ਚੋਣਾਂ 'ਚ ਕੀਤੀ ਧੋਖਾਧੜੀ ਪਈ ਮਹਿੰਗੀ, 'ਔਂਗ ਸਾਨ ਸੂ ਚੀ' ਨੂੰ ਫੌਜ ਨੇ ਕੀਤਾ ਗਿਰਫ਼ਤਾਰ

By  Jagroop Kaur February 1st 2021 05:15 PM -- Updated: February 1st 2021 05:36 PM

Emergency in myanmar :ਮਿਆਂਮਾਰ ਦੀ ਸਿਆਸਤ ਡਾਵਾਂਡੋਲ ਹੋ ਗਈ ਹੈ। ਜਿਸ ਵਿਚ ਸਿਆਸਤ ਨਹੀਂ ਬਲਕਿ ਫ਼ੌਜ ਨੇ ਵੱਡਾ ਕਦਮ ਚੁੱਕਿਆ ਹੈ। ਜਿਸ ਤੋਂ ਬਾਅਦ ਦੇਸ਼ ਦੀ ਸਰਬੋਤਮ ਨੇਤਾ ਆਂਗ ਸਾਨ ਸੂ ਚੀ ਸਮੇਤ ਕਈ ਨੇਤਾਵਾਂ ਨੂੰ ਗ੍ਰਿਫ਼ਤਾਰ ਕਰਨ ਦੇ ਬਾਅਦ ਸੱਤਾ ਆਪਣੇ ਹੱਥ ਵਿਚ ਲੈ ਲਈ ਹੈ। ਮਿਆਂਮਾਰ 'ਚ ਸੋਮਵਾਰ ਤੜਕੇ ਨੇਤਾਵਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਦੀ ਸੈਨਾ ਦੇ ਟੀਵੀ ਚੈਨਲ 'ਤੇ ਕਿ ਦੇਸ਼ 'ਚ ਇਕ ਸਾਲ ਤੱਕ ਐਮਰਜੈਂਸੀ ਰਹੇਗੀ। ਦੱਸਣਯੋਗ ਹੈ ਕਿ ਮਿਆਂਮਾਰ ਦੀ ਰਾਜਧਾਨੀ ਨੇਪੀਟਾਵ ਤੇ ਮੁੱਖ ਸ਼ਹਿਰ ਯੰਗੂਨ 'ਚ ਸੜਕਾਂ 'ਤੇ ਸੈਨਿਕ ਮੌਜੂਦ ਹਨ।

ਪੜ੍ਹੋ ਹੋਰ ਖ਼ਬਰਾਂ : Budget 2021 : ਵਿੱਤ ਮੰਤਰੀ ਨਿਰਮਲਾ ਸੀਤਰਾਮਨ ਅੱਜ ਪੇਸ਼ ਕਰਨਗੇ ਸਾਲ 2021 ਦਾ ਪਹਿਲਾ ਬਜਟ

ਮਿਆਂਮਾਰ 'ਚ ਸਰਕਾਰ ਤੇ ਸੈਨਾ ਵਿਚਕਾਰ ਨਵੰਬਰ 'ਚ ਹੋਈਆਂ ਚੋਣਾ ਦੇ ਨਤੀਜਿਆਂ ਨੂੰ ਲੈ ਕੇ ਬੀਤੇ ਕੁੱਝ ਵਕਤ ਤੋਂ ਤਣਾਅ ਚੱਲ ਰਿਹਾ ਹੈ ਜਿਸ ਵਿਚ ਚੋਣਾਂ ਵਿਚ ਸੂ ਚੀ ਕੀ ਦੀ ਪਾਰਟੀ ਨੈਸ਼ਨਲ ਲੀਗ ਫ਼ਾਰ ਡੈਮੋਕ੍ਰੇਸੀ ਪਾਰਟੀ ਨੇ ਭਾਰੀ ਅੰਦਰ ਨਾਲ ਜਿੱਤ ਹਾਸਲ ਕੀਤੀ ਸੀ ਪਰੰਤੂ ਫ਼ੌਜ ਦਾ ਦਾਅਵਾ ਹੈ ਕਿ ਚੋਣਾਂ ਵਿਚ ਧੋਖਾਧੜੀ ਹੋਈ ਜਿਸ ਤੋਂ ਬਾਅਦ ਇਹ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।

ਪੜ੍ਹੋ ਹੋਰ ਖ਼ਬਰਾਂ :ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੂਜੀ ਵਾਰ ਬਣੇ ਪਿਤਾ, ਘਰ ਹੋਇਆ ਪੁੱਤਰ ਦਾ ਜਨਮ

