ਵੁਹਾਨ 'ਚ ਠੀਕ ਹੋਏ 90% ਕੋਰੋਨਾ ਮਰੀਜ਼ਾਂ ਦੀ ਸਿਹਤ 'ਤੇ ਪਿਆ ਪ੍ਰਭਾਵ , ਫੇਫੜਿਆਂ 'ਚ ਆਈ ਖ਼ਰਾਬੀ

By  Kaveri Joshi August 6th 2020 03:36 PM -- Updated: August 6th 2020 05:59 PM

ਬੀਜਿੰਗ-ਵੁਹਾਨ 'ਚ ਠੀਕ ਹੋਏ 90% ਕੋਰੋਨਾ ਮਰੀਜ਼ਾਂ ਦੀ ਸਿਹਤ 'ਤੇ ਪਿਆ ਪ੍ਰਭਾਵ , ਫੇਫੜਿਆਂ 'ਚ ਆਈ ਖ਼ਰਾਬੀ : ਪੂਰੇ ਵਿਸ਼ਵ 'ਚ ਮਹਾਮਾਰੀ ਦੇ ਪ੍ਰਸਾਰ ਦਾ ਮੁੱਖ ਕੇਂਦਰ, ਚੀਨ ਦਾ ਵੁਹਾਨ ਸ਼ਹਿਰ ਜਿੱਥੇ ਸਭ ਤੋਂ ਪਹਿਲਾਂ ਇਹ ਮਹਾਮਾਰੀ ਪਨਪੀ ਸੀ, ਉੱਥੋਂ ਦੇ ਕੋਰੋਨਾ ਮਰੀਜ਼ਾਂ ਦੀ ਇੱਕ ਗਰੁੱਪ ਦੇ ਨਮੂਨੇ ਜਾਂਚ ਲਈ ਲਏ ਗਏ , ਜਿਸ 'ਚ ਪਤਾ ਲੱਗਾ ਕਿ ਤਕਰੀਬਨ 90 ਪ੍ਰਤੀਸ਼ਤ ਠੀਕ ਹੋ ਚੁੱਕੇ ਕੋਰੋਨਾ ਮਰੀਜ਼ਾਂ ਦੇ ਫ਼ੇਫ਼ੜਿਆਂ 'ਚ ਖ਼ਰਾਬੀ ਦੀ ਸਮੱਸਿਆ ਹੈ , ਜਦਕਿ 5 % ਮਰੀਜ਼ਾਂ ਨੂੰ ਮੁੜ ਤੋਂ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਹੈ ਅਤੇ ਉਹਨਾਂ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ ।

ਅਧਿਐਨ 'ਚ ਸ਼ਾਮਿਲ ਕੀਤੇ ਗਏ 59 ਸਾਲ ਦੀ ਉਮਰ ਦੇ ਮਰੀਜ਼:-

ਦੱਸ ਦੇਈਏ ਕਿ ਮੀਡੀਆ ਰਾਹੀਂ ਇਸ ਗੱਲ ਦਾ ਪਤਾ ਲੱਗਾ ਹੈ ਕਿ ਠੀਕ ਹੋਏ ਕੋਰੋਨਾ ਮਰੀਜ਼ਾਂ ਦੇ lungs ਨੂੰ ਨੁਕਸਾਨ ਪਹੁੰਚਿਆ ਹੈ। ਵੁਹਾਨ ਯੂਨੀਵਰਸਿਟੀ ਦੇ ਝੌਂਗਨਨ ਹਸਪਤਾਲ ਦੀ intensive care unit ਦੇ ਡਾਇਰੈਕਟਰ ਪੇਂਗ ਝਿਯੋਂਗ ਦੀ ਅਗਵਾਈ 'ਚ ਇਕ ਟੀਮ ਦੁਆਰਾ ਅਪ੍ਰੈਲ ਤੋਂ ਠੀਕ ਹੋ ਚੁੱਕੇ 100 ਮਰੀਜ਼ਾਂ ਦੀ ਸਿਹਤ ਦੀ ਫਿਰ ਤੋਂ ਫਾਲੋ-ਅਪ ਕਰਕੇ ਪੂਰੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਠੀਕ ਹੋਣ ਉਪਰੰਤ ਵੀ ਉਹਨਾਂ ਨੂੰ ਕੋਈ ਮੁਸ਼ਕਿਲ 'ਤੇ ਦਰਪੇਸ਼ ਨਹੀਂ ਆ ਰਹੀ । ਪੂਰੇ ਇੱਕ ਸਾਲ ਚੱਲਣ ਵਾਲੇ ਇਸ ਅਧਿਐਨ ਪ੍ਰੋਗਰਾਮ ਦੇ ਪਹਿਲੇ ਗੇੜ ਦੀ ਸਮਾਪਤੀ ਜੁਲਾਈ 'ਚ ਹੋਈ ਹੈ । ਦੱਸ ਦੇਈਏ ਕਿ ਇਸ ਅਧਿਐਨ 'ਚ ਸ਼ਾਮਿਲ ਕੀਤੇ ਗਏ ਮਰੀਜ਼ਾਂ ਦੀ ਉਮਰ 59 ਸਾਲ ਹੈ ।

