ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

By  Shanker Badra June 13th 2019 02:44 PM

ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ:ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਇਕਨਾਮਿਕ ਅਫੈਂਸਜ਼ ਵਿੰਗ ਨੇ ਮਨਪ੍ਰੀਤ ਸਿੰਘ ਚੱਢਾ ਉਰਫ ਮੋਂਟੀ ਚੱਢਾ ਨੂੰ ਧੋਖਾਧੜੀ ਦੇ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਹੈ।ਇਹ ਗ੍ਰਿਫਤਾਰੀ ਬੁੱਧਵਾਰ ਰਾਤ ਨੂੰ ਦਿੱਲੀ ਏਅਰਪੋਰਟ 'ਤੇ ਹੋਈ ਹੈ।ਦੱਸ ਦਈਏ ਕਿ ਮਨਪ੍ਰੀਤ ਸਿੰਘ ਚੱਢਾ ਸ਼ਰਾਬ ਕਾਰੋਬਾਰੀ ਮਰਹੂਮ ਪੋਂਟੀ ਚੱਢਾ ਦਾ ਪੁੱਤਰ ਹੈ।

Manpreet Chadha of Wave Group arrested at Delhi Airport
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਮਿਲੀ ਜਾਣਕਾਰੀ ਮੁਤਾਬਿਕ ਈਓਡਬਲਿਊ ਨੇ ਮਨਪ੍ਰੀਤ ਨੂੰ ਬੁੱਧਵਾਰ ਦੀ ਰਾਤ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਹੈ।ਧੋਖਾਧੜੀ ਦੇ ਮਾਮਲੇ 'ਚ ਮੁਲਜ਼ਮ ਫੁਕੇਟ (ਵਿਦੇਸ਼) ਭੱਜਣ ਦੀ ਤਿਆਰੀ 'ਚ ਸੀ।ਇਸ ਤੋਂ ਪਹਿਲਾਂ ਕਿ ਉਹ ਭੱਜਣ 'ਚ ਕਾਮਯਾਬ ਹੋ ਜਾਂਦਾ, ਉਸ ਨੂੰ ਦਿੱਲੀ ਪੁਲਿਸ ਨੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ ਹੈ।

Manpreet Chadha of Wave Group arrested at Delhi Airport
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਪੁਲਿਸ ਨੂੰ ਮੁਲਜ਼ਮ ਮਨਪ੍ਰੀਤ ਦੇ ਖਿਲਾਫ ਕਈ ਲੋਕਾਂ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਕਈ ਨਿਰਮਾਣ ਕੰਪਨੀਆਂ ਬਣਾ ਕੇ ਲੋਕਾਂ ਤੋਂ ਪੈਸੇ ਲਏ ਤੇ ਫਲੈਟ ਦੇਣ ਦਾ ਵਾਅਦਾ ਕੀਤਾ ਪਰ ਉਸ ਦਾ ਵਾਅਦਾ ਝੂਠਾ ਸੀ।

Manpreet Chadha of Wave Group arrested at Delhi Airport
ਦਿੱਲੀ ਪੁਲਿਸ ਨੇ ਪੌਂਟੀ ਚੱਢਾ ਦੇ ਪੁੱਤਰ ਮੋਂਟੀ ਚੱਢਾ ਨੂੰ ਦਿੱਲੀ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੱਲ ਨੂੰ ਸਿਨੇਮਾਂ ਘਰਾਂ ਦਾ ਸਿੰਗਾਰ ਬਣੇਗੀ ਰੌਸ਼ਨ ਪ੍ਰਿੰਸ ਦੀ ਫ਼ਿਲਮ ‘ਮੁੰਡਾ ਫਰੀਦਕੋਟੀਆ’

ਦੱਸਿਆ ਜਾ ਰਿਹਾ ਹੈ ਕਿ ਦਿੱਲੀ ਨਜ਼ਦੀਕ ਗਾਜ਼ੀਆਬਾਦ ਤੇ ਨੋਇਡਾ 'ਚ ਨਿਵੇਸ਼ਕਾਂ ਨੂੰ ਕੁਝ ਮਹੀਨਿਆਂ 'ਚ ਫਲੈਟ ਦੇਣ ਦਾ ਵਾਅਦਾ ਕੀਤਾ ਸੀ ਪਰ ਕਈ ਸਾਲ ਬੀਤਣ ਤੋਂ ਬਾਅਦ ਵੀ ਨਾ ਤਾਂ ਫਲੈਟ ਦਿੱਤੇ ਅਤੇ ਨਾ ਹੀ ਪੈਸੇ ਦੇ ਰਿਹਾ ਸੀ।ਵੱਡੀ ਗਿਣਤੀ 'ਚ ਨਿਵੇਸ਼ਕਾਂ ਨੇ ਦਰਜ ਸ਼ਿਕਾਇਤ 'ਚ ਮਨਪ੍ਰੀਤ ਚੱਢਾ 'ਤੇ ਕਰੀਬ 100 ਕਰੋੜ ਰੁਪਏ ਤੋਂ ਜ਼ਿਆਦਾ ਦੀ ਧੋਖਾਧੜੀ ਦਾ ਦੋਸ਼ ਲਾਇਆ ਹੈ।

-PTCNews

Related Post