Sat, Mar 14, 2026
Whatsapp

19 ਫਰਵਰੀ ਨੂੰ ਲੱਗੇਗਾ ਮੈਡੀਕਲ ਕੈਂਪ, ਵੱਖ-ਵੱਖ ਬਿਮਾਰੀਆਂ ਦਾ ਕੀਤਾ ਜਾਵੇਗਾ ਚੈੱਕਅਪ

Reported by:  PTC News Desk  Edited by:  Pardeep Singh -- February 15th 2023 01:30 PM
19 ਫਰਵਰੀ ਨੂੰ ਲੱਗੇਗਾ ਮੈਡੀਕਲ ਕੈਂਪ, ਵੱਖ-ਵੱਖ ਬਿਮਾਰੀਆਂ ਦਾ ਕੀਤਾ ਜਾਵੇਗਾ ਚੈੱਕਅਪ

19 ਫਰਵਰੀ ਨੂੰ ਲੱਗੇਗਾ ਮੈਡੀਕਲ ਕੈਂਪ, ਵੱਖ-ਵੱਖ ਬਿਮਾਰੀਆਂ ਦਾ ਕੀਤਾ ਜਾਵੇਗਾ ਚੈੱਕਅਪ

ਚੰਡੀਗੜ੍ਹ: ਮੋਹਾਲੀ ਦੇ ਪਿੰਡ ਪੜੱਚ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਫ੍ਰੀ ਪੋਲੀਕਲੀਨਿਕ ਵਿੱਚ 19 ਫਰਵਰੀ ਨੂੰ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਸਵੇਰੇ 9 ਵਜੇ ਤੋਂ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰਾਂ ਵੱਲੋਂ ਚੈੱਕਅਪ ਕੀਤਾ ਜਾਵੇਗਾ। 

ਮਿਲੀ ਜਾਣਕਾਰੀ ਅਨੁਸਾਰ ਇਸ ਕੈਂਪ ਵਿੱਚ ਅਪੋਲੋ ਹਸਪਤਾਲ ਸੈਕਟਰ 8 ਚੰਡੀਗੜ੍ਹ ਤੋਂ ਡਾਕਟਰਾਂ ਦੀ ਵਿਸ਼ੇਸ਼ ਟੀਮ ਆਵੇਗੀ ਜੋ ਮਰੀਜ਼ਾਂ ਦਾ ਚੈੱਕਅੱਪ ਕਰੇਗੀ। ਜ਼ਿਕਰਯੋਗ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਫ੍ਰੀ ਪੋਲੀਕਲੀਨਿਕ ਵੱਲੋਂ ਪਿਛਲੇ 18 ਸਾਲਾਂ ਤੋਂ ਫਰੀ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰਹੀਆ ਹਨ। ਇਸ ਮੌਕੇ ਡਾ.ਐਸ.ਕੇ ਬਾਂਸਲ ਅਤੇ ਬਲਬੀਰ ਸਿੰਘ ਮੋਹਾਲੀ ਵੱਲੋਂ ਅਪੀਲ ਕੀਤੀ ਗਈ ਹੈ ਕਿ 19 ਫਰਵਰੀ ਨੂੰ ਕੈਂਪ ਵਿੱਚ ਆ ਕੇ ਆਪਣੀ ਮੁਫ਼ਤ ਜਾਂਚ ਕਰਵਾਉਣ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ।


- PTC NEWS

Top News view more...

Latest News view more...

PTC NETWORK
PTC NETWORK