ਮੋਹਾਲੀ ਪੁਲਿਸ ਨੇ ਇੱਕ ਸਕਾਰਪੀਓ ਕਾਰ 'ਚੋਂ 10 ਕਿੱਲੋ ਅਫ਼ੀਮ ਬਰਾਮਦ ਕਰਕੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

By  Shanker Badra March 25th 2019 07:35 PM

ਮੋਹਾਲੀ ਪੁਲਿਸ ਨੇ ਇੱਕ ਸਕਾਰਪੀਓ ਕਾਰ 'ਚੋਂ 10 ਕਿੱਲੋ ਅਫ਼ੀਮ ਬਰਾਮਦ ਕਰਕੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ:ਮੋਹਾਲੀ : ਮੋਹਾਲੀ ਪੁਲਿਸ ਨੇ ਸਕਾਰਪੀਓ ਸਵਾਰ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 10 ਕਿਲੋ ਅਫੀਮ ਬਰਾਮਦ ਕੀਤੀ ਹੈ।ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਇਸ ਸਬੰਧੀ ਆਪਣੇ ਦਫਤਰ ਵਿਖੇ ਸੱਦੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਜ਼ਿਲ੍ਹਾ ਮੋਹਾਲੀ ਵਿੱਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਸ਼ੁਰੂ ਕੀਤੀ ਮੁਹਿੰਮ ਤਹਿਤ ਮੋਹਾਲੀ ਸਿਟੀ ਦੇ ਡੀ.ਐਸ.ਪੀ. ਰਮਨਦੀਪ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਫ਼ੇਜ਼-8 ਇੰਸਪੈਕਟਰ ਗੱਬਰ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਟੀ. ਪੁਆਇੰਟ ਪਿੰਡ ਲੰਬਿਆਂ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਸੀ, ਜਿਸ ਦੌਰਾਨ ਪੁਲਿਸ ਪਾਰਟੀ ਨੇ ਚਿੱਟੇ ਰੰਗ ਦੀ ਇੱਕ ਸਕਾਰਪੀਓ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਦੇ ਡਰਾਈਵਰ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾ ਪਾਰਟੀ ਨੇ ਬੜੀ ਮੁਸਤੈਦੀ ਨਾਲ ਸਕਾਰਪੀਓ ਗੱਡੀ ਨੂੰ ਰੋਕ ਲਿਆ। [caption id="attachment_274271" align="aligncenter" width="300"]Mohali police 10 kilo Opium Recovered 4 persons Arrested ਮੋਹਾਲੀ ਪੁਲਿਸ ਨੇ ਇੱਕ ਸਕਾਰਪੀਓ ਕਾਰ 'ਚੋਂ 10 ਕਿੱਲੋ ਅਫ਼ੀਮ ਬਰਾਮਦ ਕਰਕੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ[/caption] ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਸਕਾਰਪੀਓ ਗੱਡੀ ਵਿੱਚ 4 ਵਿਅਕਤੀ ਸਵਾਰ ਸਨ।ਉਨ੍ਹਾਂ ਕੋਲੋਂ ਪੁੱਛ ਪੜਤਾਲ ਦੌਰਾਨ ਇਨ੍ਹਾਂ ਦੀ ਪਛਾਣ ਸਤਿੰਦਰਜੀਤ ਸਿੰਘ ਵਾਸੀ ਖੰਟ ਜ਼ਿਲ੍ਹਾ ਫਤਹਿਗੜ ਸਾਹਿਬ, ਗੁਰਮੀਤ ਸਿੰਘ ਵਾਸੀ ਚੁੰਨੀ ਖੁਰਦ ਜ਼ਿਲ੍ਹਾ ਫਤਹਿਗੜ ਸਾਹਿਬ, ਅਮਰਿੰਦਰ ਕੁਮਾਰ ਉਰਫ ਛੋਟੂ ਵਾਸੀ ਪਿੰਡ ਮੋਨੂ ਮੰਡਲ ਥਾਣਾ ਮੇਜਰਗੰਜ ਜ਼ਿਲ੍ਹਾ ਸੀਤਾਮੜੀ ਬਿਹਾਰ ਅਤੇ ਕਿਰਪਾਲ ਸਿੰਘ ਵਾਸੀ ਮਾਨਖੇੜੀ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ।ਚੋਣ ਜ਼ਾਬਤੇ ਅਨੁਸਾਰ ਡੀ.ਐਸ.ਪੀ. ਰਮਨਦੀਪ ਸਿੰਘ ਦੀ ਹਾਜ਼ਰੀ ਵਿੱਚ ਸਕਾਰਪੀਓ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿੱਚੋਂ 10 ਕਿਲੋ ਅਫੀਮ ਬਰਾਮਦ ਹੋਈ, ਜਿਸ ਕਰਕੇ ਇਨ੍ਹਾਂ ਮੁਲਜ਼ਮਾਂ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18,61,85 ਅਧੀਨ ਥਾਣਾ ਫ਼ੇਜ਼-8 ਵਿੱਚ ਕੇਸ ਦਰਜ ਕਰਕੇ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। [caption id="attachment_274270" align="aligncenter" width="300"]Mohali police 10 kilo Opium Recovered 4 persons Arrested ਮੋਹਾਲੀ ਪੁਲਿਸ ਨੇ ਇੱਕ ਸਕਾਰਪੀਓ ਕਾਰ 'ਚੋਂ 10 ਕਿੱਲੋ ਅਫ਼ੀਮ ਬਰਾਮਦ ਕਰਕੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ[/caption] ਜ਼ਿਲ੍ਹਾ ਪੁਲਿਸ ਮੁਖੀ ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਇਹ ਅਫੀਮ ਉਹ ਲਖਨਊ ਤੋਂ ਮੁਜ਼ੱਫਰਪੁਰ (ਬਿਹਾਰ) ਨੂੰ ਜਾਂਦੇ ਹਾਈਵੇਜ 'ਤੇ ਮੁਜ਼ੱਫਰਪੁਰ ਨਜ਼ਦੀਕ ਪੈਂਦੇ ਢਾਬੇ, ਜਿਸ ਦਾ ਮਾਲਕ ਗੁਰਦੀਪ ਸਿੰਘ ਵਾਸੀ ਕੁਰਾਲੀ ਰੋਡ ਚਨਾਲੋ ਹੈ, ਤੋਂ ਲੈ ਕੇ ਆਏ ਸਨ ਅਤੇ ਇਥੇ ਕਾਕਾ ਨਾਮ ਦੇ ਵਿਅਕਤੀ ਨੂੰ ਪਹੁੰਚਾਉਣੀ ਸੀ, ਉਨ੍ਹਾਂ ਨੂੰ ਪ੍ਰਤੀ ਕਿਲੋ 20,000 ਰੁਪਏ (ਕੁੱਲ 2,00,000 ਰੁਪਏ) ਬਤੌਰ ਡਲਿਵਰੀ ਮਿਲਣੇ ਸਨ।ਇਸ ਤੋਂ ਪਹਿਲਾਂ ਵੀ ਉਹ ਦੋ ਗੇੜੇ ਲਾ ਚੁੱਕੇ ਸਨ।ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਨ ਮਗਰੋਂ ਹੋਰ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ।ਮੁਕੱਦਮੇ ਦੀ ਤਫ਼ਤੀਸ਼ ਜਾਰੀ ਹੈ। -PTCNews

Related Post