ਕੀਤਾ ਗਿਆ ਪ੍ਰੀਖਣ :-

ਦੱਸਣਯੋਗ ਹੈ ਕਿ ਸਰਕਾਰੀ ਗਲੋਬਲ ਟਾਈਮਜ਼ ਦੀ ਖ਼ਬਰ ਅਨੁਸਾਰ ਪਹਿਲੇ ਗੇੜ ਦੇ ਨਤੀਜ਼ਿਆਂ 'ਚ 90 ਪ੍ਰਤੀਸ਼ਤ ਮਰੀਜ਼ਾਂ ਦੇ lungs 'ਚ ਹਵਾ ਦੇ ਪੱਧਰ ਅਤੇ ਗੈਸ 'ਚ ਤਬਦੀਲੀ ਦਾ ਕੰਮ ਸਿਹਤਮੰਦ ਮਰੀਜ਼ਾਂ ਦੀ ਤਰ੍ਹਾਂ ਨਹੀਂ ਨਜ਼ਰ ਆਇਆ, ਇਸ ਦੀ ਜਾਂਚ ਕਰਨ ਲਈ ਪੇਂਗ ਦੀ ਟੀਮ ਵੱਲੋਂ ਇੱਕ ਟੈਸਟ ਵਜੋਂ ਜਾਂਚ ਕਰਦੇ ਹੋਏ ਮਰੀਜ਼ਾਂ ਨੂੰ 6 ਮਿੰਟ ਸੈਰ ਕਰਨ ਲਈ ਕਿਹਾ , ਉੱਥੇ ਹੀ ਸਿਹਤਮੰਦ ਮਰੀਜ਼ਾਂ ਨੂੰ ਵੀ 6 ਮਿੰਟ ਸੈਰ ਕਰਵਾਈ ਗਈ, ਸੋ ਇਸ ਪ੍ਰੀਖਣ 'ਚ ਪਾਇਆ ਗਿਆ ਕਿ ਕੋਰੋਨਾ ਤੋਂ ਠੀਕ ਹੋਏ ਮਰੀਜ਼ 6 ਮਿੰਟਾਂ ਦੌਰਾਨ 400 ਮੀਟਰ ਤੁਰ ਸਕੇ , ਜਦਕਿ ਸਿਹਤਮੰਦ ਲੋਕਾਂ ਨੇ 6 ਮਿੰਟਾਂ 'ਚ 500 ਮੀਟਰ ਦੀ ਦੂਰੀ ਤਹਿ ਕੀਤੀ ।

ਇੱਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕੁਝ ਠੀਕ ਹੋਏ ਮਰੀਜ਼ਾਂ ਨੂੰ ਹਸਪਤਾਲ ਵਿਚੋਂ ਛੁੱਟੀ ਮਿਲਣ ਤੋਂ ਤਿੰਨ ਮਹੀਨਿਆਂ ਬਾਅਦ ਵੀ ਆਕਸੀਜਨ ਮਸ਼ੀਨਾਂ 'ਤੇ ਭਰੋਸਾ ਰਹਿਣਾ ਪਿਆ ਹੈ, ਬੀਜਿੰਗ ਯੂਨੀਵਰਸਿਟੀ, ਚਾਈਨੀਜ ਮੈਡੀਸਨ ਦੇ ਡੋਂਗਜੈਮਿਨ ਹਸਪਤਾਲ ਦੇ ਇਕ ਡਾਕਟਰ ਲਿਆਂਗ ਟੈਂਗਕਸੀਆਓ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਲਿਆਂਗ ਦੀ ਟੀਮ 65 ਸਾਲ ਤੋਂ ਵੱਧ ਉਮਰ ਦੇ ਮਰੀਜ਼ਾਂ ਨਾਲ ਫਾਲੋ-ਅਪ ਵਿਜ਼ਿਟ ਵੀ ਕਰ ਰਹੀ ਹੈ। ਕਈ ਨਤੀਜਿਆਂ ਨੇ ਇਹ ਵੀ ਦਿਖਾਇਆ ਕਿ 100 ਮਰੀਜ਼ਾਂ ਵਿੱਚੋਂ 10 ਪ੍ਰਤੀਸ਼ਤ ਵਿੱਚ ਨਾਵਲ ਕੋਰੋਨਾਵਾਇਰਸ ਦੇ ਵਿਰੁੱਧ ਐਂਟੀਬਾਡੀਜ਼ ਅਲੋਪ ਹੋ ਗਏ ਹਨ।

Related Post