National Sports Awards 2019, Winners List: ਪੈਰਾ ਐਥਲੀਟ ਦੀਪਾ ਮਲਿਕ ਨੂੰ ਮਿਲਿਆ ‘ਰਾਜੀਵ ਗਾਂਧੀ ਖੇਲ ਰਤਨ’ ਐਵਾਰਡ

By  Jashan A August 29th 2019 06:09 PM

National Sports Awards 2019, Winners List: ਪੈਰਾ ਐਥਲੀਟ ਦੀਪਾ ਮਲਿਕ ਨੂੰ ਮਿਲਿਆ ‘ਰਾਜੀਵ ਗਾਂਧੀ ਖੇਲ ਰਤਨ’ ਐਵਾਰਡਨਵੀਂ ਦਿੱਲੀ: ਹਾਕੀ ਦੇ ਜਾਦੂਗਰ ਮੇਜ਼ਰ ਧਿਆਨਚੰਦ ਦੀ ਜਯੰਤੀ ਮੌਕੇ ਅੱਜ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 18 ਖਿਡਾਰੀਆਂ ਨੂੰ ਰਾਸ਼ਟਰੀ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਵੱਲੋਂ ਸਭ ਤੋਂ ਪਹਿਲਾਂ ਪੈਰਾ ਐਥਲੀਟ ਦੀਪਾ ਮਲਿਕ ਨੂੰ ਰਾਜੀਵ ਗਾਂਧੀ ਖੇਲ ਰਤਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

https://twitter.com/ANI/status/1167040678930501632?s=20

ਖੇਲ ਰਤਨ ਨਾਲ ਸਨਮਾਨਿਤ ਹੋਣ ਵਾਲੀ ਦੀਪਾ ਭਾਰਤ ਦੀ ਪਹਿਲੀ ਮਹਿਲਾ ਪੈਰਾ ਐਥਲੀਟ ਹੈ। ਦੀਪਾ ਮਲਿਕ ਭਾਰਤ ਦੀ ਪਹਿਲੀ ਮਹਿਲਾ ਐਥਲੀਟ ਹੈ ਜਿਸ ਨੇ ਪੈਰਾ ਓਲੰਪਿਕ ਵਿਚ ਚਾਂਦੀ ਤਮਗਾ ਜਿੱਤਿਆ।

https://twitter.com/ANI/status/1167042010898817025?s=20

ਤੁਹਾਨੂੰ ਦੱਸ ਦਈਏ ਕਿ ਇਸ ਸਾਲ 2 ਖਿਡਾਰੀ ਇਸ ਐਵਾਰਡ ਲਈ ਚੁਣੇ ਗਏ ਹਨ। ਪਿਛਲੇ ਸਾਲ ਜਕਾਰਤਾ ਏਸ਼ੀਆਈ ਖੇਡਾਂ 'ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੁਨੀਆ ਵੀ ਇਸ ਸਨਮਾਨ ਲਈ ਚੁਣੇ ਗਏ ਹਨ।'

https://twitter.com/ANI/status/1167039075305394179?s=20

ਪਰ ਰਾਸ਼ਟਰਪਤੀ ਨੇ ਅੱਜ ਉਹਨਾਂ ਨੂੰ ਸਨਮਾਨਿਤ ਨਹੀਂ ਕੀਤਾ, ਕਿਉਂਕਿ ਅਗਲੈ ਮਹੀਨੇ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਇਹਨਾਂ ਦਿਨਾਂ 'ਚ ਉਹ ਵਿਦੇਸ਼ 'ਚ ਟ੍ਰੇਨਿੰਗ ਲੈ ਰਹੇ ਹਨ। ਇਸ ਤੋਂ ਭਾਰਤੀ ਕ੍ਰਿਕਟਰ ਵੀ ਵੈਸਟਇੰਡੀਜ਼ ਦੌਰੇ 'ਤੇ ਹੋਣ ਕਾਰਨ ਇਸ ਸਮਾਗਮ 'ਚ ਪਹੁੰਚ ਨਹੀਂ ਸਕੇ।

https://twitter.com/ANI/status/1167040720558907392?s=20

ਦੱਸਣਯੋਗ ਹੈ ਕਿ ਰਿਟਾਇਰਡ ਜਸਟਿਸ ਮੁਕੰਦਕਮ ਸ਼ਰਮਾ ਦੀ ਅਗਵਾਈ ਵਾਲੀ 12 ਮੈਂਬਰੀ ਕਮੇਟੀ ਨੇ ਰਾਜੀਵ ਗਾਂਧੀ ਖੇਦ ਰਤਨ ਲਈ 2, ਅਰਜੁਨ ਇਨਾਮ ਲਈ 19 , ਦਰੋਂਣਾਚਾਰੀਆ ਇਨਾਮ ਲਈ 6 , ਧਿਆਨਚੰਦ ਇਨਾਮ ਲਈ 5 ਖਿਡਾਰੀਆਂ ਦੇ ਨਾਮ ਚੁਣੇ ਸਨ।

ਇਹਨਾਂ ਖਿਡਾਰੀਆਂ ਨੂੰ ਮਿਲਿਆ ਅਰਜੁਨ ਪੁਰਸਕਾਰ:

ਖਿਡਾਰੀ ਖੇਡ
ਮਹੁੰਮਦ ਅਨਸਅਥਲੈਟਿਕਸ
ਐਸ ਭਾਸਕਰਨ ਬਾਡੀ ਬਿਲਡਿੰਗ
ਸੋਨੀਆ ਲਾਠਰ ਬਾਕਸਿੰਗ
ਚਿੰਗਲੇਨਸਨਾ ਸਿੰਘ ਹਾਕੀ
ਅਜੈ ਠਾਕੁਰ ਕਬੱਡੀ
ਗੌਰਵ ਗਿੱਲ ਮੋਟਰ ਸਪੋਰਟਸ
ਪ੍ਰੋਮੋਦ ਭਗਤ ਪੈਰਾ ਬੈਡਮਿੰਟਨ
ਹਰਮੀਤ ਦੋਸਾਈ ਟੇਬਲ ਟੈਨਿਸ
ਪੂਜਾ ਢੰਡ ਕੁਸ਼ਤੀ

ਫੁਆਦ ਮਿਰਜ਼ਾ ਘੋੜਸਵਾਰੀ
ਗੁਰਪ੍ਰੀਤ ਸਿੰਘ ਸੰਧੂ ਫੁੱਟਬਾਲ
ਪੂਨਮ ਯਾਦਵ ਕ੍ਰਿਕਟ
ਸ੍ਵਪਨਾ ਬਰਮਨਅਥਲੈਟਿਕਸ
ਬੀ ਸਾਈ ਪ੍ਰਨੀਤ ਬੈਡਮਿੰਟਨ
ਸਿਮਰਨ ਸਿੰਘ ਸ਼ੇਰਗਿਲਪੋਲੋ

 

-PTC News

Related Post