ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲਾ ਚੜਿਆ ਪੁਲਿਸ ਅੜਿੱਕੇ

By  Shanker Badra August 21st 2019 07:46 PM

ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲਾ ਚੜਿਆ ਪੁਲਿਸ ਅੜਿੱਕੇ:ਮੋਹਾਲੀ : ਪੰਜਾਬ 'ਚ ਹਰ ਰੋਜ਼ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨਾਲ ਠੱਗੀਆਂ ਵੱਜਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹਾ ਹੀ ਇੱਕ ਮਾਮਲਾ ਗੁੜਗਾਓਂ ਤੋਂ ਸਾਹਮਣੇ ਆਇਆ ਹੈ। ਜਿਥੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ ਅਦਾਲਤ ਤੋਂ ਭਗੌੜਾ ਐਲਾਨੇ ਫਰਜ਼ੀ ਟ੍ਰੈਵਲ ਏਜੰਟ ਨੂੰ ਮੋਹਾਲੀ ਕ੍ਰਾਈਮ ਬ੍ਰਾਂਚ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਅਰੁਣ ਭਾਰਦਵਾਜ ਫੇਜ਼-5, ਸੈਕਟਰ 54, ਗੁਰੂਗ੍ਰਾਮ (ਹਰਿਆਣਾ) ਵਜੋਂ ਹੋਈ ਹੈ। [caption id="attachment_331149" align="aligncenter" width="300"]Mohali Police Youth cheating Fake travel agent Arrested
ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲਾ ਚੜਿਆ ਪੁਲਿਸ ਅੜਿੱਕੇ[/caption] ਮਿਲੀ ਜਾਣਕਾਰੀ ਅਨੁਸਾਰ ਨੌਜਵਾਨਾਂ ਨੂੰ ਠੱਗਣ ਵਾਲਾ ਫਰਜ਼ੀ ਟ੍ਰੈਵਲ ਏਜੰਟ ਅੱਜ ਆਪਣੀ ਪਤਨੀ ਨਾਲ ਕਿਸੇ ਹੋਰ ਮਾਮਲੇ 'ਚ ਸਥਾਨਕ ਅਦਾਲਤ 'ਚ ਪੇਸ਼ੀ 'ਤੇ ਆਇਆ ਸੀ। ਇਸ ਦੌਰਾਨ ਪਹਿਲਾਂ ਤੋਂ ਟ੍ਰੈਪ ਲਗਾ ਕੇ ਬੈਠੀ ਮੋਹਾਲੀ ਪੁਲਿਸ ਨੇ ਉਸ ਨੂੰ ਅਦਾਲਤ ਦੇ ਬਾਹਰੋਂ ਹੀ ਦਬੋਚ ਲਿਆ ਹੈ। [caption id="attachment_331152" align="aligncenter" width="300"]Mohali Police Youth cheating Fake travel agent Arrested
ਵਿਦੇਸ਼ ਭੇਜਣ ਦੇ ਨਾਂ 'ਤੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀਆਂ ਠੱਗੀਆਂ ਮਾਰਨ ਵਾਲਾ ਚੜਿਆ ਪੁਲਿਸ ਅੜਿੱਕੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਨੂੰ ਫੜ੍ਹਨ ਵਾਲਾ ਪਾਕਿਸਤਾਨੀ ਕਮਾਂਡਰ ਢੇਰ ਜਿਸ ਤੋਂ ਬਾਅਦ ਮੋਹਾਲੀ ਪੁਲਿਸ ਗ਼ੈਰ-ਅਧਿਕਾਰਤ ਰੂਪ 'ਚ ਮੁਲਜ਼ਮ ਨੂੰ ਕਾਬੂ ਕਰਕੇ ਨਾਲ ਲੈ ਗਈ ਹੈ।ਦੱਸਿਆ ਜਾਂਦਾ ਹੈ ਕਿ ਅਰੁਣ ਨੇ ਕਈ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕੀਤੀ ਹੈ।ਇਸ ਸਬੰਧੀ ਮੋਹਾਲੀ ਪੁਲਿਸ ਨੇ ਉਸ 'ਤੇ ਮਾਮਲਾ ਦਰਜ ਕੀਤਾ ਹੋਇਆ ਹੈ। -PTCNews

Related Post