ਯੂਪੀ ਪੁਲਿਸ ਵੱਲੋਂ ਹਿਰਾਸਤ 'ਚ ਲਏ ਗਏ ਮਨਜਿੰਦਰ ਸਿੰਘ ਸਿਰਸਾ, ਪੁੱਛਿਆ ਮੈਂ ਕੀ ਕੀਤਾ ਅਪਰਾਧ ?

By  Jagroop Kaur January 21st 2021 10:38 PM -- Updated: January 21st 2021 10:49 PM

ਕਿਸਾਨੀ ਸੰਘਰਸ਼ 'ਚ ਆਪਣੀ ਸ਼ਮੂਲੀਅਤ ਦਿੰਦੇ ਆ ਰਹੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸ ਨੂੰ 'ਚ ਆਪਣੇ ਸਮਰਥਕਾਂ ਸਮੇਤ ਯੂਪੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ I ਮਨਜਿੰਦਰ ਸਿੰਘ ਸਿਰਸਾ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਕਿਹਾ ਹੈ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕਿਸ ਕਾਰਨ ਯੂ ਪੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ |

ਸਿਰਸਾ ਨੇ ਟਵੀਟ ਕਰਕੇ ਕਿਹਾ ਕਿ "ਉੱਤਰ ਪ੍ਰਦੇਸ਼ ਪੁਲਿਸ ਨੇ ਮੈਨੂੰ ਬਿਲੀਸਪੁਰ, ਪੀਲੀਭੀਤ ਵਿਖੇ ਗ੍ਰਿਫਤਾਰ ਕੀਤਾ ਹੈ।

ਮੇਰਾ ਅਪਰਾਧ - ਮੈਂ ਕਿਸਾਨਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰ ਰਿਹਾ ਹਾਂ ਅਤੇ ਸੁਪਰੀਮ ਕੋਰਟ ਵੀ ਕਿਸਾਨਾਂ ਦੇ ਵਿਰੋਧ ਦੇ ਅਧਿਕਾਰ ਨੂੰ ਮਾਨਤਾ ਦਿੰਦੀ ਹੈ| ਕੀ ਇਹ ਕੋਈ ਅਪਰਾਧਿਕ ਅਪਰਾਧ ਹੈ; ਮੈਂ ਪੁੱਛਣਾ ਚਾਹੁੰਦਾ ਹਾਂ"Image

ਇਕ ਹੋਰ ਟਵੀਟ ਵਿਚ, ਸਿਰਸਾ ਨੇ ਲਿਖਿਆ ਕਿ “ਮੈਨੂੰ ਡੀਐਸਪੀ ਸੀ ਸ਼ਹਿਰ ਦੀ ਪਹਿਲੀ ਬਰੇਲੀ ਉੱਤਰ ਪ੍ਰਦੇਸ਼ ਨੇ ਗਿਰਫਤਾਰ ਕੀਤਾ ਸੀ ਅਤੇ ਜਦ ਮੈਂ ਉਹਨਾਂ ਨੂੰ ਪੁੱਛਿਆ ਤਾਂ ਕਿ ਕਿਸ ਅਪਰਾਧ ਲਈ ਮੈਨੂੰ ਗਿਰਫ਼ਤਾਰ ਕੀਤਾ ਹੈ ਤਾਂ ਉਹਨਾਂ ਕਿਹਾ ਮੈਨੂੰ ਪਤਾ ਨਹੀਂ ਹੈ।”Farmers protest: DSGMC President Manjinder Singh Sirsa allegedly arrested by Uttar Pradesh police in Bilaspur, Pilibhit, on Thursday.ਉਨ੍ਹਾਂ ਕਿਹਾ ਕਿ “ਸਿੰਘ ਸਭਾ ਗੁਰਦੁਆਰਾ, ਬਰੇਲੀ ਵਿਖੇ ਰਹਿ ਕੇ ਇਸ ਖੇਤਰ ਦੀ ਸੰਗਤ ਨਾਲ ਗੱਲਬਾਤ ਕੀਤੀ ਜਾਵੇ। ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਉਨ੍ਹਾਂ ਕਿਸਾਨਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ | ਸਿਰਸਾ ਉੱਥੇ ਕਿਸਾਨਾਂ ਦੀ ਮਦਦ ਲਈ ਕਮੇਟੀ ਦਾ ਵਫ਼ਦ ਲੈ ਕੇ ਗਏ ਸਨ। ਉਨ੍ਹਾਂ ਕਿਹਾ ਕਿ ਯੂ.ਪੀ. ਪੁਲਿਸ ਮੈਨੂੰ ਕਿਉਂ ਗ੍ਰਿਫਤਾਰ ਕਰ ਰਹੀ ਹੈ ਇਸ ਦੀ ਜਾਣਕਾਰੀ ਮੈਨੂੰ ਵੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਉੱਤਰ-ਪ੍ਰਦੇਸ਼ ਦੀ ਪੁਲਸ ਸ਼ਰੇਆਮ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਯੂ.ਪੀ. ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਦੀ ਅਸੀਂ ਸਖ਼ਤ ਨਿੰਦਾ ਕਰਦੇ ਹਾਂ।

 

Related Post