ਰੇਲਵੇ ਟਰੈਕ ਨਾਲ ਕੰਮ ਕਰਦੇ ਮਜ਼ਦੂਰ ਦੀ ਰੇਲ ਗੱਡੀ ਦੀ ਲਪੇਟ 'ਚ ਆਉਣ ਨਾਲ ਮੌਤ

By  Jasmeet Singh May 9th 2022 10:42 AM

ਸ੍ਰੀ ਅਨੰਦਪੁਰ ਸਾਹਿਬ, 9 ਮਈ: ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਸਥਿਤ ਰੇਲਵੇ ਟਰੈਕ 'ਤੇ ਵਿਭਾਗ ਵੱਲੋਂ ਸਫ਼ਾਈ ਦਾ ਕੰਮ ਆਰੰਭ ਹੈ। ਸਫ਼ਾਈ ਦੇ ਕੰਮ-ਕਾਜ ਦੌਰਾਨ ਇੱਕ ਮਨਰੇਗਾ ਮਜ਼ਦੂਰ ਦੀ ਰੇਲ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਰਾਂਚੀ ਦੇ ਏਅਰਪੋਰਟ 'ਤੇ ਇੰਡੀਗੋ ਨੇ ਇਕ ਅਪਾਹਜ ਬੱਚੇ ਨੂੰ ਯਾਤਰਾ ਕਰਨ ਤੋਂ ਰੋਕਿਆ, ਜਾਣੋ ਕੀ ਹੈ ਮਾਮਲਾ

ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਵਿਭਾਗ ਵੱਲੋਂ ਰੇਲ ਦੀ ਪਟੜੀ ਦੇ ਨਾਲ ਉੱਗੀਆਂ ਘਾਹ-ਬੂਟੀ ਦੀ ਸਫ਼ਾਈ ਲਈ ਨੇੜਲੇ ਪਿੰਡਾਂ ਦੀਆਂ ਪੰਚਾਇਤਾਂ ਵਿਚ ਕੰਮ ਕਰਦੇ ਮਨਰੇਗਾ ਮਜ਼ਦੂਰਾਂ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਦੀਆਂ ਹਦਾਇਤਾਂ 'ਤੇ ਕੰਮ ਦਿੱਤਾ ਗਿਆ ਸੀ।

ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਲੌਹਡ ਖੱਡ ਨੇੜੇ ਫਾਟਕ ਨੰਬਰ 61 ਮੀਲ ਪੱਥਰ ਨੰਬਰ 75 ਤੇ ਕੰਮ ਜਾਰੀ ਸੀ। ਇਸ ਦੌਰਾਨ ਕੰਮ ਕਰ ਰਹੇ ਰਾਮ ਪ੍ਰਕਾਸ਼ ਪੁੱਤਰ ਭਗਤ ਰਾਮ ਜਿਸਦੀ ਉਮਰ ਕਰੀਬ 70 ਸਾਲ ਦੱਸੀ ਜਾ ਰਹੀ ਹੈ ਉਸਦੀ ਸਵਾਰੀ ਗੱਡੀ ਨੰਬਰ 74991 ਦੀ ਲਪੇਟ ਵਿੱਚ ਆਉਣ ਕਾਰਨ ਮੌਤ ਹੋ ਗਈ ਹੈ।

ਰਾਮ ਪ੍ਰਕਾਸ਼ ਨਾਲ ਕੰਮ ਕਰਨ ਵਾਲੇ ਮਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਜਿਵੇਂ ਹੀ ਉਹ ਸਵੇਰੇ ਅੱਠ ਵਜੇ ਕੰਮ 'ਤੇ ਪਹੁੰਚੇ ਅਤੇ ਕੰਮ ਕਰਨ ਲੱਗੇ ਤਾਂ ਕੁਝ ਹੀ ਦੇਰ ਬਾਅਦ ਦੌਲਤਪੁਰ ਹਿਮਾਚਲ ਤੋਂ ਅੰਬਾਲਾ ਜਾਣ ਵਾਲੀ ਸਵਾਰੀ ਗੱਡੀ ਦੀ ਲਪੇਟ ਵਿੱਚ ਆਉਣ ਨਾਲ ਰਾਮ ਪ੍ਰਕਾਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ: ਪਾਕਿ ਦੀ ਨਾਪਾਕ ਹਕਰਤ, ਮੁੜ ਅਟਾਰੀ ਬਾਰਡਰ 'ਤੇ ਡਰੋਨ ਦੀ ਹਰਕਤ

ਰੇਲਵੇ ਦੇ ਅਧਿਕਾਰੀਆਂ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

- ਰਿਪੋਰਟਰ ਬਲਜੀਤ ਸਿੰਘ ਦੇ ਸਹਿਯੋਗ ਨਾਲ

-PTC News

Related Post