ਇਲਾਜ ਦੌਰਾਨ ਨਬਾਲਿਗ ਲੜਕੀ ਦੀ ਮੌਤ,ਪਰਿਵਾਰ ਨੇ ਕੀਤਾ ਹੰਗਾਮਾ

By  Jagroop Kaur October 29th 2020 08:50 PM

ਛੇਹਰਟਾ : ਕਹਿੰਦੇ ਨੇ ਕਿ ਡਾਕਟਰ ਰੱਬ ਦਾ ਦੂਜਾ ਰੂਪ ਹੁੰਦੇ ਨੇ ਜੋ ਇਨਸਾਨ ਨੂੰ ਜੀਵਨਦਾਨ ਦਿੰਦੇ ਨੇ,ਪਰ ਜੇਕਰ ਉਹੀ ਡਾਕਟਰ ਦੀ ਲਾਪਰਵਾਹੀ ਨਾਲ ਇਨਸਾਨ ਦੀ ਮੌਤ ਹੀ ਜਾਵੇ ਤਾਂ ਫਿਰ ਇਨਸਾਨ ਕੀ ਕਰੇ। ਅਜਿਹਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ। ਛੇਹਰਟਾ ਤੋਂ ਜਿਥੇ ਇਲਾਕਾ ਖੰਡਵਾਲਾ ‘ਚ ਸਥਿਤ ਇਕ ਨਿੱਜੀ ਹਸਪਤਾਲ ਵਿਖੇ ਬੀਤੀ ਦੇਰ ਰਾਤ ਇਕ 15 ਸਾਲਾ ਲੜਕੀ ਦੀ ਡਾਕਟਰਾਂ ਦੀ ਲਾਪਰਵਾਹੀ ਨਾਲ ਇਲਾਜ ਦੌਰਾਨ ਮੌਤ ਹੋ ਗਈ। ਜਿਸ ਤੋਂ ਪਰਿਵਾਰਕ ਮੈਂਬਰਾਂ ਨੇ ਲੜਕੀ ਦੀ ਲਾਸ਼ ਨੂੰ ਹਸਪਤਾਲ ਦੇ ਬਾਹਰ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।Girl died

Girl diedਮ੍ਰਿਤਕ ਲੜਕੀ ਗਰਿਮਾ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਅੱਠ ਵਜੇ ਦੇ ਕਰੀਬ ਉਹ ਉਸ ਨੂੰ ਬੁਖ਼ਾਰ ਤੇਜ਼ ਹੋ ਜਾਣ ਕਾਰਨ ਇਸ ਹਸਪਤਾਲ ‘ਚ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਹਸਪਤਾਲ ਦੇ ਡਾਕਟਰਾਂ ਵਲੋਂ ਇਲਾਜ ਦੌਰਾਨ ਵਰਤੀ ਗਈ ਕੁਤਾਹੀ ਕਾਰਨ ਉਨ੍ਹਾਂ ਦੀ ਭਤੀਜੀ ਦੀ ਮੌਤ ਹੋਈ ਹੈ, ਜਿਸ ਸਬੰਧ ‘ਚ ਉਨ੍ਹਾਂ ਵਲੋਂ ਹਸਪਤਾਲ ਦੇ ਬਾਹਰ ਲਾਸ਼ ਨੂੰ ਰੱਖ ਕੇ ਰੋਸ ਪ੍ਰਦਰਸ਼ਨ ਕਰਦਿਆਂ ਧਰਨਾ ਲਗਾਇਆ ਗਿਆ।550ਵੇਂ ਪ੍ਰਕਾਸ਼ ਪੁਰਬ ਮੌਕੇ 550 ਕਰੋੜ ਦੀ ਲਾਗਤ ਨਾਲ 550 ਬੈਡਾਂ ਵਾਲਾ ਬਣੇਗਾ ਹਸਪਤਾਲ

ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਰਾਜਵਿੰਦਰ ਕੌਰ ਅਤੇ ਖੰਡਵਾਲਾ ਪੁਲਿਸ ਚੌਕੀ ਦੇ ਇੰਚਾਰਜ ਪ੍ਰਵੀਨ ਕੁਮਾਰ ਸਮੇਤ ਪੁਲਿਸ ਬਲ ਮੌਕੇ ‘ਤੇ ਪਹੁੰਚੇ ਅਤੇ ਸਾਰੀ ਸਥਿਤੀ ਨੂੰ ਕਾਬੂ ਕਰਦਿਆਂ ਉਨ੍ਹਾਂ ਪੀੜਤ ਪਰਿਵਾਰ ਨੂੰ ਹਸਪਤਾਲ ਦੇ ਡਾਕਟਰਾਂ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

Related Post