MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ 'ਤੇ ਖ਼ੂਬ ਵਾਇਰਲ ,ਦੇਖੋ ਵੀਡੀਓ

By  Shanker Badra November 24th 2018 02:33 PM -- Updated: December 29th 2018 03:16 PM

MLA ਘੁਬਾਇਆ ਦੀ ਇੱਕ ਹੋਰ ਵੀਡੀਓ ਸ਼ੋਸ਼ਲ ਮੀਡੀਆਂ 'ਤੇ ਖ਼ੂਬ ਵਾਇਰਲ ,ਦੇਖੋ ਵੀਡੀਓ:ਚੰਡੀਗੜ੍ਹ : ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਘੁਬਾਇਆ ਅਤੇ ਮਹਿਲਾ ਥਾਣੇਦਾਰ ਦਾ ਇੱਕ ਆਡੀਓ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਇਆ ਸੀ।ਜਿਸ ਵਿਚ ਵਿਧਾਇਕ ਘੁਬਾਇਆ ਮਹਿਲਾ ਐਸਐਚਓ ਨੂੰ ਉਸਦੇ ਖਾਸ ਬੰਦਿਆਂ ਦਾ ਚਲਾਨ ਕੱਟਣ 'ਤੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਸੁਣਾਈ ਦੇ ਰਹੇ ਹਨ।mla-davinder-singh-ghubaya-fazilka-video-social-media-viralਇਸ ਆਡੀਓ ਵਿੱਚ ਵਿਧਾਇਕ ਘੁਬਾਇਆ ਮਹਿਲਾ ਐਸਐਚਓ ਨੂੰ ਕਹਿ ਰਹੇ ਹਨ ਕਿ ਐਸਐਚਓ ਲੱਗੀ ਰੱਬ ਤਾਂ ਨੀ ਲੱਗੀ ਤੂੰ। ਮਹਿਲਾ ਐਸਐਚਓ ਵਿਧਾਇਕ ਨੂੰ ਮੰਦੀ ਭਾਸ਼ਾ ਵਰਤਣ ਤੋਂ ਵਰਜਦੀ ਹੈ ਪਰ ਵਿਧਾਇਕ ਆਖ ਰਿਹਾ ਹੈ ਕਿ ਸਾਡੇ ਇਲਾਕੇ ਵਿਚ ਇਹ ਕੰਮ ਨਹੀਂ ਚੱਲਣਾ।ਇਹ ਕੰਮ ਕਰਨਾ ਹੈ ਤਾਂ ਆਪਣਾ ਜੁੱਲੀ ਬਿਸਤਰਾ ਗੋਲ ਕਰ ਤੇ ਇਥੋਂ ਤੁਰਦੀ ਬਣ।ਮਹਿਲਾ ਐਸਐਚਓ ਲਵਮੀਤ ਕੌਰ ਫ਼ਾਜ਼ਿਲਕਾ ਸਿਟੀ ਵਿਚ ਤਾਇਨਾਤ ਹੈ।

ਹੁਣ ਇੱਕ ਵਾਰ ਫ਼ਿਰ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਚਰਚਾ ਵਿੱਚ ਆ ਗਿਆ ਹੈ।ਦੱਸ ਦੇਈਏ ਕਿ ਸੋਸ਼ਲ ਮੀਡੀਆ ਤੇ ਦੋਹਾਂ ਵਿਚਕਾਰ ਹੋਈ ਗੱਲਬਾਤ 'ਤੇ ਟ੍ਰੋਲ ਹੋਣ ਲੱਗ ਗਿਆ ਹੈ।ਨੌਜਵਾਨ ਮੁੰਡੇ ਕੁੜੀਆਂ ਇਸ ਆਡੀੳ 'ਤੇ ਖੁਦ ਨਕਲ ਕਰ ਕੇ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਕਰ ਰਹੇ ਹਨ।ਜਿਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ।mla-davinder-singh-ghubaya-fazilka-video-social-media-viralਜਿਸ ਵਿੱਚ ਦੋ ਲੜਕੀਆਂ ਵਿਧਾਇਕ ਦਵਿੰਦਰ ਘੁਬਾਇਆ ਤੇ ਮਹਿਲਾ ਐਸਐਚਓ ਦੀ ਹੂਬਹੂ ਨਕਲ ਉਤਾਰ ਰਹੀਆਂ ਹਨ ਤੇ ਦੂਜੇ ਪਾਸੇ ਮਜ਼ਾਕੀਆ ਤਰੀਕੇ ਵਿੱਚ ਕੌਨ ਬਨੇਗਾ ਕਰੋੜਪਤੀ ਦੀ ਵੀਡੀੳ ਕਲਿਪ ਨਾਲ ਆਡੀੳ ਜੋੜ ਕੇ ਪਾਈ ਜਾ ਰਹੀ ਹੈ।

-PTCNews

Related Post