ਮਨਜੀਤ ਸਿੰਘ ਜੀ.ਕੇ. 'ਤੇ ਹੋਇਆ ਹਮਲਾ ਆਈ.ਐੱਸ.ਆਈ.ਦੀ ਸਾਜਿਸ਼ :ਮਨਜਿੰਦਰ ਸਿਰਸਾ

By  Shanker Badra August 21st 2018 02:54 PM -- Updated: August 21st 2018 03:04 PM

ਮਨਜੀਤ ਸਿੰਘ ਜੀ.ਕੇ. 'ਤੇ ਹੋਇਆ ਹਮਲਾ ਆਈ.ਐੱਸ.ਆਈ.ਦੀ ਸਾਜਿਸ਼ :ਮਨਜਿੰਦਰ ਸਿਰਸਾ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਬੀਤੇ ਦਿਨ ਨਿਊਯਾਰਕ ਦੇ ਗੁਰਦੁਆਰਾ ਮੱਖਣ ਸ਼ਾਹ ਲੁਬਾਣਾ 'ਚ ਬੋਲਣ ਲਈ ਪੁੱਜੇ ਤਾਂ ਓਥੇ ਕੁੱਝ ਸ਼ਰਾਰਤੀ ਅਨਸਰਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ।

ਇਸ ਮਾਮਲੇ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ. 'ਤੇ ਹੋਇਆ ਹਮਲਾ ਆਈ.ਐੱਸ.ਆਈ.ਦੀ ਸਾਜਿਸ਼ ਹੈ।ਉਨ੍ਹਾਂ ਨੇ ਕਿਹਾ ਕਿ ਇਹ ਹਮਲਾ ਜੀ.ਕੇ. 'ਤੇ ਨਹੀਂ ਬਲਕਿ ਸਿੱਖ ਕੌਮ 'ਤੇ ਹਮਲਾ ਹੋਇਆ ਹੈ।

ਮਨਜਿੰਦਰ ਸਿਰਸਾ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਜਲਦੀ ਹੀ ਅਮਰੀਕੀ ਦੂਤਾਵਾਸ ਨਾਲ ਮੁਲਾਕਾਤ ਕਰਾਂਗੇ ਅਤੇ ਵਿਦੇਸ਼ ਮੰਤਰੀ ਨੂੰ ਮਿਲਿਆ ਜਾਵੇਗਾ।ਸਿਰਸਾ ਨੇ ਕਿਹਾ ਕਿ ਕੌਮ ਦੇ ਨਾਂਅ 'ਤੇ ਡਾਲਰ ਇਕੱਠੇ ਕਰਨ ਵਾਲਿਆਂ ਨੇ ਇਹ ਹਮਲਾ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਪੂਰੀ ਸਿੱਖ ਕੌਮ ਨੂੰ ਗੁਰਵੰਤ ਸਿੰਘ ਪੁਨੂੰ ਵਰਗੇ ਠੱਗ ਤੋਂ ਸੁਚੇਤ ਰਹਿਣਾ ਚਾਹੀਦਾ ਹੈ।

ਸਿਰਸਾ ਨੇ ਕਿਹਾ ਕਿ ਕੌਮ ਦੀ ਚੜ੍ਹਦੀ ਕਲਾ ਲਈ ਅਕਾਲੀ ਦਲ ਹਮੇਸ਼ਾ ਹੀ ਲੜਾਈ ਜਾਰੀ ਰੱਖੇਗਾ।ਉਨ੍ਹਾਂ ਨੇ ਦੱਸਿਆ ਕਿ ਮਨਜੀਤ ਸਿੰਘ ਜੀ.ਕੇ. ਦਾ ਭਰਾ ਇੰਦਰਜੀਤ ਸਿੰਘ ਵੀ ਜ਼ਖਮੀ ਹੋਇਆ ਹੈ।

-PTCNews

Related Post