ਮਨਜਿੰਦਰ ਸਿੰਘ ਸਿਰਸਾ ਸਮੇਤ DSGMC ਦੀ ਟੀਮ ਪਹੁੰਚੀ ਕੈਥਲ (ਤਸਵੀਰਾਂ)

By  Jashan A March 25th 2019 03:23 PM

ਮਨਜਿੰਦਰ ਸਿੰਘ ਸਿਰਸਾ ਸਮੇਤ DSGMC ਦੀ ਟੀਮ ਪਹੁੰਚੀ ਕੈਥਲ (ਤਸਵੀਰਾਂ),ਕੈਥਲ: ਪਿਛਲੇ ਦਿਨੀਂ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਪਿੰਡ ਬਦਸੂਈ ‘ਚ ਮੰਦਰ ਤੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਵਿਚਕਾਰ ਝਗੜਾ ਹੋ ਗਿਆ ਸੀ, ਇਹ ਝਗੜਾ ਇਨ੍ਹਾਂ ਵੱਧ ਗਿਆ ਕਿ ਧਾਰਮਿਕ ਸਥਾਨ ਨੂੰ ਲੈ ਕੇ ਦੋ ਧਿਰਾਂ ਭਿੜ ਗਈਆਂ ਸਨ।

sirsa ਮਨਜਿੰਦਰ ਸਿੰਘ ਸਿਰਸਾ ਸਮੇਤ DSGMC ਦੀ ਟੀਮ ਪਹੁੰਚੀ ਕੈਥਲ (ਤਸਵੀਰਾਂ)

ਜਿਸ ਦੀ ਜਾਂਚ ਲਈ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਕੈਂਥਲ ਪਹੁੰਚੀ ਅਤੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ‘ਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਤੇ ਨਾਲ ਹੀ ਘਟਨਾ ਦੀ ਪੂਰੀ ਜਾਣਕਰੀ ਇਕੱਠੀ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ:ਅਮਰੀਕਾ ‘ਚ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ 2 ਧਿਰਾਂ ਆਹਮੋ-ਸਾਹਮਣੇ

sirsa ਮਨਜਿੰਦਰ ਸਿੰਘ ਸਿਰਸਾ ਸਮੇਤ DSGMC ਦੀ ਟੀਮ ਪਹੁੰਚੀ ਕੈਥਲ (ਤਸਵੀਰਾਂ)

ਜ਼ਿਕਰਯੋਗ ਹੈ ਕਿ ਪਿੰਡ ਬਦਸੂਈ ਵਿਖੇ ਮੰਦਰ ਤੇ ਗੁਰਦੁਆਰਾ ਸਾਹਿਬ ਇਕੋਂ ਥਾਂ ‘ਤੇ ਆਹਮੋ-ਸਾਹਮਣੇ ਬਣੇ ਹੋਏ ਹਨ।ਜਿਸ ਕਰਕੇ ਦੋਵੇਂ ਥਾਵਾਂ ਦੀ ਜ਼ਮੀਨੀ ਵੰਡ ਨੂੰ ਲੈ ਕੇ ਇਕ ਪੀਸ ਕਮੇਟੀ ਬਣਾਈ ਗਈ ਸੀ।ਪੀਸ ਕਮੇਟੀ ਨੇ ਫੈਸਲਾ ਦਿੱਤਾ ਸੀ ਕਿ ਮੰਦਰ ਵੱਲ 90 ਫੁੱਟ ਜ਼ਮੀਨ ਰਵੇਗੀ ਤੇ ਗੁਰਦੁਆਰਾ ਸਾਹਿਬ ਵੱਲ 110 ਫੁੱਟ ਜ਼ਮੀਨ ਰਵੇਗੀ।

sirsa ਮਨਜਿੰਦਰ ਸਿੰਘ ਸਿਰਸਾ ਸਮੇਤ DSGMC ਦੀ ਟੀਮ ਪਹੁੰਚੀ ਕੈਥਲ (ਤਸਵੀਰਾਂ)

ਜਦੋਂ ਹੋਲੀ ਵਾਲੇ ਦਿਨ ਕੁਝ ਲੋਕਾਂ ਨੇ ਉਕਤ ਥਾਂ ‘ਤੇ ਪੁੱਜ ਕੇ ਦੋਵਾਂ ਦੇ ਵਿਚਕਾਰ ਕੰਧ ਬਣਾਉਣੀ ਸ਼ੁਰੂ ਕਰ ਦਿੱਤੀ ਤਾਂ ਓਥੇ ਦੂਜਾ ਧੜਾ ਵੀ ਮੌਕੇ ‘ਤੇ ਪੁੱਜ ਗਿਆ, ਜਿਸ ਕਾਰਨ ਲੜਾਈ ਵਧ ਗਈ।

-PTC News

Related Post