ਮੂਸੇਵਾਲਾ ਕਤਲ ਕਾਂਡ ਦੇ ਤਾਰ ਰਾਜਸਥਾਨ ਨਾਲ ਜੁੜੇ

By  Ravinder Singh September 15th 2022 03:51 PM -- Updated: September 15th 2022 04:27 PM

ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ 'ਚ ਪੰਜਾਬ ਪੁਲਿਸ ਦੇ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ 'ਚ ਪੁਲਿਸ ਦੀ ਗ੍ਰਿਫ਼ਤ ਵਿਚੋਂ ਆਏ ਸ਼ੂਟਰ ਦੀਪਕ ਮੁੰਡੀ ਨੇ ਮੂਸੇਵਾਲਾ ਕਤਲ ਕਾਂਡ ਨੂੰ ਲੈ ਕੇ ਪੰਜਾਬ ਪੁਲਿਸ ਨੂੰ ਰਿਮਾਂਡ ਦੌਰਾਨ ਕਈ ਖ਼ੁਲਾਸੇ ਕੀਤੇ ਹਨ। ਮੂਸੇਵਾਲਾ ਕਤਲ ਕਾਂਡ 'ਚ ਰਾਜਸਥਾਨ ਦਾ ਇਕ ਵੱਡਾ ਕੁਨੈਕਸ਼ਨ ਸਾਹਮਣੇ ਆਇਆ ਹੈ।

ਮੂਸੇਵਾਲਾ ਕਤਲ ਕਾਂਡ ਦੇ ਤਾਰ ਰਾਜਸਥਾਨ ਨਾਲ ਜੁੜੇਇਸ ਕਤਲ ਕਾਂਡ ਦੇ ਤਾਰ ਰਾਜਸਥਾਨ ਨਾਲ ਜੁੜ ਗਏ ਹਨ। ਦੀਪਕ ਮੁੰਡੀ ਤੋਂ ਪੁੱਛਗਿੱਛ ਦੌਰਾਨ ਕਈ ਗੈਂਗਸਟਰ ਦੇ ਨਾਮਾਂ ਦਾ ਖ਼ੁਲਾਸਾ ਹੋਇਆ। ਹਥਿਆਰਾਂ ਤੋਂ ਲੈ ਕੇ ਹੋਰ ਕਈ ਵੱਡੇ ਕੁਨੈਕਸ਼ਨ ਵੀ ਸਾਹਮਣੇ ਆਏ ਹਨ। ਮਾਨਸਾ ਤੋਂ ਪੰਜਾਬ ਪੁਲਿਸ ਦੀਆਂ ਤਿੰਨ ਟੀਮਾਂ ਰਾਜਸਥਾਨ ਲਈ ਰਵਾਨਾ ਹੋਈਆਂ ਹਨ।

ਮੂਸੇਵਾਲਾ ਕਤਲ ਕਾਂਡ ਦੇ ਤਾਰ ਰਾਜਸਥਾਨ ਨਾਲ ਜੁੜੇਜ਼ਿਕਰਯੋਗ ਹੈ ਕਿ ਦੀਪਕ ਮੁੰਡੀ ਲਗਾਤਾਰ ਚਾਰ ਮਹੀਨਿਆਂ ਤੋਂ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਤੋਂ ਬਾਅਦ ਫ਼ਰਾਰ ਸੀ ਤੇ ਉਸ ਦੀ ਗ੍ਰਿਫ਼ਤਾਰੀ ਨਾ ਹੋਣਾ ਪੁਲਿਸ ਲਈ ਸਿਰਦਰਦੀ ਬਣੀ ਹੋਈ ਸੀ। ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਫ਼ਰਾਰ ਚੱਲ ਰਹੇ ਛੇਵੇਂ ਸ਼ੂਟਰ ਦੀਪਕ ਮੁੰਡੀ ਨੂੰ ਦੋ ਸਾਥੀਆਂ ਕਪਿਲ ਪੰਡਿਤ ਤੇ ਰਜਿੰਦਰ ਸਮੇਤ ਕਰ ਲਿਆ ਸੀ। ਉਸ ਨੂੰ ਭਾਰਤ-ਨੇਪਾਲ ਸਰਹੱਦ ਨੇੜਿਓਂ ਸਿਲੀਗੁੜੀ ਦੇ ਕੋਲੋਂ ਭਾਨ ਸਾਹਿਬ ਤੋਂ ਫੜਿਆ ਗਿਆ ਸੀ।

ਮੂਸੇਵਾਲਾ ਕਤਲ ਕਾਂਡ ਦੇ ਤਾਰ ਰਾਜਸਥਾਨ ਨਾਲ ਜੁੜੇਉਸ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਅਤੇ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਸਾਂਝੀ ਕਾਰਵਾਈ ਦੌਰਾਨ ਕਾਬੂ ਕੀਤਾ ਗਿਆ ਸੀ। ਅਦਾਲਤ ਨੇ ਦੀਪਕ ਮੁੰਡੀ, ਕਪਿਲ ਪੰਡਿਤ ਤੇ ਰਾਜਿੰਦਰ ਨੂੰ 17 ਸਤੰਬਰ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਸੀ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਤੇ ਇਸ ਦੌਰਾਨ ਪੁਲਿਸ ਕੋਲ ਮੁਲਜ਼ਮਾਂ ਨੇ ਕਈ ਸਨਸਨੀਖੇਜ ਖ਼ੁਲਾਸੇ ਕੀਤੇ ਹਨ। ਇਸ ਆਧਾਰ ਉਤੇ ਪੁਲਿਸ ਨੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।

-PTC News

ਇਹ ਵੀ ਪੜ੍ਹੋ : ਖੇਡ ਮੰਤਰੀ ਨੇ ਅਰਸ਼ਦੀਪ ਸਿੰਘ ਨੂੰ ਵਿਸ਼ਵ ਕੱਪ ਲਈ ਦਿੱਤੀਆਂ ਸ਼ੁਭਕਾਮਨਾਵਾਂ, ਨੌਜਵਾਨਾਂ ਲਈ ਬਣੇ ਪ੍ਰੇਰਨਾ ਸ੍ਰੋਤ

Related Post