ਫੌਜ ਦੇ ਜਵਾਨ ਰਾਜਧਾਨੀ ਨਾਈ ਪਾਈ ਤੌਅ ਅਤੇ ਮੁੱਖ ਸ਼ਹਿਰ ਯੰਗੂਨ ਦੀਆਂ ਸੜਕਾਂ 'ਤੇ ਹਨ।

ਮਿਆਂਮਾਰ ਵਿੱਚ ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਦੀ ਸਰਬੋਤਮ ਆਗੂ ਔਂਗ ਸਾਨ ਸੂ ਚੀ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਾਰਟੀ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਨੇ ਨਵੰਬਰ ਵਿੱਚ ਹੋਈਆਂ ਚੋਣਾਂ ਵਿੱਚ ਭਾਰੀ ਜਿੱਤ ਦਰਜ ਕੀਤੀ ਸੀ ਪਰ ਫ਼ੌਜ ਦਾ ਦਾਅਵਾ ਹੈ ਕਿ ਇਸ ਪ੍ਰਕਿਰਿਆ ਵਿੱਚ ਧੋਖਾਧੜੀ ਹੋਈ ਸੀ।ਨਵੇਂ ਚੁਣੇ ਗਏ ਹੇਠਲੇ ਸਦਨ ਦਾ ਸੈਸ਼ਨ ਸੋਮਵਾਰ ਨੂੰ ਪਹਿਲੀ ਵਾਰ ਹੋਣਾ ਤੈਅ ਸੀ ਪਰ ਫੌਜ ਨੇ ਸੰਸਦ ਦੀ ਬੈਠਕ ਮੁਲਤਵੀ ਕਰਨ ਦੀ ਮੰਗ ਕੀਤੀ। ਨੈਸ਼ਨਲ ਲੀਗ ਫ਼ਾਰ ਡੈਮੋਕਰੇਸੀ ਪਾਰਟੀ ਦੇ ਬੁਲਾਰੇ ਨੇ ਨਿਊਜ਼ ਏਜੰਸੀ ਰਾਇਟਰਜ਼ ਨੂੰ ਕਿਹਾ ਕਿ ਸੂ ਚੀ ਰਾਸ਼ਟਰਪਤੀ ਵਿਨ ਮਿਯੰਟ ਅਤੇ ਹੋਰਨਾਂ ਆਗੂਆਂ ਨੂੰ ਸਵੇਰੇ ਹਿਰਾਸਤ ਵਿੱਚ ਲੈ ਲਿਆ ਗਿਆ ਸੀMyanmar gov't leaders detained, military declares 1-year state of emergency  - Global Timesਉਨ੍ਹਾਂ ਨੇ ਖਦਸ਼ਾ ਜਤਾਇਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ। ਕੁਝ ਸੂਤਰਾਂ ਮੁਤਾਬਿਕ ਦੱਸਿਆ ਜ ਰਿਹਾ ਹੈ ਕਿ ਰਾਜਧਾਨੀ ਵਿੱਚ ਟੈਲੀਫ਼ੋਨ ਅਤੇ ਇੰਟਰਨੈਟ ਸੇਵਾਵਾਂ ਕੱਟ ਦਿੱਤੀਆਂ ਗਈਆਂ ਹਨ। ਜੇਕਰ ਗੱਲ ਕੀਤੀ ਜਾਵੇ ਔਂਗ ਸਾਨ ਸੂ ਚੀ ਦੀ ਤਾਂ ਉਹ ਮਨੁੱਖੀ ਹੱਕਾਂ ਦੀ ਲੜਾਈ ਲੜਨ ਲਈ ਮੰਨੀ ਜਾਂਦੀ ਹੈ, ਤੇ ਉਹ ਮਿਆਂਮਾਰ ਦੀ ਅਜ਼ਾਦੀ ਦੇ ਨਾਇਕ ਜਨਰਲ ਔਂਗ ਸਾਨ ਦੀ ਧੀ ਹੈ।

As It Happens: 'State of emergency' in Myanmar | Philstar.com

ਜਿਨ੍ਹਾਂ ਨੂੰ ਸਾਲ 1948 ਵਿੱਚ ਬ੍ਰਿਟਿਸ਼ ਰਾਜ ਤੋਂ ਆਜ਼ਾਦੀ ਮਿਲਣ ਤੋਂ ਪਹਿਲਾਂ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਸੂ ਚੀ 2 ਸਾਲ ਦੀ ਸੀ ਨੂੰ ਦੁਨੀਆਂ ਭਰ ਵਿੱਚ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੀ ਔਰਤ ਦੇ ਰੂਪ ਵਿੱਚ ਦੇਖਿਆ ਗਿਆ ਜਿਨ੍ਹਾਂ ਨੇ ਮਿਆਂਮਾਰ ਦੇ ਫੌਜੀ ਸ਼ਾਸਕਾਂ ਨੂੰ ਚੁਣੌਤੀ ਦੇਣ ਲਈ ਆਪਣੀ ਆਜ਼ਾਦੀ ਦਾ ਤਿਆਗ ਕਰ ਦਿੱਤਾ ਸੀ।

Related Post