ਮੁਹਾਲੀ ਪੁਲਿਸ ਨੇ ਨੈਣਾਂ ਦੇਵੀ ਜਾ ਕੀਤਾ ਐਨਕਾਊਂਟਰ,ਇੱਕ ਗੈਂਗਸਟਰ ਢੇਰ,ਦੋ ਗ੍ਰਿਫ਼ਤਾਰ

By  Shanker Badra July 14th 2018 11:03 AM -- Updated: July 14th 2018 11:12 AM

ਮੁਹਾਲੀ ਪੁਲਿਸ ਨੇ ਨੈਣਾਂ ਦੇਵੀ ਜਾ ਕੀਤਾ ਐਨਕਾਊਂਟਰ,ਇੱਕ ਗੈਂਗਸਟਰ ਢੇਰ,ਦੋ ਗ੍ਰਿਫ਼ਤਾਰ:ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਸਥਿਤ ਸ੍ਰੀ ਨੈਣਾ ਦੇਵੀ ਮੰਦਰ ਨੇੜੇ ਪੰਜਾਬ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਮੁਕਾਬਲੇ ਵਿੱਚ ਇੱਕ ਗੈਂਗਸਟਰ ਮਾਰਿਆ ਗਿਆ ਜਦਕਿ ਦੋ ਹੋਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਇਸ ਮੁਕਾਬਲੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।ਇਹ ਚਾਰੋਂ ਬਦਮਾਸ਼ ਅੱਜ ਸਵੇਰੇ ਮੋਹਾਲੀ ਦੇ ਸੋਹਾਨਾ ਤੋਂ ਗੱਡੀ ਖੋਹ ਕੇ ਫਰਾਰ ਹੋਏ ਸਨ।ਇਸ ਘਟਨਾ ਤੋਂ ਬਾਅਦ ਪੁਲਿਸ ਪਾਰਟੀ ਉੱਤੇ ਫਾਇਰੰਗ ਕਰਕੇ ਇਹ ਫਰਾਰ ਹੋਏ ਸਨ।ਪੁਲਿਸ ਪਾਰਟੀ ਨੇ ਇਨ੍ਹਾਂ ਦਾ ਪਿੱਛਾ ਕੀਤਾ ਤੇ ਨੈਣਾ ਦੇਵੀ ਵਿਖੇ ਮੁਕਾਬਲਾ ਹੋਇਆ।Mohali police Nayana Devi Bus Stand Encounter,one gangster death,2 arrestedਪੰਜਾਬ ਪੁਲਿਸ ਦੇ ਮੋਹਾਲੀ ਦੇ ਐਸਐਸਪੀ ਕੁਲਦੀਪ ਚਹਿਲ ਵੀ ਮੌਕੇ ਉੱਤੇ ਪਹੁੰਚੇ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਬਦਮਾਸਾਂ ਦੇ ਖਿਲਾਫ ਮੋਹਾਲੀ ਦੇ ਸੋਹਾਣਾ ਥਾਣੇ ‘ਚ ਆਰਮ ਐਕਟ ਅਧੀਨ ਲੁੱਟ-ਖੋਹ ਅਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਹਨ।ਇਹ ਮੁਹਾਲੀ ਤੋਂ ਗੱਡੀ ਖੋਹ ਕੇ ਨੈਂਣਾ ਦੇਵੀ ਵੱਲ ਆ ਰਹੇ ਸਨ,ਪੁਲਿਸ ਪਾਰਟੀ ਨੇ ਇਨ੍ਹਾਂ ਦਾ ਪਿੱਛਾ ਕੀਤਾ।Mohali police Nayana Devi Bus Stand Encounter,one gangster death,2 arrestedਜਦੋਂ ਪਿੱਛਾ ਕਰਦੀ ਹੋਈ ਪੁਲਿਸ ਟੀਮ ਨੈਣਾਂ ਦੇਵੀ ਖੇਤਰ ਵਿਚ ਪੀਡਬਲਯੂਡੀ ਰੈਸਟ ਹਾਊਸ ਦੇ ਕੋਲ ਪਹੁੰਚੀ ਤਾਂ ਉਨ੍ਹਾਂ ਵਿਚੋਂ ਇਕ ਅਪਰਾਧੀ ਨੇ ਪੁਲਿਸ 'ਤੇ ਫਾਈਰਿੰਗ ਕਰਨੀ ਸ਼ੁਰੂ ਕਰ ਦਿਤੀ।ਇਸ ਦੇ ਜਵਾਬ ਵਿਚ ਪੁਲਿਸ ਨੇ ਵੀ ਜਵਾਬੀ ਫਾਈਰਿੰਗ ਕੀਤੀ,ਜਿਸ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਸਨੀ ਨਾਮ ਦੇ ਇੱਕ ਬਦਮਾਸ਼ ਦੀ ਮੌਤ ਹੋ ਗਈ ਹੈ ਤੇ ਬਾਕੀਆਂ ਬਦਮਾਸਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।Mohali police Nayana Devi Bus Stand Encounter,one gangster death,2 arrestedਇਹ ਘਟਨਾ ਸ਼੍ਰੀ ਨੈਣਾ ਦੇਵੀ ਬੱਸ ਅੱਡੇ ਦੇ ਕੋਲ ਹੋਈ ਹੈ।ਇੱਥੇ ਬਦਮਾਸਾਂ ਤੇ ਪੰਜਾਬ ਪੁਲਿਸ ਵਿਚਕਾਰ ਮੁਕਾਬਲਾ ਹੋਇਆ ਹੈ,ਜਿਸ ਵਿੱਚ ਇੱਕ ਬਦਮਾਸ਼ ਢੇਰ ਹੋ ਗਿਆ ਹੈ ਜਦਕਿ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵੀ ਸੱਟਾ ਲੱਗੀਆਂ ਹਨ।ਇਸ ਘਟਨਾ ਸਮੇਂ ਕਾਫੀ ਗਿਣਤੀ ਵਿੱਚ ਸ਼ਰਧਾਲੂ ਵੀ ਮੌਜੂਦ ਸਨ।ਸ਼ਰਧਾਲੂਆਂ ਦੀ ਆਵਾਜਾਈ ਲਈ ਬੱਸ ਅੱਡੇ ਦਾ ਮੁੱਖ ਮਾਰਗ ਬੰਦ ਕਰ ਦਿੱਤਾ ਗਿਆ ਹੈ ਤੇ ਬੱਸਾਂ ਪੁਰਾਣੇ ਬੱਸ ਅੱਡੇ ਉੱਤੇ ਖੜੀਆਂ ਕੀਤੀਆਂ ਜਾ ਰਹੀਆਂ ਹਨ,ਜਿਸ ਕਾਰਨ ਸ਼ਰਾਲੂਆਂ ਨੂੰ ਕਾਫੀ ਦਿੱਕਤਾਂ ਵੀ ਆ ਰਹੀਆਂ ਹਨ।

-PTCNews

Related Post