ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ

By  Shanker Badra April 12th 2018 08:39 PM -- Updated: April 26th 2018 05:05 PM

ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰ:ਮੋਗਾ ਸ਼ਹਿਰ ਦੇ ਅਮ੍ਰਿਤਸਰ ਰੋਡ 'ਤੇ ਸਥਿਤ ਰੰਧਾਵਾ ਫਾਈਨੈਂਸ ਕੰਪਨੀ ਦੇ ਮਾਲਕ ਰਣਰੀਤ ਸਿੰਘ ਨੂੰ ਪੁਲਿਸ ਨੇ ਉਸ ਦੇ ਹੀ ਦਫ਼ਤਰ ਵਿੱਚ ਕੰਮ ਕਰਲ ਵਾਲੀ 19 ਸਾਲਾ ਦੀ ਲੜਕੀ ਨਾਲ ਕਥਿਤ ਤੌਰ 'ਤੇ ਬਲਾਤਕਾਰ ਕਰਨ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ।ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪੀੜਤ ਲੜਕੀ ਨੇ ਆਪਣੇ ਨਾਲ ਵਾਪਰੀ ਜੱਗੋਂ-ਤੇਰ੍ਹਵੀਂ ਘਟਨਾ ਬਾਰੇ ਘਰ ਆ ਕੇ ਆਪਣੇ ਮਾਤਾ-ਪਿਤਾ ਨੂੰ ਦੱਸਿਆ।ਇਸ ਮਗਰੋਂ ਪਰਿਵਾਰ ਵਾਲਿਆਂ ਨੇ ਆਪਣੀ ਧੀ ਨਾਲ ਵਾਪਰੇ ਦੁਖਾਂਤ ਬਾਰੇ ਪੁਲਿਸ ਨੂੰ ਸੂਚਿਤ ਕੀਤਾ।ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰਮੋਗਾ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਬਲਾਤਕਾਰ ਪੀੜਤ ਲੜਕੀ ਨੇ ਅਜੇ ਬਾਰ੍ਹਵੀਂ ਦੀ ਪੜ੍ਹਾਈ ਮੁਕੰਮਲ ਕੀਤੀ ਸੀ ਤੇ ਇਸ ਮਗਰੋਂ ਉਸ ਨੇ 2 ਅਪ੍ਰੈਲ ਨੂੰ ਆਪਣੇ ਗਰੀਬ ਮਾਪਿਆਂ ਦਾ ਪੇਟ ਪਾਲਣ ਲਈ ਇਸ ਫਾਈਨੈਂਸ ਕੰਪਨੀ 'ਚ ਮਾਮੂਲੀ ਜਿਹੀ ਤਨਖ਼ਾਹ 'ਤੇ ਨੌਕਰੀ ਕਰ ਲਈ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜਿੱਥੇ ਉਹ ਨੌਕਰੀ ਕਰਨ ਜਾ ਰਹੀ ਹੈ ਉੱਥੋਂ ਦਾ ਬੌਸ ਹੀ ਕਥਿਤ ਤੌਰ 'ਤੇ ਉਸ ਦੀ ਪਤ ਲੁੱਟ ਲਵੇਗਾ।ਪੀੜਤ ਲੜਕੀ ਦਾ ਕਹਿਣਾ ਹੈ ਕਿ ਫਾਈਨੈਂਸ ਕੰਪਨੀ ਦੇ ਮਾਲਕ ਨੇ ਉਸ ਨੂੰ ਪਾਣੀ ਦੇਣ ਦੀ ਗੱਲ ਕਰ ਕਰੇ ਆਪਣੇ ਕੈਬਿਨ ਵਿੱਚ ਸੱਦਿਆ ਤੇ ਇਸ ਮਗਰੋਂ ਸਾਰਾ ਭਾਣਾ ਵਰਤ ਗਿਆ।ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰਪੀੜਤ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੀ ਧੀ ਨਾਲ ਵਾਪਰੀ ਮੰਦਭਾਗੀ ਘਟਨਾ ਬਾਬਤ ਗੱਲ ਕਰਨ ਲਈ ਫਾਈਨੈਂਸ ਕੰਪਨੀ ਦੇ ਮਾਲਕ ਕੋਲ ਗਿਆ ਤਾਂ ਉਸ ਨੇ ਉਲਟਾ ਉਸ ਨੂੰ ਹੀ ਧਮਕਾਉਣਾ ਸ਼ੁਰੁ ਕਰ ਦਿੱਤਾ।ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰਇਸ ਘਟਨਾ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਸਬ-ਇਸੰਪੈਕਟਰ ਕੁਲਵਿੰਦਰ ਕੌਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੀੜਤ ਲੜਕੀ ਦਾ ਮੋਗਾ ਦੇ ਸਰਕਾਰੀ ਹਸਪਤਾਲ 'ਚ ਡਾਕਟਰੀ ਮੁਆਇਆ ਕਰਵਾਇਆ ਗਿਆ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਅਗਲੇਰੀ ਜਾਂਚ ਦਾ ਕੰਮ ਜਾਰੀ ਹੈ।ਮੋਗਾ 'ਚ ਫਾਈਨੈਂਸ ਕੰਪਨੀ ਦਾ ਮਾਲਕ 19 ਸਾਲਾ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ 'ਚ ਗ੍ਰਿਫ਼ਤਾਰਜਿਸ ਤੋਂ ਬਾਅਦ ਉਸਨੂੰ ਅਦਾਲਤ 'ਚ ਪੇਸ਼ ਕੀਤਾ ਗਿਆ।ਅਦਾਲਤ ਨੇ ਦੋਸ਼ੀ ਨੂੰ ਇੱਕ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ। -PTCNews

Related Post