ਧਾਰਮਿਕ ਇੱਕਜੁੱਟਤਾ ਦੀ ਅਨੌਖੀ ਮਿਸਾਲ : ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਲਈ ਖੋਲੇ ਮਸਜਿਦ ਦੇ ਦਰਵਾਜ਼ੇ

By  Shanker Badra December 28th 2019 03:43 PM

ਧਾਰਮਿਕ ਇੱਕਜੁੱਟਤਾ ਦੀ ਅਨੌਖੀ ਮਿਸਾਲ : ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਲਈ ਖੋਲੇ ਮਸਜਿਦ ਦੇ ਦਰਵਾਜ਼ੇ:ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੋ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਤੇ ਮਾਤਾ ਗੁਜਰੀ ਜੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ 'ਚ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨ ਤੱਕ ਚੱਲਣ ਵਾਲੇ ਸ਼ਹੀਦੀ ਜੋੜ ਮੇਲੇ ਦਾ ਅੱਜ ਆਖ਼ਰੀ ਦਿਨ ਹੈ। ਜਿਸ ਦੇ ਲਈ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੋਣ ਲਈ ਪਹੁੰਚ ਰਹੀ ਹੈ। ਧਰਮ ਨਹੀਂ ਸਿਖਾਉਂਦਾ ਆਪਸ 'ਚ ਵੈਰ ਰੱਖਣਾ। ਇਸ ਗੱਲ ਦੀ ਮਿਸਾਲ ਫਤਿਹਗੜ੍ਹ ਸਾਹਿਬ ਦੇ ਮੁਸਲਮਾਨ ਭਾਈਚਾਰੇ ਨੇ ਦਿੱਤੀ ਹੈ।

Muslim community open gate of mosque for Sikh community ਧਾਰਮਿਕ ਇੱਕਜੁੱਟਤਾ ਦੀ ਅਨੌਖੀ ਮਿਸਾਲ : ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਲਈ ਖੋਲੇ ਮਸਜਿਦ ਦੇ ਦਰਵਾਜ਼ੇ

ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਯਾਦ 'ਚ ਸ਼ਹੀਦੀ ਜੋੜ ਮੇਲੇ ਦੇ ਆਖ਼ਰੀ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਹੈ। ਇਸ ਦੌਰਾਨ ਫ਼ਤਹਿਗੜ੍ਹਸਾਹਿਬ ਵਿਖੇ ਸ਼ਹੀਦੀ ਦਿਹਾੜੇ ਦੇ ਚਲਦਿਆਂ ਮੁਸਲਿਮ ਜੱਥੇਬੰਦੀ ਨੇ ਸਿੱਖ ਭਾਈਚਾਰੇ ਲਈ ਲੰਗਰ ਦੀ ਸੇਵਾ ਲਈ ਮਸਜਿਦ ਦੇ ਦਰਵਾਜ਼ੇ ਖੋਲ ਦਿੱਤੇ ਹਨ। ਜਿੱਥੇ ਕਿ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਤੇ ਮਸਜਿਦ ਦੇ ਤਹਿਖਾਨੇ ਦਾ ਇਸਤੇਮਾਲ ਖਾਣ-ਪੀਣ ਦੀਆਂ ਵਸਤੂਆਂ ਨੂੰ ਸਾਂਭਣ ਲਈ ਕੀਤਾ ਜਾਵੇਗਾ।

Muslim community open gate of mosque for Sikh community ਧਾਰਮਿਕ ਇੱਕਜੁੱਟਤਾ ਦੀ ਅਨੌਖੀ ਮਿਸਾਲ : ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਲਈ ਖੋਲੇ ਮਸਜਿਦ ਦੇ ਦਰਵਾਜ਼ੇ

ਦੱਸ ਦੇਈਏ ਕਿ ਲਾਲ ਮਸਜਿਦ ਦੇ ਨਾਮ ਨਾਲ਼ ਜਾਣੀ ਜਾਂਦੀ ਮਸਜਿਦ ਮੁਗਲਾਂ ਦੇ ਸਮੇਂ ਦੀ ਹੈ ,ਜਿਸਦੇ ਸ਼ੇਖ ਅਹਿਮਦ ਫਾਰੂਕੀ ਸਿਰਹਿੰਦੀ (1560-1623)ਦੇ ਪੋਤੇ ਸੈਫੂਦੀਨ ਉੱਤਰਾਧਿਕਾਰੀ ਸਨ। ਦੇਸ਼ 'ਚ ਨਾਗਰਿਕਤਾ ਸੋਧ ਬਿੱਲ ਤੇ ਐਨ.ਸੀ.ਆਰ. ਕਾਰਨ ਦੇਸ਼ ਦੇ ਤਣਾਅਪੂਰਕ ਮਾਹੌਲ ਨੂੰ ਸੁੱਖਦ ਬਣਾਉਣ ਲਈ ਕੀਤੀ ਇਹ ਕੋਸ਼ਿਸ਼ ਸ਼ਲਾਘਾਯੋਗ ਹੈ। ਉੱਥੇ ਰਹਿੰਦੇ ਸਿੱਖ ਭਾਈਚਾਰੇ ਦਾ ਵੀ ਕਹਿਣਾ ਹੈ ਕਿ ਮੁਸਲਿਮ ਭਾਈਚਾਰਾ ਹਮੇਸ਼ਾ ਉਹਨਾਂ ਦੀ ਮਦਦ ਲਈ ਅੱਗੇ ਆਉਂਦਾ ਹੈ ਜਿਵੇਂ ਅੱਜ ਆਇਆ ਹੈ।

-PTCNews

Related Post