ਨਵਜੋਤ ਸਿੱਧੂ ਨੇ ਪਟਿਆਲਾ 'ਚ ਕੈਂਡਲ ਮਾਰਚ ਕੱਢਿਆ

By  Ravinder Singh May 2nd 2022 09:03 PM

ਪਟਿਆਲਾ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਕਾਂਡ ਨੂੰ ਲੈ ਕੇ ਅੱਜ ਅੰਮ੍ਰਿਤਸਰ ਵਿੱਚ ਕੈਂਡਲ ਮਾਰਚ ਕੱਢਿਆ। ਏਕਤਾ ਅਤੇ ਸ਼ਾਂਤੀ ਬਣਾਏ ਰੱਖਣ ਉਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੁਝ ਲੋਕ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਧਾਰਾ-144 ਨੂੰ ਉਸੇ ਸਮੇਂ ਲਾਗੂ ਕਰਨਾ ਚਾਹੀਦਾ ਸੀ।

ਨਵਜੋਤ ਸਿੱਧੂ ਨੇ ਪਟਿਆਲਾ 'ਚ ਕੈਂਡਲ ਮਾਰਚ ਕੱਢਿਆਉਨ੍ਹਾਂ ਕਿਹਾ ਕਿ ਜਦੋਂ ਸੰਵਿਧਾਨ ਬਣਾਇਆ ਗਿਆ ਸੀ ਤਾਂ ਇਸ ਦਾ ਮਤਲਬ ਇਹ ਸੀ ਕਿ ਦੇਸ਼ ਵਿੱਚ ਇਨਸਾਫ਼ ਹੋਵੇਗਾ। ਵੱਖ-ਵੱਖ ਦੇਸ਼ਾਂ ਵੱਖ-ਵੱਖ ਭਾਸ਼ਾਵਾਂ ਪਰ ਸਾਰੇ ਏਕਤਾ ਵਿੱਚ ਬੱਝੇ ਹੋਏ ਹਨ।

ਨਵਜੋਤ ਸਿੱਧੂ ਨੇ ਪਟਿਆਲਾ 'ਚ ਕੈਂਡਲ ਮਾਰਚ ਕੱਢਿਆਨਵਜੋਤ ਸਿੱਧੂ ਨੇ ਇਥੇ ਸਭ ਇਕ ਹਨ ਤੇ ਭਾਈਚਾਰਕ ਸਾਂਝ ਬਰਕਰਾਰ ਹੈ। ਗੁਰੂ ਸਾਹਿਬਾਨ ਨੇ ਨਵਜੋਤ ਸਿੱਧੂ ਨੂੰ ਉਪਦੇਸ਼ ਦਿੱਤਾ ਹੈ ਕਿ ਸਭ ਨੂੰ ਪਤਾ ਹੈ ਕਿ ਵੋਟ ਦੀ ਰਾਜਨੀਤੀ ਕੌਣ ਕਰਦਾ ਸੀ ਪਰ ਸਭ ਇਕ ਹਨ ਤੇ ਇਕ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਕੋਈ ਵੀ ਖ਼ਰਾਬ ਨਹੀਂ ਕਰ ਸਕਦਾ ਹੈ।

ਨਵਜੋਤ ਸਿੱਧੂ ਨੇ ਪਟਿਆਲਾ 'ਚ ਕੈਂਡਲ ਮਾਰਚ ਕੱਢਿਆਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਸਭ ਕੁਝ ਪਤਾ ਸੀ, ਮੰਗ ਪੱਤਰ ਦੇਣ ਦੀ ਗੱਲ ਹੋਈ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਇਥੇ ਫੇਲ੍ਹ ਹੋਈ ਹੈ। ਸਰਕਾਰ ਨੂੰ ਘੱਟ ਤਜਰਬਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਏਕਤਾ ਨੂੰ ਤੋੜਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਅਸੀਂ ਸਾਰੇ ਇਕ ਹਾਂ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਸਦਭਾਵਨਾ ਤੇ ਏਕਤਾ ਦਾ ਸੰਦੇਸ਼ ਦਿੱਤਾ। ਸਾਨੂੰ ਸਭ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉਤੇ ਚੱਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਹਰੀਸ਼ ਚੌਧਰੀ ਨੇ ਕਾਂਗਰਸ ਪ੍ਰਧਾਨ ਨੂੰ ਸਿੱਧੂ ਦੀ ਜਵਾਬਦੇਹੀ ਤੈਅ ਕਰਨ ਲਈ ਪੱਤਰ ਲਿਖਿਆ

Related Post