ਨਾਭਾ ਹਲਕੇ ਦੇ ਆਪ ਵਿਧਾਇਕ ਵੱਲੋਂ ਤਨਖ਼ਾਹ ਤੇ ਸੁਰੱਖਿਆ ਲੈਣ ਤੋਂ ਇਨਕਾਰ

By  Manu Gill March 15th 2022 01:25 PM -- Updated: March 15th 2022 02:36 PM

ਨਾਭਾ : ਚੋਣ ਜਿੱਤਣ ਤੋਂ ਬਾਅਦ ਜਿੱਥੇ ਪਹਿਲਾ ਰਹਿ ਚੁੱਕੇ ਵਿਧਾਇਕਾਂ ਤੋਂ ਉਨ੍ਹਾਂ ਦੀ ਸੁਰੱਖਿਆ ਵਾਪਸੀ ਦੇ ਹੁਕਮ ਦੇ ਦਿੱਤੇ ਹਨ ਉੱਥੇ ਹੀ ਪੰਜਾਬ ਵਿਚ ਦਿੱਲੀ ਮਾਡਲ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਵਿਚ ਪਾਰਟੀ ਦੇ ਬਾਕੀ ਮੈਂਬਰ ਵੀ ਪੂਰਾ ਸਾਥ ਦੇ ਰਹੇ ਹਨ। ਭ੍ਰਿਸ਼ਟਾਚਾਰ ਨੂੰ ਮੁਕਾਉਣ ਦੀ ਲੜਾਈ ਸ਼ੁਰੂ ਕਰਦਿਆਂ ਨਾਭਾ ਹਲਕੇ ਦੇ ਆਪ ਵਿਧਾਇਕ ਗੁਰਦੇਵ ਸਿੰਘ ਮਾਨ ਨੇ ਵਿਧਾਇਕ ਵਜੋਂ ਮਿਲਣ ਵਾਲੀ ਤਨਖ਼ਾਹ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਵਿਧਾਇਕ ਵਜੋਂ ਮਿਲਣ ਵਾਲੀ ਤਨਖ਼ਾਹ ’ਚੋਂ ਸਿਰਫ਼ ਇੱਕ ਰੁਪਿਆ ਹੀ ਲੈਣਗੇ । ਉਨ੍ਹਾਂ ਨੇ ਆਪਣੇ ਲਈ ਕਿਸੇ ਵੀ ਤਰਾਂ ਦੀ ਸੁਰੱਖਿਆ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ।

ਨਾਭਾ-ਹਲਕੇ-ਦੇ-ਆਪ-ਵਿਧਾਇਕ-ਵੱਲੋਂ-ਤਨਖ਼ਾਹ-'ਤੇ--ਸੁਰੱਖਿਆ-ਲੈਣ-ਤੋਂ-ਇਨਕਾਰ

ਮਾਨ ਨੇ ਚੋਣਾਂ ਦੌਰਾਨ ਪ੍ਰਚਾਰ ਕਰਨ ਲਈ ਕਿਸੇ ਕਾਰ ਦਾ ਪ੍ਰਯੋਗ ਨਹੀਂ ਕੀਤਾ। ਉਨ੍ਹਾਂ ਨੇ ਪੂਰਾ ਚੋਣ ਪ੍ਰਚਾਰ ਇੱਕ ਸਾਈਕਲ 'ਤੇ ਕੀਤਾ ਸੀ। ਮਾਨ ਦਾ ਕਹਿਣਾ ਹੈ ਕਿ ਉਹ ਨਾਭਾ ਹਲਕੇ ਦੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਲੋਕ ਨੂੰ ਮਿਲਣ ਲਈ ਵੀ ਸਾਈਕਲ 'ਤੇ ਹੀ ਜਾਣਗੇ।ਦੱਸ ਦੇਈਏ ਕੀ ਮਾਨ ਨੇ 52,371 ਵੋਟਾਂ ਦੇ ਵੱਡੇ ਫ਼ਰਕ ਨਾਲ ਨਾਭੇ ਦੇ ਪੰਜ ਵਾਰ ਰਹਿ ਚੁੱਕੇ ਵਿਧਾਇਕ ਤੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਹਰਾਇਆ ਹੈ।

ਨਾਭਾ-ਹਲਕੇ-ਦੇ-ਆਪ-ਵਿਧਾਇਕ-ਵੱਲੋਂ-ਤਨਖ਼ਾਹ-'ਤੇ--ਸੁਰੱਖਿਆ-ਲੈਣ-ਤੋਂ-ਇਨਕਾਰ

ਜਿੱਤ ਤੋਂ ਬਾਅਦ ਆਪ ਦੇ ਸਾਰੇ ਵਿਧਾਇਕ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ। ਹਰ ਰੋਜ਼ ਕਿਸੇ ਨਾ ਕਿਸੇ ਸਰਕਾਰੀ ਦਫ਼ਤਰ ਵਿਚ ਛਾਪੇ ਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਫ਼ਾਜ਼ਿਲਕਾ ਦੇ ਆਪ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਰੇਤ ਦੀ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪੁਲਿਸ ਅਤੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮਿਲ ਕੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਰੇਡ ਤੋਂ ਬਾਅਦ ਰੇਤ ਦੀ ਮਾਈਨਿੰਗ ਕਰ ਰਹੇ ਲੋਕ ਮੌਕੇ ਤੇ ਫ਼ਰਾਰ ਹੋ ਗਏ ਪਰ ਪਿੱਛਾ ਕਰਨ 'ਤੇ ਰੇਤ ਨਾਲ ਭਰੀ ਇੱਕ ਟਰੈਕਟਰ ਟਰਾਲੀ ਫੜ੍ਹ ਲਈ ਗਈ ਹੈ ਅਤੇ ਉਸ ਦੇ ਡਰਾਈਵਰ ਨੂੰ ਵੀ ਮੌਕੇ ਤੇ ਗ੍ਰਿਫ਼ਤਾਰ ਕਰ ਲਿਆ ਹੈ।

ਨਾਭਾ-ਹਲਕੇ-ਦੇ-ਆਪ-ਵਿਧਾਇਕ-ਵੱਲੋਂ-ਤਨਖ਼ਾਹ-'ਤੇ--ਸੁਰੱਖਿਆ-ਲੈਣ-ਤੋਂ-ਇਨਕਾਰ

ਇਹ ਵੀ ਪੜ੍ਹੋ : ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨੂੰ ਸਰਕਾਰੀ ਬੰਗਲੇ ਖ਼ਾਲੀ ਕਰਨ ਦੇ ਆਦੇਸ਼

-PTC News

Related Post