ਸਾਵਧਾਨ ! ਇਨ੍ਹਾਂ ਪਾਸਵਰਡਾਂ ਦੀ ਵਰਤੋਂ ਕਰਨ ਤੋਂ ਬਚੋ, ਸਾਈਬਰ ਅਟੈਕ ਦਾ ਹੋ ਸਕਦੈ ਖ਼ਤਰਾ   

By  Shanker Badra May 18th 2021 10:14 AM

ਪੜ੍ਹੋ ਹੋਰ ਖ਼ਬਰਾਂ : ਰਾਸ਼ਨ ਦੀਆਂ ਦੁਕਾਨਾਂ ਦੇਰ ਤੱਕ ਖੁੱਲ੍ਹੀਆਂ ਰਹਿਣ ,ਗਰੀਬਾਂ ਨੂੰ ਮਿਲ ਸਕੇ ਮੁਫ਼ਤ ਰਾਸ਼ਨ : ਕੇਂਦਰ

ਨਵੀਂ ਦਿੱਲੀ : ਦੁਨੀਆਂ ਭਰ 'ਚ ਇਸ ਵੇਲੇ ਹੈਕਿੰਗ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਜੇਕਰ ਤੁਹਾਡਾ ਪਾਸਵਰਡ ਵੀ ਹੇਠਾਂ ਦਿੱਤੀ ਲਿਸਟ 'ਚੋਂ ਕੋਈ ਇਕ ਹੈ ਤਾਂ ਬਾਕੀ ਕੰਮ ਛੱਡ ਕੇ ਤੁਰੰਤ ਆਪਣਾ ਪਾਸਵਰਡ ਬਦਲੋ। ਇਹ ਉਹ ਪਾਸਵਰਡ ਹਨ ,ਜੋ ਪਿਛਲੇ 12 ਮਹੀਨਿਆਂ 'ਚ ਸਭ ਤੋਂ ਜ਼ਿਆਦਾ ਵਰਤੇ ਗਏ ਹਨ।

Most Common Passwords 2021 : 2021 popular password statistics according to our research ਸਾਵਧਾਨ ! ਇਨ੍ਹਾਂ ਪਾਸਵਰਡਾਂ ਦੀ ਵਰਤੋਂ ਕਰਨ ਤੋਂ ਬਚੋ, ਸਾਈਬਰ ਅਟੈਕ ਦਾ ਹੋ ਸਕਦੈ ਖ਼ਤਰਾ

ਦਰਅਸਲ 'ਚ ਇੱਕ ਖੋਜ ਦੇ ਅਨੁਸਾਰ ਜ਼ਿਆਦਾਤਰ ਲੋਕ ਸੌਖਾ ਤੇ ਪਹਿਲਾਂ ਨਾਲ ਮਿਲਦਾ ਜੁਲਦਾ ਪਾਸਵਰਡ ਰੱਖ ਲੈਂਦੇ ਹਨ। ਕਿਉਂਕਿ ਇਸ ਨਾਲ ਪਾਸਵਰਡ ਯਾਦ ਰੱਖਣ 'ਚ ਕੋਈ ਮੁਸ਼ਕਿਲ ਨਹੀਂ ਆਉਂਦੀ। ਜਿਸ ਨੂੰ ਹੈਕਰ ਆਸਾਨੀ ਨਾਲ ਖੋਲ੍ਹ ਸਕਦੇ ਹਨ। ਇੱਕ ਰਿਪੋਰਟ 'ਚ ਦਾਅਵਾ ਕੀਤਾ ਗਿਆ ਕਿ 75 ਫੀਸਦ ਤੋਂ ਜ਼ਿਆਦਾ ਹੈਕਿੰਗ ਸੌਖੇ ਪਾਸਵਰਡ ਕਾਰਨ ਹੁੰਦੀ ਹੈ।

