ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਮੁਲਤਵੀ ਕਰਨ ਦੀ ਕੀਤੀ ਅਪੀਲ, ਕਿਹਾ -ਪਿੰਡਾਂ 'ਚ ਫੈਲ ਰਿਹਾ ਕੋਰੋਨਾ    

By  Shanker Badra May 14th 2021 04:53 PM

ਚੰਡੀਗੜ੍ਹ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਕੋਰੋਨਾ ਦੇ ਮੱਦੇਨਜ਼ਰ ਅੰਦੋਲਨਮੁਲਤਵੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਧਰਨਾ ਸਥਾਨ ਤੋਂ ਕਿਸਾਨਾਂ ਦੀ ਆਵਾਜਾਈ ਦੇ ਕਾਰਨ ਪਿੰਡਾਂ 'ਚ ਕੋਰੋਨਾ ਇਨਫੈਕਸ਼ਨ ਫੈਲ ਰਹੀ ਹੈ। ਖੱਟਰ ਨੇ ਕਿਹਾ ਕਿ ਕਿਸਾਨ ਬਾਅਦ ਵਿੱਚ ਆਪਣੀ ਮਰਜ਼ੀ ਨਾਲ ਧਰਨਾ ਮੁੜ ਸ਼ੁਰੂ ਕਰ ਸਕਦੇ ਹਨ ਪਰ ਹੁਣ ਉਨ੍ਹਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

Manohar Lal Khattar appealed to farmer leaders suspend protest amid covid19 spread ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਮੁਲਤਵੀ ਕਰਨ ਦੀ ਕੀਤੀ ਅਪੀਲ, ਪਿੰਡਾਂ 'ਚ ਫੈਲ ਰਿਹਾ ਕੋਰੋਨਾ

ਪੜ੍ਹੋ ਹੋਰ ਖ਼ਬਰਾਂ : ਅਮਰੀਕਾ 'ਚ ਕੋਰੋਨਾ ਵੈਕਸੀਨ ਲਵਾ ਚੁੱਕੇ ਲੋਕਾਂ ਨੂੰ ਮਾਸਕ ਪਾਉਣਾ ਜ਼ਰੂਰੀ ਨਹੀਂ

ਇੱਕ ਆਨਲਾਈਨ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ, 'ਜੇ ਉਹ ਧਰਨਾ ਦੁਬਾਰਾ ਸ਼ੁਰੂ ਕਰਨ ਦੀ ਇੱਛਾ ਰੱਖਦੇ ਕਰਦੇ ਹਨ ਤਾਂ ਉਹ ਸਥਿਤੀ ਕੰਟਰੋਲ 'ਚ ਆਉਣ ਤੋਂ ਬਾਅਦ ਅਜਿਹਾ ਕਰਨ ਲਈ ਆਜ਼ਾਦ ਹਨ। ਖੱਟਰ ਨੇ ਕਿਹਾ ਕਿ ਉਨ੍ਹਾਂ ਇਕ ਮਹੀਨਾਂ ਪਹਿਲਾਂ ਕਿਸਾਨ ਲੀਡਰਾਂ ਨੂੰ ਧਰਨਾ ਰੱਦ ਕਰਨ ਦੀ ਅਪੀਲ ਕੀਤੀ ਸੀ ਤਾਂ ਕਿ ਲਾਗ ਨਾ ਫੈਲੇ।

Manohar Lal Khattar appealed to farmer leaders suspend protest amid covid19 spread ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਮੁਲਤਵੀ ਕਰਨ ਦੀ ਕੀਤੀ ਅਪੀਲ, ਪਿੰਡਾਂ 'ਚ ਫੈਲ ਰਿਹਾ ਕੋਰੋਨਾ

ਖੱਟਰ ਨੇ ਕਿਹਾ 'ਇਨ੍ਹਾਂ ਧਰਨਿਆਂ ਦੀ ਵਜ੍ਹਾ ਨਾਲ ਇਫੈਕਸ਼ਨ ਫੈਲ ਰਹੀ ਹੈ। ਉਨ੍ਹਾਂ ਕਿਹਾ, 'ਕਈ ਪਿੰਡ ਇਨਫੈਕਸ਼ਨ ਦੇ ਕੇਂਦਰ ਦੇ ਰੂਪ 'ਚ ਸਾਹਮਣੇ ਆਏ ਹਨ ਕਿਉਂਕਿ ਲੋਕ ਨਿਯਮਿਤ ਤੌਰ 'ਤੇ ਧਰਨਾ ਸਥਾਨਾਂ ਤੋਂ ਆ-ਜਾ ਰਹੇ ਹਨ। ਕਿਸਾਨ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਤੋਂ ਇਲਾਵਾ ਹਰਿਆਣਾ ਦੇ ਕਈ ਸਥਾਨਾਂ 'ਤੇ ਵੀ ਮਹੀਨਿਆਂ ਤੋਂ ਧਰਨਾ ਦੇ ਰਹੇ ਹਨ।

Manohar Lal Khattar appealed to farmer leaders suspend protest amid covid19 spread ਮਨੋਹਰ ਲਾਲ ਖੱਟਰ ਨੇ ਕਿਸਾਨ ਅੰਦੋਲਨ ਮੁਲਤਵੀ ਕਰਨ ਦੀ ਕੀਤੀ ਅਪੀਲ, ਪਿੰਡਾਂ 'ਚ ਫੈਲ ਰਿਹਾ ਕੋਰੋਨਾ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਹੇ ਭਾਰਤੀਆਂ ਲਈ ਰਾਹਤ ਵਾਲੀ ਖ਼ਬਰ , ਜਾਣੋਂ ਅੱਜ ਦੇ ਤਾਜ਼ਾ ਅੰਕੜੇ

ਖੱਟਰ ਨੇ ਕਿਹਾ ਕਿਸਾਨ ਲੀਡਰਾਂ ਨੂੰ ਹੁਣ ਸਥਿਤੀ ਨੂੰ ਸਮਝਣਾ ਚਾਹੀਦਾ। ਉਹ ਵਾਰ-ਵਾਰ ਕਹਿ ਰਹੇ ਹਨ ਕਿ ਟੀਕਾ ਲਗਵਾਉਣਗੇ ਪਰ ਖੁਦ ਆਪਣੀ ਜਾਂਚ ਕਰਾਉਣ ਦੇ ਇਛੁੱਕ ਨਹੀਂ ਹਨ। ਜੇਕਰ ਉਹ ਜਾਂਚ ਨਹੀਂ ਕਰਾਉਂਦੇ ਤਾਂ ਕੋਈ ਨਹੀਂ ਜਾਣ ਸਕਦਾ ਕਿ ਕੌਣ ਇਨਫੈਕਟਡ ਹੈ।' ਉਨ੍ਹਾਂ ਕਿਹਾ 'ਉਨ੍ਹਾਂ ਨੂੰ ਜਾਂਚ ਲਈ ਸਾਹਮਣੇ ਆਉਣਾ ਚਾਹੀਦਾ ਹੈ।

-PTCNews

Related Post