ਮੋਗਾ 'ਚ ਫੂਡ ਕਾਰਨਰ 'ਤੇ ਛਾਪਾ

By  Joshi March 5th 2018 05:30 PM

Moga food corner raid by health department: ਮੋਗਾ 'ਚ ਫੂਡ ਕਾਰਨਰ 'ਤੇ ਛਾਪਾ ; ਨੂਡਲਜ਼ 'ਚੋਂ ਨਿਕਲਿਆਂ 'ਕੰਨਖਜੂਰਾ'

ਮੋਗਾ : ਬਾਜ਼ਾਰਾਂ ਵਿੱਚ ਖੁੱਲ੍ਹੇ ਫੂਡ ਕਾਰਨਰ ਸਿਹਤ ਵਿਭਾਗ ਵੱਲੋਂ ਨਿਰਧਾਰਤ ਕੀਤੇ ਗਏ ਮਾਪਦੰਡਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾ ਰਹੇ ਹਨ, ਜਿਸ ਦੀ ਤਾਜ਼ਾ ਮਿਸਾਲ ਕੇ ਦੀ ਮਿਸਾਲ ਅੱਜ ਮੋਗਾ ਸ਼ਹਿਰ 'ਚ ਦੇਖਣ ਨੂੰ ਮਿਲੀ। ਇਸ ਮਾਮਲੇ 'ਚ ਇੱਕ ਵਿਅਕਤੀ ਵੱਲੋਂ ਖਰੀਦੇ ਗਈ ਨੂਡਲਸ ਦੀ ਪਲੇਟ 'ਚੋਂ ਘਾਤਕ ਕੰਨਖਜੂਰਾ (ਜ਼ਹਿਰੀਲਾ ਕੀੜਾ) ਨਿਕਲਿਆ।

ਇਸ ਮਾਮਲੇ 'ਚ ਮੋਗਾ ਦੇ ਚੌਂਕ ਸ਼ੇਖਾਂ ਖੇਤਰ ਦੇ ਵਾਸੀ ਧਿਆਨ ਚੰਦ ਨੇ ਸਿਹਤ ਮਹਿਕਮੇ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਮੁਤਾਬਕ ਫੂਡ ਕਾਰਨਰ ਤੋਂ ਨੂਡਲਜ਼ ਦੀ ਪਲੇਟ ਖਰੀਦਣ ਤੋਂ ਬਾਅਦ ਉਹਨਾਂ 'ਚੋਂ 'ਕੰਨਖਜੂਰਾ' ਨਿਕਲਿਆ। ਸ਼ਿਕਾਇਤਕਰਤਾ ਨੇ ਫੂਡ ਕਾਰਨਰ ਦੇ ਕਰਿੰਦਿਆਂ 'ਤੇ ਉਸ ਨਾਲ ਕਥਿਤ ਤੌਰ 'ਤੇ ਉਸ ਨਾਲ ਦਰਵਿਹਾਰ ਕਰਨਾ ਸ਼ੁਰੂ ਕਰ ਦਿੱਤਾ।

Moga food corner raid by health department: ਘਟਨਾ ਦੀ ਸੂਚਨਾ ਮਿਲਦੇ ਹੀ ਸਿਹਤ ਅਧਿਕਾਰੀਆਂ ਦੀ ਇੱਕ ਟੀਮ ਨੇ ਫੂਡ ਕਾਰਨਰ 'ਤੇ ਛਾਪਾਮਾਰੀ ਕਰਕੇ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰ ਲਏ ਹਨ।

ਮੋਗਾ ਦੀ ਸਹਾਇਕ ਫੂਡ ਕਮਿਸ਼ਨਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਟੀਮ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਫੂਡ ਕਾਰਨਰ 'ਤੇ ਛਾਪਾ ਮਾਰ ਕੇ ਉੱਥੇ ਪਈਆਂ ਵਸਤਾਂ ਦੇ ਸੈਂਪਲ ਭਰ ਲਏ ਹਨ, ਜਿੰਨ੍ਹਾਂ ਨੂੰ ਨਿਰੀਖਣ ਲਈ ਲੈਬਾਰਟਰੀ 'ਚ ਭੇਜਿਆ ਜਾਵੇਗਾ।

—PTC News

Related Post