ਸਿਨੇਮਾਘਰਾਂ ਦੀ ਰੌਣਕ ਬਣੀ ਪੰਜਾਬੀ ਫ਼ਿਲਮ 'ਮੰਜੇ ਬਿਸਤਰੇ' ਨੂੰ ਮਿਲਿਆ ਇਹ ਐਵਾਰਡ 

By  Joshi March 30th 2018 10:13 PM -- Updated: March 31st 2018 12:15 AM

Manje Bistre best popular film PTC punjabi film awards 2018: ਪੰਜਾਬੀ ਫ਼ਿਲਮਾਂ ਦੇ ਦਿਨ ਬ ਦਿਨ ਉੱਚੇ ਹੁੰਦੇ ਮਿਆਰ ਨੂੰ ਬਣਦਾ ਸਨਮਾਨ ਦੇਣ ਲਈ ਆਯੋਜਿਤ ਕੀਤੇ ਗਏ ਪ੍ਰੋਗਰਾਮ ਪੀਟੀਸੀ ਪੰਜਾਬੀ ਫਿਲਮ ਅਵਾਰਡਜ਼ 'ਚ ਸਭ ਤੋਂ ਵਧੀਆ ਫਿਲਮ ਭਾਵ ਸਭ ਤੋਂ ਪਾਪੂਲਰ ਦਾ ਅਵਾਰਡ 'ਮੰਜੇ ਬਿਸਤਰੇ' ਨੂੰ ਦਿੱਤਾ ਗਿਆ ਹੈ। ਇਸ ਫਿਲਮ 'ਚ ਪੰਜਾਬੀ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਨਾਲ ਉਹਨਾਂ ਦੇ ਨਾਲ ਸੋਨਮ ਬਾਜਵਾ ਦੀ ਬਾਕਮਾਲ ਅਦਾਕਾਰੀ ਲੋਕਾਂ ਦੇ ਦਿਲਾਂ ਚ ਛਾਈ ਰਹੀ ਸੀ। ਸਿਨੇਮਾਘਰਾਂ 'ਚ ਧੁੰਮਾਂ ਮਚਾ ਰਹੀ ਚੁੱਕੀ ਫਿਲਮ ਨੂੰ ਮਿਲੇ ਇਸ ਅਵਾਰਡ ਨਾਲ ਗਿੱਪੀ ਗਰੇਵਾਲ ਦੇ ਨਾਲ ਪੂਰੀ ਟੀਮ ਵੱਲੋਂ ਕੀਤੀ ਫਿਲਮ ਨੂੰ ਮਿਲੇ ਇਸ ਸਨਮਾਨ ਨੂੰ .... ਨੇ ਕਬੂਲ ਕੀਤਾ। ਦੱਸ ਦੇਈਏ ਕਿ ਇਸ ਫ਼ਿਲਮ ਵਿਚ ੧੯੯੦ ਦੇ ਦੌਰ ਨੂੰ ਦਰਸਾਇਆ ਗਿਆ ਸੀ, ਜਿਸ 'ਚ ੧੯੯੦ 'ਚ ਪੰਜਾਬ ਦੇ ਪਿੰਡਾਂ 'ਚ ਵਿਆਹਾਂ ਦੀ ਹਰ ਇਕ ਦੀ ਨੋਕ-ਝੋਕ ਨੂੰ ਦਿਖਾਇਆ ਸੀ। ਪੰਜਾਬ ਦੇ ਪੁਰਾਣੇ ਸੱਭਿਆਚਾਰ , ਆਪਸੀ ਭਾਈਚਾਰੇ , ਰਿਸ਼ਤਿਆਂ ਤੇ ਰੀਤੀ-ਰਿਵਾਜਾਂ ਨੂੰ ਦਰਸਾਉਦੀ ਇਸ ਫਿਲਮ ਨੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ ਸੀ। —PTC News

Related Post