ਮੋਹਾਲੀ ਦੀਆਂ ਸੜਕਾਂ 'ਤੇ ਖਿਲਰੇ ਪਏ ਨੋਟ, ਕਿਸੇ ਨੇ ਵੀ ਨੋਟਾਂ ਨੂੰ ਨਹੀਂ ਲਾਇਆ ਹੱਥ, ਪੁਲਿਸ ਨੂੰ ਪਿਆ ਸ਼ੱਕ

By  Shanker Badra April 10th 2020 02:37 PM

ਮੋਹਾਲੀ ਦੀਆਂ ਸੜਕਾਂ 'ਤੇ ਖਿਲਰੇ ਪਏ ਨੋਟ, ਕਿਸੇ ਨੇ ਵੀ ਨੋਟਾਂ ਨੂੰ ਨਹੀਂ ਲਾਇਆ ਹੱਥ, ਪੁਲਿਸ ਨੂੰ ਪਿਆ ਸ਼ੱਕ:ਮੋਹਾਲੀ : ਮੋਹਾਲੀ ਦੀਆਂ ਸੜਕਾਂ 'ਤੇ ਵੀਰਵਾਰ ਨੂੰ 4000 ਰੁਪਏ ਦੇ ਕਰੀਬ ਨੋਟ ਖਿੱਲਰੇ ਹੋਏ ਦਿਖਾਈ ਦਿੱਤੇ ਹਨ। ਇਸ ਦੌਰਾਨ ਲੋਕਾਂ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਇੰਨਾ ਡਰ ਬੈਠਾ ਹੋਇਆ ਹੈ ਕਿ ਕਿਸੇ ਨੇ ਵੀ ਇਨ੍ਹਾਂ ਨੋਟਾਂ ਨੂੰ ਹੱਥ ਤੱਕ ਨਹੀਂ ਲਾਇਆ। ਜਿਸ ਤੋਂ ਬਾਅਦ ਇਕ ਰਾਹਗੀਰ ਨੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਫੇਜ਼-3ਏ ਦੀ ਸੜਕ 'ਤੇ 50, 100 ਤੇ 500 ਦੇ ਚਾਰ ਹਜ਼ਾਰ ਦੇ ਕਰੀਬ ਨੋਟ ਖਿਲਰੇ ਹੋਏ ਸਨ। ਪੁਲਿਸ ਨੂੰ ਨੋਟ ਦੇਖ ਕੇ ਸ਼ੱਕ ਹੋਇਆ ਕਿ ਕਿਤੇ ਇਨ੍ਹਾਂ ਨੋਟਾਂ ਨੂੰ ਥੁੱਕ ਲਾ ਕੇ ਜਾਂ ਕਿਸੇ ਕੋਰੋਨਾ ਪਾਜ਼ਿਟਿਵ ਵਿਅਕਤੀ ਵੱਲੋਂ ਤਾਂ ਸੜਕ 'ਤੇ ਨਹੀਂ ਸੁੱਟਿਆ ਗਿਆ। ਇਸ ਲਈ ਪੁਲਿਸ ਨੇ ਸਾਰੇ ਨੋਟਾਂ ਨੂੰ ਕਬਜ਼ੇ ਵਿੱਚ ਲੈ ਕੇ ਲਿਫਾਫੇ 'ਚ ਬੰਦ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਨਾਲ ਗੱਲ ਕਰਨ ਤੋਂ ਬਾਅਦ ਹੀ ਇਨ੍ਹਾਂ ਨੋਟਾਂ ਬਾਰੇ ਕੁੱਝ ਸੋਚਿਆ ਜਾਵੇਗਾ। ਦੱਸ ਦੇਈਏ ਕਿ ਕੁੱਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਕਿ ਦਿੱਲੀ 'ਚ ਜਮਾਤੀ ਨੌਜਵਾਨ ਦੀ ਸੀ। ਇਹ ਨੌਜਵਾਨ ਨੋਟਾਂ ਨੂੰ ਥੁੱਕ ਲਾ ਕੇ ਸੜਕ ਤੇ ਸੁੱਟ ਰਿਹਾ ਸੀ ਅਤੇ ਵੀਡੀਓ ਵਿੱਚ ਖ਼ੁਦ ਨੂੰ ਕੋਰੋਨਾ ਪਾਜ਼ੀਟਿਵ ਦੱਸ ਰਿਹਾ ਸੀ। -PTCNews

Related Post