ਸਾਵਧਾਨ ! ਇਨ੍ਹਾਂ ਪਾਸਵਰਡਾਂ ਦੀ ਵਰਤੋਂ ਕਰਨ ਤੋਂ ਬਚੋ, ਸਾਈਬਰ ਅਟੈਕ ਦਾ ਹੋ ਸਕਦੈ ਖ਼ਤਰਾ

ਸਵਰਡ ਤੇ ਸਾਇਬਰ ਸਿਕਿਓਰਟੀ ਬਾਰੇ ਬੋਲਦਿਆਂ ਯੂਕੇ ਦੇ ਨੈਸ਼ਨਲ ਸਾਇਬਰ ਸਿਕਿਓਰਟੀ ਸੈਂਟਰ ਦੇ ਟਕਨੀਕੀ ਡਾਇਰੈਕਟਰ ਡਾ, ਇਆਨ ਲੈਵੀ ਨੇ ਕਿਹਾ, 'ਇਕੋ ਪਾਸਵਰਡ ਨੂੰ ਦੁਬਾਰਾ ਵਰਤਣਾ ਬਹੁਤ ਵੱਡਾ ਰਿਸਕ ਹੈ,ਜਿਸ ਤੋਂ ਬਚਿਆ ਜਾ ਸਕਦਾ ਹੈ। ਕਿਸੇ ਨੂੰ ਵੀ ਕਿਸੇ ਵੀ ਚੀਜ਼ ਦੇ ਨਾਮ 'ਤੇ ਪਾਸਵਰਡ ਨਹੀਂ ਰੱਖਣਾ ਚਾਹੀਦਾ  ,ਜਿਸਦਾ ਅਨੁਮਾਨ ਲਗਾਇਆ ਜਾ ਸਕੇ। ਜਿਵੇਂ ਕਿ ਉਨ੍ਹਾਂ ਦਾ ਪਹਿਲਾ ਨਾਮ, ਸਥਾਨਕ ਫੁੱਟਬਾਲ ਟੀਮ ਜਾਂ ਪਸੰਦੀਦਾ ਬੈਂਡ।

 Most Common Passwords 2021 : 2021 popular password statistics according to our research ਸਾਵਧਾਨ ! ਇਨ੍ਹਾਂ ਪਾਸਵਰਡਾਂ ਦੀ ਵਰਤੋਂ ਕਰਨ ਤੋਂ ਬਚੋ, ਸਾਈਬਰ ਅਟੈਕ ਦਾ ਹੋ ਸਕਦੈ ਖ਼ਤਰਾ

ਪੜ੍ਹੋ ਹੋਰ ਖ਼ਬਰਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨਿਆ ਗਿਆ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ

ਇਸ ਲਈ ਸਾਨੂੰ ਕਿਸੇ ਖ਼ਾਸ ਨਾਮ ਜਾਂ ਖ਼ਾਸ ਨੰਬਰ 'ਤੇ ਪਾਸਵਰਡ ਨਹੀਂ ਰੱਖਣਾ ਚਾਹੀਦਾ। ਸੋ ਪਹਿਲਾ ਕਦਮ ਕਿ ਪਾਸਵਰਡ ਸਟਰੌਂਗ ਹੋਣਾ ਚਾਹੀਦਾ ਹੈ। ਇਸ ਲਈ ਕ੍ਰੀਏਟਿਵ ਬਣੋ ਤੇ ਅਜਿਹਾ ਪਾਸਵਰਡ ਚੁਣੋ ਜੋ ਤਹਾਨੂੰ ਯਾਦ ਰੱਖਣਾ ਸੌਖਾ ਹੋਵੇ ਪਰ ਲੋਕਾਂ ਨੂੰ ਅੰਦਾਜ਼ਾ ਲਾਉਣਾ ਮੁਸ਼ਕਿਲ ਹੋਵੇ। ਇਸ ਨਾਲ ਸੈਂਸਟਿਵ ਡਾਟਾ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।

10 ਸਭ ਤੋਂ ਜ਼ਿਆਦਾ ਵਰਤੇ ਜਾਣ ਵਾਲੇ ਪਾਸਵਰਡ:

-123456

-123456789

-qwerty

-password

-111111

-12345678

-abc123

-1234567

-password1

-12345

-PTCNews

Related Post