ਮੋਗਾ ਦਾ ਇੱਕ ਅਜਿਹਾ ਪਿੰਡ ਜਿੱਥੇ ਲੋਕ ਤੰਦਰੁਸਤ ਹੋਣ ਲਈ ਜਾਂਦੇ ਨੇ ਸ਼ਮਸ਼ਾਨਘਾਟ, ਜਾਣੋ ਪੂਰਾ ਮਾਮਲਾ

By  Jashan A January 5th 2020 12:30 PM

ਮੋਗਾ ਦਾ ਇੱਕ ਅਜਿਹਾ ਪਿੰਡ ਜਿੱਥੇ ਲੋਕ ਤੰਦਰੁਸਤ ਹੋਣ ਲਈ ਜਾਂਦੇ ਨੇ ਸ਼ਮਸ਼ਾਨਘਾਟ, ਜਾਣੋ ਪੂਰਾ ਮਾਮਲਾ,ਮੋਗਾ: ਮੋਗਾ ਦੇ ਪਿੰਡ ਘੋਲੀਆ 'ਚ ਸ਼ਮਸ਼ਾਨ ਘਾਟ 'ਚ ਸਵੇਰੇ-ਸ਼ਾਮ ਰੌਣਕਾਂ ਲੱਗੀਆਂ ਰਹਿੰਦੀਆਂ ਹਨ। ਦਰਅਸਲ ਇਥੇ ਵੀਟ ਗ੍ਰਾਸ ਜੂਸ ਤਿਆਰ ਕੀਤਾ ਜਾਂਦਾ ਹੈ ਤੇ ਪਿੰਡ ਵਾਸੀਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿਆਇਆ ਜਾਂਦਾ ਹੈ। ਹੋਰ ਪੜ੍ਹੋ: ਕਰਜ਼ੇ ਦੇ ਦੈਂਤ ਨੇ ਨਿਗਲਿਆ ਪੰਜਾਬ ਦਾ ਇੱਕ ਹੋਰ ਅੰਨਦਾਤਾ, ਸੋਗ 'ਚ ਡੁੱਬਿਆ ਪਰਿਵਾਰ ਪਿੰਡ ਵਾਸੀਆ ਦਾ ਕਹਿਣਾ ਹੈ ਕਿ ਸ਼ਮਸ਼ਾਨ ਘਾਟ 'ਚ ਵੀਟ ਗ੍ਰਾਸ ਜੂਸ ਪਿਲਾਉਣਾ ਇਸ ਲਈ ਸ਼ੁਰੂ ਕੀਤਾ ਗਿਆ ਕਿਉਂਕਿ ਇੱਕ ਤਾਂ ਇਸ ਪਾਸੇ ਮਿੱਟੀ ਦੀ ਕੋਈ ਕਮੀ ਨਹੀਂ, ਦੂਜਾ ਹੁਣ ਰੋਜ਼ ਜੂਸ ਪੀਣ ਆਉਂਦੇ ਲੋਕਾਂ ਦੇ ਮਨਾਂ 'ਚ ਹੋਲੀ-ਹੋਲੀ ਭੂਤ ਪ੍ਰੇਤਾਂ ਦਾ ਡਰ ਵੀ ਦੂਰ ਹੋ ਰਿਹੈ।ਦੱਸ ਦੇਈਏ ਕਿ ਵੀਟ ਗ੍ਰਾਸ ਜੂਸ ਸਿਹਤ ਲਈ ਬਹੁਤ ਲਾਹੇਵੰਦ ਹੈ। ਵੀਟ ਗ੍ਰਾਸ ਜੂਸ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ। -PTC news

Related Post