ਨਸ਼ਿਆਂ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

By  Jashan A October 25th 2019 03:15 PM

ਨਸ਼ਿਆਂ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ,ਮੋਗਾ: ਪੰਜਾਬ 'ਚ ਨਸ਼ਿਆਂ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਨਸ਼ਿਆਂ ਦੇ ਕਾਰਨ ਘਰਾਂ 'ਚ ਸੱਥਰ ਵਿਛ ਰਹੇ ਹਨ ਤੇ ਮਾਪੇ ਆਪਣੇ ਹੀਰਿਆਂ ਵਰਗੇ ਪੁੱਤਾਂ ਨੂੰ ਗਵਾ ਰਹੇ ਹਨ। ਨਸ਼ਿਆਂ ਕਾਰਨ ਹੁਣ ਤੱਕ ਅਨੇਕਾਂ ਨੌਜਵਾਨ ਮੌਤ ਦੇ ਘਾਟ ਉੱਤਰ ਚੁਕੇ ਹਨ। Drugਅਜਿਹਾ ਹੀ ਇੱਕ ਹੋਰ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ, ਜਿਥੇ ਜਵਾਨ ਦੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਹੋ ਗਈ। ਹੋਰ ਪੜ੍ਹੋ: ਪਤੀ ਤੋਂ ਤੰਗ ਆਈ ਪਤਨੀ ਨੇ ਚੁੱਕਿਆ ਖੌਫ਼ਨਾਕ ਕਦਮ, ਹੋਈ ਮੌਤ ਜਾਣਕਾਰੀ ਮੁਤਾਬਕ ਬਲਜੀਤ ਸਿੰਘ ਉਰਫ਼ ਬੀਤਾ (26) ਪੁੱਤਰ ਸੁਖਚੈਨ ਸਿੰਘ ਵਾਸੀ ਫ਼ਤਿਹਗੜ੍ਹ ਪੰਜਤੂਰ, ਨੇ ਬੀਤੀ ਸ਼ਾਮ ਚਿੱਟੇ ਨਸ਼ੇ ਦਾ ਵੱਧ ਸੇਵਨ ਕਰ ਲਿਆ ਅਤੇ ਜਦ ਉਹ ਘਰ ਨੂੰ ਆ ਰਿਹਾ ਸੀ ਤਾਂ ਉਹ ਚੱਕਰ ਆਉਣ ਕਾਰਨ ਡਿੱਗ ਪਿਆ। Drugਜਿਸ ਕਾਰਨ ਉਸ ਦੀ ਮੌਤ ਹੋ ਗਈ। ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। -PTC News

Related Post