ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

By  Shanker Badra July 28th 2021 05:32 PM

ਅੰਮ੍ਰਿਤਸਰ : ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਨੈਸ਼ਨਲ ਇੰਟਰਨੈਸ਼ਨਲ ਪੱਧਰ ਦੇ ਕੋਚ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ( coaches protest )ਰੋਸ ਜ਼ਾਹਿਰ ਕਰਦੇ ਨਜ਼ਰ ਆਏ ਹਨ।

ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਜਿਸਦੇ ਚੱਲਦੇ ਅੱਜ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਬੀਤੇ 15 ਸਾਲਾ ਤੋਂ ਸਾਡੇ ਤੋਂ ਨਿਗੁਣੀਆ ਤਨਖਾਹਾਂ 'ਤੇ ਨੌਕਰੀ ਕਰਵਾ ਰਹੀ ਹੈ ਪਰ ਅਜੇ ਤੱਕ ਨਾ ਸਾਨੂੰ ਰੈਗੂਲਰ ਕੀਤਾ ਹੈ ਅਤੇ ਨਾ ਹੀ ਸਾਡੀਆਂ ਤਨਖਾਹਾਂ ਵਿਚ ਵਾਧਾ ਹੋਇਆ ਹੈ।

ਪੜ੍ਹੋ ਹੋਰ ਖ਼ਬਰਾਂ : ਲੁਧਿਆਣਾ 'ਚ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ , 3 ਲੜਕੀਆਂ ਸਮੇਤ ਗਾਹਕ ਤੇ ਦਲਾਲ ਗ੍ਰਿਫ਼ਤਾਰ

ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਇਸ ਸੰਬਧੀ ਵੱਖ -ਵੱਖ ਰਾਜਾਂ ਤੋਂ ਆਏ ਨੈਸ਼ਨਲ ਇੰਟਰਨੈਸ਼ਨਲ ਕੋਚ ਰਾਜਵਿੰਦਰ ਕੌਰ, ਜਸਵੰਤ ਸਿੰਘ ਢਿਲੋਂ, ਹਰਿੰਦਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਦਿਨ ਵਿਚ 3 ਵਾਰ ਗਰਾਉਡ ਵਿਚ ਆਉਣਾ ਪੈਦਾ ਹੈ, ਜਿਸਦੇ ਚਲਦੇ 15 ਹਜ਼ਾਰ ਤਨਖ਼ਾਹ 'ਚੋਂ 6 ਹਜ਼ਾਰ ਰੁਪਏ ਪੈਟਰੋਲ ਦਾ ਖ਼ਰਚਾ ਆ ਜਾਂਦਾ ਹੈ ,ਜਿਸ ਕਰਕੇ ਘਰ ਚਲਾਉਣਾ ਬਹੁਤ ਹੀ ਔਖਾ ਹੋ ਜਾਂਦਾ ਹੈ।

ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਉਨ੍ਹਾਂ ਕਿਹਾ ਕਿ ਬੀਤੇ 15 ਸਾਲਾ ਤੋਂ ਸਾਡੀਆਂ ਤਨਖਾਹਾਂ ਵਿਚ ਕੋਈ ਵਾਧਾ ਨਹੀ ਕਰ ਰਹੀ ਅਤੇ ਨਾ ਹੀ ਸਾਨੂੰ ਰੈਗੂਲਰ ਕਰ ਰਹੀ ਹੈ, ਜਿਸਦੇ ਚਲਦੇ ਸਾਡੇ ਵਿਚ ਸਰਕਾਰ ਪ੍ਰਤੀ ਕਾਫੀ ਰੋਸ ਹੈ।

ਦੇਸ਼ ਨੂੰ ਨੈਸ਼ਨਲ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਨੇ ਪੰਜਾਬ ਸਰਕਾਰ ਖਿਲਾਫ਼ ਖੋਲ੍ਹਿਆ ਮੋਰਚਾ

ਪੜ੍ਹੋ ਹੋਰ ਖ਼ਬਰਾਂ : ਗੈਂਗਸਟਰ ਪ੍ਰੀਤ ਸੇਖੋਂ ਤੇ ਉਸ ਦੇ ਸਾਥੀਆਂ ਨੂੰ ਅਦਾਲਤ ਨੇ 5 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ

ਦੇਸ਼ ਨੂੰ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀ ਦੇਣ ਵਾਲੇ ਕੋਚਾਂ ਦੀ ਸਰਕਾਰ ਕੋਈ ਸਾਰ ਨਹੀ ਲੈ ਰਹੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਡੀਆਂ ਮੰਗਾਂ ਵੱਲ ਧਿਆਨ ਦੇਵੇ ਅਤੇ ਸਾਨੂੰ ਰੈਗੂਲਰ ਕਰਨ ਬਾਰੇ ਵਿਚਾਰ ਕਰੇ।

-PTCNews

Related Post