ਮੋਹਾਲੀ ਦੇ ਪਿੰਡ ਜੈਂਤੀ ਮਾਜਰਾ ਸਕੂਲ ਨੂੰ ਪਿੰਡ ਵਾਸੀਆਂ ਨੇ ਲਗਾਇਆ ਤਾਲਾ, ਜਾਣੋ ਕੀ ਹੈ ਮਾਮਲਾ

By  Jashan A November 14th 2018 02:36 PM -- Updated: November 14th 2018 05:26 PM

ਮੋਹਾਲੀ ਦੇ ਪਿੰਡ ਜੈਂਤੀ ਮਾਜਰਾ ਸਕੂਲ ਨੂੰ ਪਿੰਡ ਵਾਸੀਆਂ ਨੇ ਲਗਾਇਆ ਤਾਲਾ, ਜਾਣੋ ਕੀ ਹੈ ਮਾਮਲਾ,ਮੋਹਾਲੀ: ਮੋਹਾਲੀ ਜਿਲ੍ਹੇ ਦੇ ਜੈਂਤੀ ਮਾਜਰਾ ਸਕੂਲ ਵਿੱਚ ਸਥਿਤੀ ਉਸ ਵੇਲੇ ਗੰਭੀਰ ਬਣ ਗਈ ਜਦੋਂ ਸਕੂਲ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਕੂਲ ਦੇ ਮੁੱਖ ਗੇਟ ਨੂੰ ਤਾਲਾ ਜੜ ਦਿੱਤਾ ਅਤੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। mohali ਮਿਲੀ ਜਾਣਕਾਰੀ ਅਨੁਸਾਰ ਸਕੂਲ ਵਿੱਚ ਇੰਗਲਿਸ਼ ਦੀ ਟੀਚਰ ਦੀ ਵਿਭਾਗ ਵਲੋਂ ਜਬਰਦਸਤੀ ਬਦਲੀ ਕਰਨ ਦਾ ਪਿੰਡ ਵਾਸੀਆਂ ਨੇ ਆਰੋਪ ਲਗਾਇਆ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਦ ਪਹਿਲੇ ਹੀ ਸਕੂਲ 'ਚ ਇੰਗਲਿਸ਼ ਦੀ ਟੀਚਰ ਹੈ ਫਿਰ ਦੂਜੀ ਟੀਚਰ ਨੂੰ ਕਿਉਂ ਭੇਜਿਆ। schoolਇਸ ਦਾ ਵਿਰੋਧ ਕਰਦੇ ਹੋਏ ਪਿੰਡ ਵਾਸੀਆਂ ਨੇ ਇਸ ਸਕੂਲ ਨੂੰ ਜਿੰਦਰਾ ਜੜ ਦਿੱਤਾ। ਜਿਸ ਦੌਰਾਨ ਛੇਵੀ ਕਾਲਸ ਤੋਂ ਲੈ ਕੇ ਦਸਵੀ ਕਲਾਸ ਦੇ ਬੱਚੇ ਸਵੇਰ ਤੋਂ ਸਕੂਲ ਦੇ ਬਾਹਰ ਬੈਠੇ ਹੋਏ ਹਨ। jainti majraਇਸ ਗੱਲ ਦਾ ਗੁੱਸਾ ਜਤਾਉਂਦੇ ਹੋਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿੰਨ੍ਹਾਂ ਸਮਾਂ ਵਿਭਾਗ ਸਕੂਲ ਦੀ ਪੁਰਾਣੀ ਅੰਗਰੇਜ਼ੀ ਅਧਿਆਪਕਾਂ ਨੂੰ ਵਾਪਸ ਇਸ ਸਕੂਲ ਨਹੀਂ ਭੇਜਿਆ ਜਾਂਦਾ, ਉਹਨਾਂ ਸਮਾਂ ਸਕੂਲ ਬੰਦ ਰਹੇਗਾ। ਨਾਲ ਉਹਨਾਂ ਦਾ ਇਹ ਵੀ ਕਿਨ੍ਹਾਂ ਕਿ ਜੇਕਰ ਵਿਭਾਗ ਨੇ ਜਲਦੀ ਇਸ ਬਾਰੇ ਕੋਈ ਫੈਸਲਾ ਨਾ ਲਿਆ ਤਾਂ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। —PTC News

Related Post