ਪਿਓ-ਪੁੱਤ ਨੂੰ ਨਗਰ ਕੀਰਤਨ ਵਿਚ ਹਵਾਈ ਫਾਇਰਿੰਗ ਕਰਨੀ ਪਈ ਮਹਿੰਗੀ , ਚੜੇ ਪੁਲਿਸ ਅੜਿੱਕੇ

By  Shanker Badra November 11th 2019 03:29 PM

ਪਿਓ-ਪੁੱਤ ਨੂੰ ਨਗਰ ਕੀਰਤਨ ਵਿਚ ਹਵਾਈ ਫਾਇਰਿੰਗ ਕਰਨੀ ਪਈ ਮਹਿੰਗੀ , ਚੜੇ ਪੁਲਿਸ ਅੜਿੱਕੇ:ਮੰਡੀ ਗੋਬਿੰਦਗੜ੍ਹ : ਫ਼ਤਹਿਗੜ੍ਹ ਸਾਹਿਬ ਦੇ ਮੰਡੀ ਗੋਬਿੰਦਗੜ੍ਹ ਵਿਖੇ ਬੀਤੇ ਦਿਨੀਂ ਨਗਰ ਕੀਰਤਨ ਵਿਚ ਹਵਾਈ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ,ਜਿਸ ਤੋਂ ਬਾਅਦ ਪਿਓ-ਪੁੱਤ ਨੂੰਨਗਰ ਕੀਰਤਨ 'ਚ ਹਵਾਈ ਫਾਇਰਿੰਗ ਕਰਨੀ ਉਸ ਸਮੇਂ ਮਹਿੰਗੀ ਪੈ ਗਈ ,ਜਦੋਂ ਮੰਡੀ ਗੋਬਿੰਦਗੜ੍ਹ ਦੀਪੁਲਿਸ ਨੇ ਆਪਣੀ ਕਾਰਵਾਈ ਕਰ ਦਿੱਤੀ।

 Nagar kirtan Air firing In Mandi Gobindgarh , Son father Arrested ਪਿਓ-ਪੁੱਤ ਨੂੰਨਗਰ ਕੀਰਤਨ ਵਿਚ ਹਵਾਈ ਫਾਇਰਿੰਗ ਕਰਨੀ ਪਈ ਮਹਿੰਗੀ , ਚੜੇ ਪੁਲਿਸ ਅੜਿੱਕੇ

ਮਿਲੀ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਤੋਂ  ਨਗਰ ਕੀਰਤਨ ਕੱਢਿਆ ਜਾ ਰਿਹਾ ਸੀ। ਜਦੋਂ ਨਗਰ ਕੀਰਤਨ ਦੁਪਹਿਰ ਬਾਅਦ ਸੰਗਤਪੁਰਾ ਇਲਾਕੇ ਵਿਚ ਪਹੁੰਚਿਆ ਤਾਂ ਜਤਿੰਦਰ ਸਿੰਘ ਨੇ ਅਪਣੇ ਪਿਤਾ ਨਸੀਬ ਸਿੰਘ ਦੀ ਲਾਇਸੰਸੀ 12 ਬੋਰ ਰਾਇਫਲ ਨਾਲ ਨਗਰ ਕੀਰਤਨ ਵਿਚ ਸ਼ਾਮਲ ਹੋ ਕੇ ਹਵਾਈ ਫਾਇਰਿੰਗ ਕੀਤੀ।

Nagar kirtan Air firing In Mandi Gobindgarh , Son father Arrested ਪਿਓ-ਪੁੱਤ ਨੂੰਨਗਰ ਕੀਰਤਨ ਵਿਚ ਹਵਾਈ ਫਾਇਰਿੰਗ ਕਰਨੀ ਪਈ ਮਹਿੰਗੀ , ਚੜੇ ਪੁਲਿਸ ਅੜਿੱਕੇ

ਜਿਸ ਤੋਂ ਬਾਅਦ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਹਰਕਤ ਵਿਚ ਆ ਗਿਆ। ਇਸ ਮਗਰੋਂ ਤੁਰੰਤ ਹਰਕਤ ਵਿਚ ਆਈ ਗੋਬਿੰਦਗੜ੍ਹ ਪੁਲਿਸ ਨੇ ਗੋਲੀਆਂ ਚਲਾਉਣ ਵਾਲੇ ਨੌਜਵਾਨ ਜਤਿੰਦਰ ਸਿੰਘ ਅਤੇ ਉਸ ਦੇ ਪਿਤਾ ਨਸੀਬ ਸਿੰਘ ਦੇ ਖ਼ਿਲਾਫ਼ ਅਸਲਾ ਐਕਟ ਦੀ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ।

-PTCNews

Related Post