਸ਼ੀ ਵੀ ਲਈ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 23 ਹਜ਼ਾਰ ਰੁਪਏ ਦਾ ਚਲਾਨ ਕੱਟਿਆ। ਉਨ੍ਹਾਂ ਕਿਹਾ ਕਿ ਮਨਾਲੀ ਦੀ ਪੁਲੀਸ ਟਰੈਫਿਕ ਨਿਯਮਾਂ ਨੂੰ ਲੈ ਕੇ ਲਗਾਤਾਰ ਸਖ਼ਤ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕਾਰਵਾਈ ਵੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਇਸ ਪੂਰੇ ਮਾਮਲੇ ਦੀ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ। ਯੂਜ਼ਰਸ ਦਾ ਕਹਿਣਾ ਹੈ ਕਿ ਮਨਾਲੀ ਦੇ ਟ੍ਰੈਫਿਕ ਜਾਮ ਤੋਂ ਬਚਣ ਲਈ ਨੌਜਵਾਨ ਨੇ ਇਹ ਚਾਲ ਅਪਣਾਇਆ।

- PTC NEWS

Top News view more...

Latest News view more...

PTC NETWORK
PTC NETWORK