ਅਨੌਖੀ ਮਿਸਾਲ : ਇੱਕ ਸਿੱਖ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ 16 ਮਰਲੇ ਜ਼ਮੀਨ

By  Shanker Badra December 27th 2019 02:02 PM

ਅਨੌਖੀ ਮਿਸਾਲ : ਇੱਕ ਸਿੱਖ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ 16 ਮਰਲੇ ਜ਼ਮੀਨ: ਮੋਗਾ : ਅੱਜ ਜਿੱਥੇ ਦੇਸ਼ 'ਚ ਧਰਮ ਇੱਕ ਸੰਵੇਦਨਸ਼ੀਲ ਮੁੱਦਾ ਬਣ ਗਿਆ ਹੈ ,ਉੱਥੇ ਹੀ ਇੱਕ ਅਜਿਹੀ ਘਟਨਾ ਵੇਖਣ ਨੂੰ ਮਿਲੀ ਹੈ ,ਜੋ ਕਿ ਧਾਰਮਿਕ ਇੱਕਜੁੱਟਤਾ ਦੀ ਅਨੌਖੀ ਮਿਸਾਲ ਹੈ। ਮੋਗਾ ਜ਼ਿਲ੍ਹੇ ਦੇ ਮਾਛੀਕੇ ਪਿੰਡ 'ਚ ਇੱਕ ਸਿੱਖ ਪਰਿਵਾਰ ਨੇ ਬਰਨਾਲਾ-ਮੋਗਾ ਹਾਈਵੇ ਕੋਲ਼ ਮਸਜਿਦ ਦੇ ਨਿਰਮਾਣ ਲਈ 16 ਮਰਲੇ ਜ਼ਮੀਨ ਦਾਨ ਕੀਤੀ ਹੈ।

Moga Village Machhike Sikh family donates mosque land to the mosque ਅਨੌਖੀ ਮਿਸਾਲ : ਇੱਕ ਸਿੱਖ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ 16 ਮਰਲੇ ਜ਼ਮੀਨ

ਮਿਲੀ ਜਾਣਕਾਰੀ ਅਨੁਸਾਰ ਹਾਈਵੇ ਦੇ ਵਿਸਤਾਰ ਪ੍ਰੋਜੈਕਟ ਕਾਰਨ ਉਸ ਹਾਈਵੇ 'ਤੇ ਜੋ ਮਸਜਿਦ ਬਣੀ ਹੋਈ ਸੀ ,ਉਸਨੂੰ ਢਾਹਿਆ ਜਾ ਰਿਹਾ ਸੀ। ਮੁਸਲਿਮ ਵੈਲਫੇਅਰ ਸੋਸਾਇਟੀ ਦੇ ਬੈਨਰ ਹੇਠ ਮੁਸਲਿਮ ਪਰਿਵਾਰਾਂ ਨੇ ਇੱਕ ਸਾਲ ਪਹਿਲਾਂ ਮਸਜਿਦ ਨੂੰ ਹਾਈਵੇ ਦੇ ਕਿਨਾਰੇ ਤੋਂ ਵੱਖ ਕਰਨ ਦੀ ਅਪੀਲ ਕੀਤੀ ਸੀ ਪਰੰਤੂ ਇਸ 'ਤੇ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਮਸਜਿਦ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਗਿਆ ਸੀ।

Moga Village Machhike Sikh family donates mosque land to the mosque ਅਨੌਖੀ ਮਿਸਾਲ : ਇੱਕ ਸਿੱਖ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ 16 ਮਰਲੇ ਜ਼ਮੀਨ

ਓਥੇ 7 ਹਜ਼ਾਰ ਪਿੰਡ ਦੀ ਅਬਾਦੀ 'ਚ ਸਿਰਫ 14-15 ਲੋਕ ਮੁਸਲਿਮ ਹਨ, ਇਸ ਲਈ ਉਹਨਾਂ ਕੋਲ਼ ਜ਼ਮੀਨ ਖਰੀਦਣ ਦਾ ਕੋਈ ਸਰੋਤ ਨਹੀਂ ਸੀ। ਇਸ ਦੁੱਖ ਦੀ ਘੜੀ 'ਚ ਦਰਸ਼ਨ ਸਿੰਘ ਦਾ ਪਰਿਵਾਰ ਉਹਨਾਂ ਦਾ ਮਸੀਹਾ ਬਣ ਕੇ ਉਭਰਿਆ ਹੈ ,ਜਿਹਨਾਂ ਨੇ ਮਸਜਿਦ ਲਈ 16 ਮਰਲੇ ਜ਼ਮੀਨ ਦਾਨ ਕੀਤੀ। ਦੱਸ ਦਇਏ ਕਿ ਜ਼ਮੀਨ ਦੀ ਕੀਮਤ 8 ਲੱਖ ਤੋਂ ਵੱਧ ਦੱਸੀ ਜਾ ਰਹੀ ਹੈ।

-PTCNews

Related Post