ਮੁੰਬਈ ‘ਚ 4 ਮੰਜਿਲਾ ਇਮਾਰਤ ਡਿੱਗਣ ਕਾਰਨ 4 ਮੌਤਾਂ, PM ਮੋਦੀ ਨੇ ਜਤਾਇਆ ਦੁੱਖ

By  Jashan A July 16th 2019 05:01 PM

ਮੁੰਬਈ ‘ਚ 4 ਮੰਜਿਲਾ ਇਮਾਰਤ ਡਿੱਗਣ ਕਾਰਨ 4 ਮੌਤਾਂ, PM ਮੋਦੀ ਨੇ ਜਤਾਇਆ ਦੁੱਖ,ਮੁੰਬਈ: ਮੁੰਬਈ ਦੇ ਡੋਂਗਰੀ ਇਲਾਕੇ ‘ਚ 4 ਮੰਜਿਲਾ ਇਮਾਰਤ ਢਹਿ ਢੇਰੀ ਹੋ ਜਾਣ ਕਾਰਨ 50 ਦੇ ਕਰੀਬ ਲੋਕ ਮਲਬੇ ਹੇਠ ਦੱਬ ਗਏ।ਇਸ ਹਾਦਸੇ ‘ਚ 4 ਲੋਕਾਂ ਦੀ ਮੌਤ ਹੋ ਗਈ ਜਦਕਿ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਸ ਘਟਨਾ ਤੋਂ ਬਾਅਦ ਜਿਥੇ ਦੇਸ਼ ਭਰ 'ਚ ਸੋਗ ਦੀ ਲਹਿਰ ਦੌੜ ਗਈ ਹੈ, ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਾਹਰ ਕੀਤਾ ਹੈ।

https://twitter.com/ANI/status/1151085419695628288

ਉਹਨਾਂ ਲਿਖਿਆ ਹੈ ਕਿ ਮੁੰਬਈ 'ਚ ਵਾਪਰੇ ਹਾਦਸੇ ਦਾ ਉਹਨਾਂ ਨੂੰ ਦੁੱਖ ਹੈ, ਉਹਨਾਂ ਪਰਿਵਾਰਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ, ਜਿਨ੍ਹਾਂ ਨੇ ਪਾਣੀ ਜਾਨ ਗਵਾਈ। ਮੈਨੂੰ ਉਮੀਦ ਹੈ ਕਿ ਜ਼ਖਮੀ ਲੋਕ ਜ਼ਲਦੀ ਹੀ ਠੀਕ ਹੋ ਜਾਣਗੇ। ਮਹਾਰਾਸ਼ਟਰ ਸਰਕਾਰ ਐਨ.ਡੀ.ਆਰ.ਐੱਫ ਅਤੇ ਸਥਾਨਕ ਅਧਿਕਾਰੀ ਵੱਲੋਂ ਬਚਾਅ ਕਾਰਜ ਜਾਰੀ ਹਨ।

ਹੋਰ ਪੜ੍ਹੋ:ਕੈਨੇਡਾ 'ਚ ਗੋਲੀਬਾਰੀ ਕਾਰਨ 4 ਲੋਕਾਂ ਦੀ ਮੌਤ, ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਲਿਆ ਹਿਰਾਸਤ 'ਚ

ਦੱਸਣਯੋਗ ਹੈ ਕਿ ਡੋਂਗਰੀ ਇਲਾਕੇ ਵਿਚ ਸਥਿਤ ਕੇਸਰਬਾਈ ਨਾਂ ਦੀ ਇਮਾਰਤ ਡਿੱਗ ਗਈ। ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਅਤੇ 8 ਲੋਕ ਜ਼ਖਮੀ ਹਨ।

https://twitter.com/ANI/status/1151075189356208128

ਇਹ ਇਮਾਰਤ ਅਬਦੁੱਲ ਹਮੀਦ ਸ਼ਾਹ ਦਰਗਾਹ ਦੇ ਪਿੱਛੇ ਹੈ ਅਤੇ ਕਾਫੀ ਪੁਰਾਣੀ ਹੈ। ਇਕ ਚਸ਼ਮਦੀਦ ਮੁਤਾਬਕ ਇਹ ਇਮਾਰਤ 100 ਸਾਲ ਪੁਰਾਣੀ ਹੈ ਅਤੇ ਇਸ ਵਿਚ 15 ਪਰਿਵਾਰ ਰਹਿੰਦੇ ਸਨ।

-PTC News

Related Post