ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ , ਇਕ ਦਿਨ ਦੇ ਸੋਗ ਦਾ ਐਲਾਨ :ਮੁੱਖ ਮੰਤਰੀ       

By  Shanker Badra June 19th 2021 04:27 PM

ਚੰਡੀਗੜ੍ਹ :  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੂਬਾ ਸਰਕਾਰ ਨੂੰਮਹਾਨ ਅਥਲੀਟ ਮਿਲਖਾ ਸਿੰਘ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕਰਨ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਸ਼ਨਿਚਰਵਾਰ ਨੂੰ ਇਕ ਦਿਨਾ ਸਰਕਾਰੀ ਸੋਗ ਵੀ ਐਲਾਨਿਆ ਹੈ। ਮਿਲਖਾ ਸਿੰਘ ਦੀ ਸ਼ੁੱਕਰਵਾਰ ਦੇਰ ਰਾਤ 11.24 ਵਜੇ ਮੌਤ ਹੋ ਗਈ ਸੀ। ਉਸਨੇ ਪੀਜੀਆਈ ਚੰਡੀਗੜ੍ਹ ਵਿਖੇ ਆਖਰੀ ਸਾਹ ਲਿਆ। ਉਹ 91 ਸਾਲਾਂ ਦੇ ਸੀ।

Milkha Singh to be cremated with full state honours in Chandigarh, announces Punjab CM ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ , ਇਕ ਦਿਨ ਦੇ ਸੋਗ ਦਾ ਐਲਾਨ :ਮੁੱਖ ਮੰਤਰੀ

ਪੜ੍ਹੋ ਹੋਰ ਖ਼ਬਰਾਂ : ਨਹੀਂ ਰਹੇ ਫਲਾਇੰਗ ਸਿੱਖ ਮਿਲਖਾ ਸਿੰਘ , ਬੀਤੀ ਰਾਤ ਸਾਢੇ 11 ਵਜੇ ਚੰਡੀਗੜ੍ਹ PGI 'ਚਲਿਆ ਆਖਰੀ ਸਾਹ 

ਪੀ.ਜੀ.ਆਈ. 'ਚ ਦਾਖ਼ਲ ਉੱਡਣੇ ਸਿੱਖ ਮਿਲਖਾ ਸਿੰਘ ਸ਼ੁੱਕਰਵਾਰ ਰਾਤ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਰਿਪੋਰਟ ਕੋਵਿਡ ਨੈਗੇਟਿਵ ਵੀ ਆ ਗਈ ਸੀ ਪਰ ਬਾਵਜੂਦ ਇਸਦੇ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਉਨ੍ਹਾਂ ਨੂੰ ਪੀ. ਜੀ. ਆਈ. ਦੇ ਕਾਰਡੀਅਕ ਸੈਂਟਰ ਵਿੱਚ ਆਬਜ਼ਰਵੇਸ਼ਨ ਵਿੱਚ ਰੱਖਿਆ ਗਿਆ ਸੀ।

ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ , ਇਕ ਦਿਨ ਦੇ ਸੋਗ ਦਾ ਐਲਾਨ :ਮੁੱਖ ਮੰਤਰੀ

ਉਡਣਾ ਸਿੱਖ' ਮਿਲਖਾ ਸਿੰਘ ਬੀਤੀ ਦੇਰ ਰਾਤ ਪੀ. ਜੀ. ਆਈ. ਵਿਖੇ ਕੋਵਿਡ ਤੋਂ ਬਾਅਦ ਦੀਆਂ ਸਮੱਸਿਆਵਾਂ ਨਾਲ ਜੂਝਦੇ ਹੋਏ ਚੱਲ ਵਸੇ। ਮਹਾਨ ਸਪੂਤ ਮਿਲਖਾ ਸਿੰਘ ਜਿਨ੍ਹਾਂ ਨੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਿਆ ਅਤੇ ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿਚ ਦੇਸ਼ ਲਈ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ, ਜਿਸ ਸਦਕਾ ਹਰੇਕ ਦੇਸ਼ ਵਾਸੀ ਖ਼ਾਸ ਕਰਕੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ।

ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ , ਇਕ ਦਿਨ ਦੇ ਸੋਗ ਦਾ ਐਲਾਨ :ਮੁੱਖ ਮੰਤਰੀ

ਦੱਸਣਯੋਗ ਹੈ ਕਿ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘਵੀ ਕੋਰੋਨਾ ਇਨਫੈਕਸ਼ਨ ਤੋਂ ਪੀੜਤ ਸਨ। ਉਨ੍ਹਾਂ ਦਾ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। 13 ਜੂਨ ਨੂੰ ਕੋਵਿਡ ਕਾਰਨ ਹਾਲਤ ਵਿਗੜਨ 'ਤੇ ਉਨ੍ਹਾਂ ਦੀ ਮੌਤ ਹੋ ਗਈ ਸੀ। ਮਿਲਖਾ ਸਿੰਘ ਪੀ. ਜੀ. ਆਈ. 'ਚ ਦਾਖਲ ਹੋਣ ਦੀ ਵਜ੍ਹਾ ਨਾਲ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਸਨ।

ਮਿਲਖਾ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ , ਇਕ ਦਿਨ ਦੇ ਸੋਗ ਦਾ ਐਲਾਨ :ਮੁੱਖ ਮੰਤਰੀ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਦੇ ਇਸ ਜ਼ਿਲ੍ਹੇ 'ਚ ਐਤਵਾਰ ਦਾ ਲੌਕਡਾਊਨ ਹੋਇਆ ਖ਼ਤਮ, ਹੁਣ ਪੂਰਾ ਹਫ਼ਤਾ ਖੁੱਲ੍ਹਣਗੀਆਂ ਦੁਕਾਨਾਂ

ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਮਿਲਖਾ ਸਿੰਘ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਪਣੇ ਟਵੀਟ ਵਿੱਚ, ਉਸਨੇ ਲਿਖਿਆ, "ਮਿਲਖਾ ਸਿੰਘ ਜੀ ਦੀ ਮੌਤ ਦੀ ਖ਼ਬਰ ਸੁਣਕੇ ਮੈਂ ਬਹੁਤ ਦੁਖੀ ਹਾਂ। ਇਹ ਇੱਕ ਯੁੱਗ ਦਾ ਅੰਤ ਹੈ। ਇਹ ਸਾਰੇ ਦੇਸ਼ ਅਤੇ ਪੰਜਾਬ ਲਈ ਇੱਕ ਬਹੁਤ ਵੱਡਾ ਘਾਟਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੇ ਲੱਖਾਂ ਪ੍ਰਸ਼ੰਸਕਾਂ ਪ੍ਰਤੀ ਮੇਰੀ ਹਮਦਰਦੀ। ਫਲਾਇੰਗ ਸਿੱਖ ਮਿਲਖਾ ਸਿੰਘ ਦਾ ਨਾਮ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਪੂਰੀ ਦੁਨੀਆ ਵਿੱਚ ਯਾਦ ਕੀਤਾ ਜਾਵੇਗਾ।

-PTCNews

Related Post