ਮੈਕਸੀਕੋ 'ਚ ਲੱਗੇ 6.1 ਤੀਬਰਤਾ ਵਾਲੇ ਭੁਚਾਲ ਦੇ ਝਟਕੇ

By  Joshi October 29th 2018 11:15 AM

ਮੈਕਸੀਕੋ 'ਚ ਲੱਗੇ 6.1 ਤੀਬਰਤਾ ਵਾਲੇ ਭੁਚਾਲ ਦੇ ਝਟਕੇ,ਮੈਕਸੀਕੋ ਦੇ ਅਲ ਸਲਵਾਡੋਰ ਤਟ 'ਤੇ ਪ੍ਰਸ਼ਾਂਤ ਖੇਤਰ 'ਚ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ 6.1 ਤੀਬਰਤਾ ਵਾਲਾ ਸੀ। ਮਿਲੀ ਜਾਣਕਾਰੀ ਦੇ ਅਨੁਸਾਰ ਨਾਲ ਲੱਗਦੇ ਇਲਾਕਿਆਂ ਵਿੱਚ ਲੋਕ ਕਾਫੀ ਪ੍ਰਭਾਵਿਤ ਹੋਇਆ ਹਨ। ਹਾਲਾਂਕਿ ਅਜੇ ਤੱਕ ਕੋਈ ਜਾਨੀ-ਮਾਲੀ ਨੁਕਸਾਨ ਹੋਣ ਦੀ ਕੋਈ ਸੂਚਨਾ ਨਹੀਂ ਮਿਲੀ। ਪਰ ਫਰ ਵੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਹੋਰ ਪੜ੍ਹੋ:ਪਾਕਿਸਤਾਨ ‘ਚ ਰਹਿੰਦੇ ਸਿੱਖਾਂ ਨੂੰ ਮਿਲੀ ਵੱਡੀ ਰਾਹਤ ,ਸਿੱਖ ਭਾਈਚਾਰੇ ‘ਚ ਖੁਸ਼ੀ ਦੀ ਲਹਿਰ ਇਸ ਮੌਕੇ ਪਹੁੰਚੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਦੇ ਝਟਕੇ ਜ਼ਮੀਨ 'ਚ 24 ਕਿਲੋਮੀਟਰ ਦੀ ਡੂੰਘਾਈ 'ਚ ਲੱਗੇ। ਇਸ ਦਾ ਕੇਂਦਰ ਸਲਵਾਡੋਰ ਦੇ ਤਟੀ ਸ਼ਹਿਰ ਅਕਾਜੁਟਲਾ ਤੋਂ 93.4 ਕਿਲੋਮੀਟਰ ਦੱਖਣੀ-ਪੱਛਮ 'ਚ ਸੀ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਭੁਚਾਲ ਕਾਫੀ ਖਤਰਨਾਕ ਸੀ ਪਰ ਕੋਈ ਨਨੁਕਸਾਨ ਨਹੀਂ ਹੋਇਆ ਹੈ, ਪਰ ਲੋਕ ਅਜੇ ਵੀ ਸਹਿਮੇ ਹੋਏ ਹਨ। —PTC News

Related Post