ਜਲੰਧਰ ਦੇ ਗਾਰਡਿਅਨ ਹਸਪਤਾਲ 'ਚ ਨਾਬਾਲਿਗ ਬੱਚੇ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

By  Shanker Badra October 12th 2021 02:18 PM

ਜਲੰਧਰ : ਜਲੰਧਰ ਦੇ ਲਿੰਕ ਰੋਡ 'ਤੇ ਸਥਿਤ ਗਾਰਡਿਅਨ ਹਸਪਤਾਲ ਵੱਲੋਂ ਇਲਾਜ ਕਰਨ ’ਚ ਲਾਪਰਵਾਹੀ ਵਰਤਣ ਕਾਰਨ ਇਕ 16 ਸਾਲਾ ਨਾਬਾਲਿਗ ਬੱਚੇ ਦੀ ਮੌਤ ਹੋ ਗਈ ਹੈ। ਨਾਬਾਲਿਗ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਲੋਕਾਂ ਨੇ ਹਸਪਤਾਲ ਦੇ ਡਾਕਟਰ 'ਤੇ ਲਾਪਰਵਾਹੀ ਦੇ ਗੰਭੀਰ ਦੋਸ਼ ਲਗਾ ਕੇ ਹੰਗਾਮਾ ਕੀਤਾ ਹੈ। ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ ਦੇ ਬਾਹਰ ਆਵਾਜਾਈ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਹੈ।

ਜਲੰਧਰ ਦੇ ਗਾਰਡਿਅਨ ਹਸਪਤਾਲ 'ਚ ਨਾਬਾਲਿਗ ਬੱਚੇ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

ਇਸ ਦੌਰਾਨ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਨ੍ਹਾਂ ਦਾ ਬੱਚਾ ਜਦੋਂ ਦਾਖਲ ਕਰਵਾਇਆ ਗਿਆ ਤਾਂ ਪਹਿਲਾਂ ਹਸਪਤਾਲ ਪ੍ਰਬੰਧਨ ਵੱਲੋਂ ਇਹ ਪੁੱਛਿਆ ਗਿਆ ਕਿ ਤੁਹਾਡੇ ਕੋਲ ਇਲਾਜ ਕਰਾਉਣ ਲਈ ਪੈਸੇ ਹਨ ਜਾਂ ਨਹੀਂ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਇਲਾਜ ਕਰਨ ’ਚ ਅਣਗਹਿਲੀ ਹੋਣ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡਾਕਟਰ ਨਸ਼ੇ ’ਚ ਸੀ, ਜਿਸ ਕਾਰਨ ਇਲਾਜ ’ਚ ਅਣਗਹਿਲੀ ਵਰਤੀ ਗਈ।

ਜਲੰਧਰ ਦੇ ਗਾਰਡਿਅਨ ਹਸਪਤਾਲ 'ਚ ਨਾਬਾਲਿਗ ਬੱਚੇ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

ਦਰਅਸਲ 'ਚ ਮੁਕੇਰੀਆਂ ਵਾਸੀ ਚੰਦਰਸ਼ੀਲ ਦੇ ਬੇਟੇ ਵੰਸ਼ (16) ਦਾ ਬੱਸ ਦੀ ਟੱਕਰ ਹੋਣ ਕਾਰਨ ਐਕਸੀਡੈਂਟ ਹੋ ਗਿਆ ਸੀ। ਜਿਸ ਕਾਰਨ ਉਸ ਦੀਆਂ ਪਸਲੀਆਂ ਟੁੱਟ ਚੁੱਕੀਆਂ ਸਨ। ਮੁਕੇਰੀਆਂ ਵਿਖੇ ਮੁਢਲੀ ਸਹਾਇਤਾ ਦੇ ਬਾਅਦ ਉਸਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ। ਜਦੋਂ ਉਹ ਜਲੰਧਰ ਪੁੱਜੇ ਤਾਂ ਉਨ੍ਹਾਂ ਨੇ ਗਾਰਡਿਅਨ ਹਸਪਤਾਲ ’ਚ ਬੇਟੇ ਨੂੰ ਦਾਖਲ ਕਰਵਾ ਦਿੱਤਾ।

ਜਲੰਧਰ ਦੇ ਗਾਰਡਿਅਨ ਹਸਪਤਾਲ 'ਚ ਨਾਬਾਲਿਗ ਬੱਚੇ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਤ ਕਰੀਬ 8.30 ਵਜੇ ਪਰਿਵਾਰ ਦੇ ਮੈਂਬਰਾਂ ਨੂੰ ਆਈ.ਸੀ.ਯੂ. ਅੰਦਰ ਬੁਲਾਇਆ ਗਿਆ ਅਤੇ ਦੱਸਿਆ ਗਿਆ ਕਿ ਵੰਸ਼ ਦੀ ਮੌਤ ਹੋ ਗਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਮੌਕੇ ’ਤੇ ਮੌਜੂਦ ਡਾਕਟਰ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਡਾਕਟਰ ਵੱਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਗਿਆ ਅਤੇ ਹੱਥੋਪਾਈ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ। ਵੰਸ਼ ਦੀ ਮੌਤ ਦੀ ਖ਼ਬਰ ਸੁਣ ਕੇ ਮਰੀਜ਼ ਦੇ ਪਰਿਵਾਰਕ ਮੈਂਬਰ ਬਾਹਰ ਚਲੇ ਗਏ।

ਜਲੰਧਰ ਦੇ ਗਾਰਡਿਅਨ ਹਸਪਤਾਲ 'ਚ ਨਾਬਾਲਿਗ ਬੱਚੇ ਦੀ ਮੌਤ , ਪਰਿਵਾਰਕ ਮੈਂਬਰਾਂ ਨੇ ਕੀਤਾ ਹੰਗਾਮਾ

ਮ੍ਰਿਤਕ ਬੱਚੇ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਬੱਚੇ ਨੂੰ ਸ਼ਾਮ ਤੋਂ ਰਾਤ ਤੱਕ ਆਈਸੀਯੂ ਵਿੱਚ ਰੱਖਿਆ ਗਿਆ ਪਰ ਇਸ ਸਮੇਂ ਦੌਰਾਨ ਕੋਈ ਇਲਾਜ ਨਹੀਂ ਕੀਤਾ ਗਿਆ। ਰਿਸ਼ਤੇਦਾਰਾਂ ਨੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ 'ਤੇ ਲਾਪਰਵਾਹੀ ਦਾ ਦੋਸ਼ ਲਗਾਇਆ ਹੈ। ਗੁੱਸੇ ਵਿੱਚ ਆਏ ਲੋਕਾਂ ਨੇ ਹਸਪਤਾਲ ਦੇ ਬਾਹਰ ਆਵਾਜਾਈ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਹਸਪਤਾਲ ਪ੍ਰਬੰਧਨ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਸ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ।

-PTCNews

Related Post