Tue, Mar 10, 2026
Whatsapp

Mohan Yadav: ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ

ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ

Reported by:  PTC News Desk  Edited by:  Amritpal Singh -- December 11th 2023 04:56 PM -- Updated: December 11th 2023 05:04 PM
Mohan Yadav: ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ

Mohan Yadav: ਮੋਹਨ ਯਾਦਵ ਹੋਣਗੇ ਮੱਧ ਪ੍ਰਦੇਸ਼ ਦੇ ਅਗਲੇ ਮੁੱਖ ਮੰਤਰੀ

Mohan Yadav: ਮੱਧ ਪ੍ਰਦੇਸ਼ 'ਚ ਮੁੱਖ ਮੰਤਰੀ ਦੇ ਨਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ 'ਚ ਮੋਹਨ ਯਾਦਵ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮੱਧ ਪ੍ਰਦੇਸ਼ ਵਿੱਚ 3 ਦਸੰਬਰ ਨੂੰ ਚੋਣ ਨਤੀਜੇ ਐਲਾਨੇ ਗਏ ਸਨ ਅਤੇ ਅੱਠ ਦਿਨਾਂ ਬਾਅਦ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਦਾ ਨਾਂ ਫਾਈਨਲ ਕਰ ਦਿੱਤਾ ਸੀ। ਯਾਦਵ ਜੁਲਾਈ 2020 ਤੋਂ 2023 ਤੱਕ ਸਿੱਖਿਆ ਮੰਤਰੀ ਸਨ ਅਤੇ 2013 ਤੋਂ ਲਗਾਤਾਰ ਵਿਧਾਇਕ ਰਹੇ ਹਨ।

ਦੌੜ ਵਿੱਚ ਕਈ ਨਾਮ ਸਨ


ਐਮਪੀ ਸੀਐਮ ਦੇ ਅਹੁਦੇ ਦੀ ਦੌੜ ਵਿੱਚ ਕਈ ਵੱਡੇ ਨਾਮ ਸ਼ਾਮਲ ਸਨ। ਜਿਸ ਵਿੱਚ ਪ੍ਰਹਿਲਾਦ ਪਟੇਲ, ਨਰਿੰਦਰ ਸਿੰਘ ਤੋਮਰ, ਵੀਡੀ ਸ਼ਰਮਾ, ਜੋਤੀਰਾਦਿਤਿਆ ਸਿੰਧੀਆ, ਕੈਲਾਸ਼ ਵਿਜੇਵਰਗੀਆ ਵਰਗੇ ਕਈ ਨਾਮ ਸ਼ਾਮਲ ਸਨ। ਜਿਸ ਵਿੱਚ ਕੇਂਦਰੀ ਮੰਤਰੀਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਨੇ ਸਾਰਿਆਂ ਨੂੰ ਹੈਰਾਨ ਕਰਦਿਆਂ ਮੋਹਨ ਯਾਦਵ ਨੂੰ ਨਵਾਂ ਮੁੱਖ ਮੰਤਰੀ ਬਣਾ ਦਿੱਤਾ ਹੈ।

ਮੋਹਨ ਯਾਦਵ ਉਜੈਨ ਦੀ ਦੱਖਣੀ ਸੀਟ ਤੋਂ ਜਿੱਤੇ ਹਨ। ਤੁਹਾਨੂੰ ਦੱਸ ਦੇਈਏ ਕਿ ਮੋਹਨ ਯਾਦਵ ਉੱਚ ਸਿੱਖਿਆ ਮੰਤਰੀ ਰਹਿ ਚੁੱਕੇ ਹਨ। ਉਨ੍ਹਾਂ ਨੇ ਲਗਾਤਾਰ ਤੀਜੀ ਵਾਰ ਚੋਣ ਜਿੱਤ ਕੇ ਉਜੈਨ ਦੱਖਣੀ ਸੀਟ 'ਤੇ ਕਬਜ਼ਾ ਕੀਤਾ ਹੈ। ਉਹ ਲਗਾਤਾਰ ਤੀਜੀ ਵਾਰ ਚੋਣ ਜਿੱਤੇ ਹਨ।

- PTC NEWS

Top News view more...

Latest News view more...

PTC NETWORK
PTC NETWORK