ਜਦੋਂ ਖੋਲ੍ਹਿਆ Courier ਵਾਲਾ ਲਿਫ਼ਾਫ਼ਾ ਤਾਂ ਦੁਕਾਨਦਾਰ ਸਿੱਧਾ ਪਹੁੰਚਿਆ ਹਸਪਤਾਲ

By  Shanker Badra September 26th 2018 04:40 PM

ਜਦੋਂ ਖੋਲ੍ਹਿਆ Courier ਵਾਲਾ ਲਿਫ਼ਾਫ਼ਾ ਤਾਂ ਦੁਕਾਨਦਾਰ ਸਿੱਧਾ ਪਹੁੰਚਿਆ ਹਸਪਤਾਲ:ਮੋਗਾ ਦੇ ਚੈਂਬਰ ਰੋਡ ਸਥਿਤ ਇੱਕ ਕੋਰੀਅਰ ਕਰਾਉਣ ਵਾਲੀ ਦੁਕਾਨ ਅੰਦਰ ਕੋਰੀਅਰ ਵਾਲੇ ਇੱਕ ਲਿਫ਼ਾਫ਼ੇ 'ਚ ਅਚਾਨਿਕ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਹਾਦਸੇ ਵਿੱਚ ਦੁਕਾਨ ਦਾ ਮਾਲਕ ਜ਼ਖ਼ਮੀ ਹੋ ਗਿਆ ਹੈ।ਇਸ ਦੇ ਨਾਲ ਹੀ ਦੁਕਾਨ ਅੰਦਰ ਸ਼ੀਸ਼ੇ ਦਾ ਲਾਇਆ ਹੋਇਆ ਕੈਬਿਨ ਵੀ ਚਕਨਾਚੂਰ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਦੁਕਾਨ ਦੇ ਮਾਲਕ ਵਿਕਾਸ ਸੂਦ ਨੇ ਦੱਸਿਆ ਕਿ ਉਸ ਕੋਲ 45 ਸਾਲ ਦਾ ਇੱਕ ਪ੍ਰਵਾਸੀ ਵਿਅਕਤੀ ਇਹ ਲਿਫ਼ਾਫ਼ਾ ਲੈ ਕੇ ਆਇਆ ਸੀ।ਉਸ ਨੇ ਉਹ ਲਿਫ਼ਾਫ਼ਾ ਸੰਗਰੂਰ ਕੋਰੀਅਰ ਕਰਨ ਲਈ ਉਸ ਨੂੰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪੁਲਿਸ ਮੁਖੀ ਗੁਰਪ੍ਰੀਤ ਸਿੰਘ ਤੂਰ, ਡੀ.ਐੱਸ.ਪੀ. ਕੇਸਰ ਸਿੰਘ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਵੱਲੋਂ ਉਕਤ ਦੁਕਾਨ ਨੂੰ ਸੀਲ ਕਰਕੇ ਫੋਰੈਂਸਿਕ ਟੀਮ ਬੁਲਾਈ ਜਾ ਰਹੀ ਹੈ। -PTCNews

Related Post