ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੋਣਾਂ ਤੋਂ ਦੋ ਦਿਨ ਪਹਿਲਾ ਬਦਲਿਆ ਚੋਣ ਨਿਸ਼ਾਨ , ਉਮੀਦਵਾਰ ਪ੍ਰੇਸ਼ਾਨ

By  Shanker Badra December 28th 2018 08:08 PM

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੋਣਾਂ ਤੋਂ ਦੋ ਦਿਨ ਪਹਿਲਾ ਬਦਲਿਆ ਚੋਣ ਨਿਸ਼ਾਨ , ਉਮੀਦਵਾਰ ਪ੍ਰੇਸ਼ਾਨ:ਪੰਜਾਬ 'ਚ 30 ਦਸੰਬਰ ਨੂੰ ਪੰਚਾਇਤੀ ਚੋਣਾਂ ਹੋ ਰਹੀਆਂ ਹਨ।ਜਿਸ ਦੇ ਲਈ ਸਾਰੇ ਉਮੀਦਵਾਰ ਨੇ ਚੋਣ ਪ੍ਰਚਾਰ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ ਪਰ ਨਾਭਾ ਵਿੱਚ ਕੁੱਝ ਹੋਰ ਹੀ ਖ਼ਬਰ ਸਾਹਮਣੇ ਆਈ ਹੈ ,ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ।

Nabha SAD Candidates election Two days before Changed election symbol ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੋਣਾਂ ਤੋਂ ਦੋ ਦਿਨ ਪਹਿਲਾ ਬਦਲਿਆ ਚੋਣ ਨਿਸ਼ਾਨ , ਉਮੀਦਵਾਰ ਪ੍ਰੇਸ਼ਾਨ

ਇਸ ਖ਼ਬਰ ਤੋਂ ਬਾਅਦ ਉਮੀਦਵਾਰ ਵੀ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਕਿਉਂਕਿ ਉਮੀਦਵਾਰਾਂ ਨੇ ਜਿਸ ਚੋਣ ਨਿਸ਼ਾਨ ਲਈ ਪ੍ਰਚਾਰ ਕੀਤਾ ਸੀ ਹੁਣ ਉਨ੍ਹਾਂ ਉਮੀਦਵਾਰਾਂ ਨੂੰ ਕੋਈ ਹੋਰ ਚੋਣ ਨਿਸ਼ਾਨ ਮਿਲ ਗਿਆ ਹੈ।

Nabha SAD Candidates election Two days before Changed election symbol ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੋਣਾਂ ਤੋਂ ਦੋ ਦਿਨ ਪਹਿਲਾ ਬਦਲਿਆ ਚੋਣ ਨਿਸ਼ਾਨ , ਉਮੀਦਵਾਰ ਪ੍ਰੇਸ਼ਾਨ

ਨਾਭਾ ਦੇ ਪਿੰਡ ਗੁਦਾਈਆ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਗਟ ਸਿੰਘ ਦਾ ਚੋਣ ਨਿਸ਼ਾਨ ਪ੍ਰਸ਼ਾਸਨ ਨੇ 2 ਦਿਨ ਪਹਿਲਾ ਹੀ ਬਦਲ ਦਿੱਤਾ ਹੈ।ਇਸ ਤੋਂ ਪਹਿਲਾਂ ਪ੍ਰਗਟ ਸਿੰਘ ਨੂੰ ਸਾਈਕਲ ਚੋਣ ਨਿਸ਼ਾਨ ਦਿੱਤਾ ਗਿਆ ਸੀ, ਜਦਕਿ ਹੁਣ ਉਸ ਨੂੰ ਸਾਈਕਲ ਪੰਪ ਨਿਸ਼ਾਨ ਦਿੱਤਾ ਗਿਆ ਹੈ ਜਦਕਿ ਅਕਾਲੀ ਦਲ ਦੇ ਉਮੀਦਵਾਰ ਪ੍ਰਗਟ ਸਿੰਘ ਵੱਲੋਂ ਪਿੰਡ 'ਚ ਕਈ ਦਿਨ ਤੋਂ ਸਾਈਕਲ ਚੋਣ ਨਿਸ਼ਾਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।

Nabha SAD Candidates election Two days before Changed election symbol ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੋਣਾਂ ਤੋਂ ਦੋ ਦਿਨ ਪਹਿਲਾ ਬਦਲਿਆ ਚੋਣ ਨਿਸ਼ਾਨ , ਉਮੀਦਵਾਰ ਪ੍ਰੇਸ਼ਾਨ

ਇਸ ਤਰ੍ਹਾਂ ਨਾਭਾ ਦੇ ਪਿੰਡ ਭੀਲੋ ਵਾਲ ਵਿੱਚ ਵੀ ਪੰਚ ਦੀਆਂ ਚੋਣਾਂ ਲੜ ਰਹੇ ਉਮੀਦਵਾਰ ਗੁਰਜੰਟ ਸਿੰਘ ਦਾ ਚੋਣ ਨਿਸ਼ਾਨ ਵੀ ਬਦਲ ਦਿੱਤਾ ਗਿਆ ਹੈ।ਇਸ ਤੋਂ ਪਹਿਲਾਂ ਗੁਰਜੰਟ ਸਿੰਘ ਨੂੰ ਕੁਰਸੀ ਦਾ ਚੋਣ ਨਿਸ਼ਾਨ ਦਿੱਤਾ ਗਿਆ ਸੀ, ਜਦਕਿ ਹੁਣ ਉਸ ਨੂੰ ਮਿਕਸੀ ਨਿਸ਼ਾਨ ਦਿੱਤਾ ਗਿਆ ਹੈ।

Nabha SAD Candidates election Two days before Changed election symbol ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦਾ ਚੋਣਾਂ ਤੋਂ ਦੋ ਦਿਨ ਪਹਿਲਾ ਬਦਲਿਆ ਚੋਣ ਨਿਸ਼ਾਨ , ਉਮੀਦਵਾਰ ਪ੍ਰੇਸ਼ਾਨ

ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਆਪਣੀ ਹਾਰ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਜਰੀਏ ਅਜਿਹੀਆਂ ਹਰਕਤਾਂ ਕਰ ਰਹੀ ਹੈ।ਇਸ ਨੂੰ ਅਕਾਲੀ ਦਲ ਵੱਲੋਂ ਸਾਜ਼ਿਸ਼ ਕਰਾਰ ਦਿੱਤਾ ਜਾ ਰਿਹਾ ਹੈ।

-PTCNews

Related Post