ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਜਗਰਾਓਂ ਪੁਲਿਸ ਨੇ ਜਾਂਚ ਲਈ ਕੀਤਾ SIT ਟੀਮ ਦਾ ਗਠਨ, ਪੁੱਛਗਿੱਛ ਲਈ 5-6 ਲੋਕਾਂ ਨੂੰ ਲਿਆ ਹਿਰਾਸਤ 'ਚ

By  Jashan A February 12th 2019 10:53 AM -- Updated: February 12th 2019 10:55 AM

ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਜਗਰਾਓਂ ਪੁਲਿਸ ਨੇ ਜਾਂਚ ਲਈ ਕੀਤਾ SIT ਟੀਮ ਦਾ ਗਠਨ, ਪੁੱਛਗਿੱਛ ਲਈ 5-6 ਲੋਕਾਂ ਨੂੰ ਲਿਆ ਹਿਰਾਸਤ 'ਚ ,ਜਗਰਾਓਂ: ਪਿਛਲੇ ਦਿਨੀਂ ਲੁਧਿਆਣਾ ਦੇ ਜਗਰਾਓਂ ਤੋਂ ਇੱਕ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਸੀ। ਜਿਸ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ ਪਿਛਲੇ ਦਿਨੀਂ ਜਗਰਾਓਂ 'ਚ 12 ਵਿਅਕਤੀਆਂ ਵੱਲੋਂ ਇਕ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ। ਜਿਸ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

Ludhiana girl Gangrape Case ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਜਗਰਾਓਂ ਪੁਲਿਸ ਨੇ ਜਾਂਚ ਲਈ ਕੀਤਾ SIT ਟੀਮ ਦਾ ਗਠਨ, ਪੁੱਛਗਿੱਛ ਲਈ 5-6 ਲੋਕਾਂ ਨੂੰ ਲਿਆ ਹਿਰਾਸਤ 'ਚ

ਦੱਸ ਦੇਈਏ ਕਿ ਇਸ ਮਾਮਲੇ 'ਚ ਪੁਲਿਸ ਨੇ ਸਖ਼ਤੀ ਵਰਤਦੇ ਹੋਏ SIT ਟੀਮ ਦਾ ਗਠਨ ਕੀਤਾ ਹੈ। ਜਿਸ ਦੌਰਾਨ ਉਹਨਾਂ ਨੇ ਕਈ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਲੋਕਾਂ 'ਚ ਬਾਡੀ ਬਿਲਡਰ, ਇੱਕ ਦੁੱਧ ਵਾਲੇ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੈ।

ਪੁਲਿਸ ਨੂੰ ਜਿਮ 'ਚ ਕਸਰਤ ਕਰਨ ਵਾਲੇ ਬਾਡੀ ਬਿਲਡਰ ਟਾਈਪ ਵਿਅਕਤੀਆਂ 'ਤੇ ਸ਼ੱਕ ਹੈ, ਕਿਉਂਕਿ ਪੀੜਿਤਾ ਨੇ ਆਪਣੇ ਬਿਆਨਾਂ ਵਿੱਚ ਬਾਡੀ ਬਿਲਡਰ ਜਿਹੇ ਆਰੋਪੀ ਦੱਸੇ ਹਨ।

Ludhiana ਮੁੱਲਾਂਪੁਰ ਦਾਖਾ ਗੈਂਗਰੇਪ ਮਾਮਲਾ: ਜਗਰਾਓਂ ਪੁਲਿਸ ਨੇ ਜਾਂਚ ਲਈ ਕੀਤਾ SIT ਟੀਮ ਦਾ ਗਠਨ, ਪੁੱਛਗਿੱਛ ਲਈ 5-6 ਲੋਕਾਂ ਨੂੰ ਲਿਆ ਹਿਰਾਸਤ 'ਚ

ਦੱਸ ਦੇਈਏ ਕਿ ਬੀਤੇ ਦਿਨ ਇਸ ਮਾਮਲੇ ਵਿੱਚ ਡੀਆਈਜੀ ਰਣਵੀਰ ਖੱਟੜਾ ਨੇ ਮੁੱਲਾਂਪੁਰ ਦੇ ਏ.ਐੱਸ.ਆਈ. ਵਿੱਦਿਆ ਰਤਨ ਨੂੰ ਮੁਅੱਤਲ ਕਰ ਦਿੱਤਾ ਹੈ।ਇਸ ਦੌਰਾਨ ਡੀਆਈਜੀ ਰਣਵੀਰ ਖੱਟੜਾ ਨੇ ਕਿਹਾ ਸੀ ਕਿ ਦੋਸ਼ੀਆਂ ਦੇ ਜਲਦੀ ਹੀ ਸਕੈੱਚ ਜਾਰੀ ਕੀਤੇ ਜਾਣਗੇ।

-PTC News

Related Post