ਪ੍ਰਦੁਮਨ ਕਤਲ ਕੇਸ: ਸਕੂਲਾਂ ਦੀ ਸੁਰੱਖਿਆ ਬਾਰੇ ਉਠਿਆ ਸਵਾਲ

By  Gagan Bindra September 10th 2017 11:20 AM -- Updated: September 10th 2017 11:22 AM

ਪ੍ਰਦੁਮਨ ਕਤਲ ਕੇਸ: ਸਕੂਲਾਂ ਦੀ ਸੁਰੱਖਿਆ ਬਾਰੇ ਉਠਿਆ ਸਵਾਲ

ਰਿਆਨ ਇੰਟਰਨੈਸ਼ਨਲ, ਵਿਚ 7 ਸਾਲ ਦੀ ਉਮਰ ਦੇ ਬੱਚੇ ਦੇ ਕਤਲ ਕਾਰਨ ਪੂਰੇ ਦੇਸ਼ ਵਿਚ ਸਨਸਨੀ ਫੈਲ ਗਈ ਹੈ। ਸਕੂਲਾਂ ਦੀ ਸੁਰੱਖਿਆ ਨੂੰ ਲੈਕੇ ਕੲੀ ਸਵਾਲ ਖੜ੍ਹੇ ਹੋ ਗਏ ਹਨ। ਬੇਕਸੂਰ ਬੱਚੇ ਦੀ ਮੌਤ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਕੇ ਰੱਖ ਦਿੱਤਾ ਹੈ।

ਪ੍ਰਦੁਮਨ ਕਤਲ ਕੇਸ

ਬੱਚੇ ਦੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਮਗਰੋਂ ਇਕ ਕੰਡਕਟਰ ਵੱਲੋਂ ਗਲਾ ਵੱਢ ਕੇ ਹੱਤਿਆ ਕੀਤਾ ਜਾਣਾ ਦਰਸਾਉਂਦਾ ਹੈ ਕਿ ਬੱਚੇ ਸਕੂਲਾਂ ਵਿਚ ਵੀ ਸੁਰੱਖਿਅਤ ਨਹੀਂ ਹਨ। ਇਸ ਦੇ ਚੱਲਦਿਆਂ ਹੀ ਇਕ ਕੈਂਡਲ ਮਾਰਚ ਦਾ ਆਯੋਜਨ ਕੀਤਾ ਗਿਆ ਅਤੇ ਉਸ ਬੱਚੇ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਗਈ।

ਪ੍ਰਦੁਮਨ ਕਤਲ ਕੇਸ

ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਸਕੂਲ ਪ੍ਰਸ਼ਾਸਨ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

ਪ੍ਰਦੁਮਨ ਕਤਲ ਕੇਸ

Related Post