ਨਵਜੋਤ ਸਿੰਘ ਸਿੱਧੂ ਵੱਲੋਂ ਠੋਸ ਯੁਵਾ ਨੀਤੀ ਉਲੀਕਣ 'ਤੇ ਜ਼ੋਰ

By  Joshi February 1st 2018 06:36 PM

navjot singh sidhu advocates a robust youth policy • ਪੰਜਾਬ ਯੂਨੀਵਰਸਿਟੀ ਦੇ 'ਲਾਅ ਫੈਸਟ' ਦੌਰਾਨ ਵਿਦਿਆਰਥੀਆਂ ਨਾਲ ਹੋਏ ਰੂਬਰੂ • ਕਾਮਯਾਬੀ ਹਾਸਲ ਕਰਨ ਲਈ ਖੁਦ ਵਿੱਚ ਵਿਸ਼ਵਾਸ ਕਰਨ ਲਈ ਕਿਹਾ • ਨੌਜਵਾਨਾਂ ਨੂੰ ਅਸਫਲਤਾ ਦੇ ਡਰ ਕਾਰਨ ਕੋਸ਼ਿਸ਼ਾਂ ਕਰਨ ਤੋਂ ਨਾ ਹਟਣ ਲਈ ਕਿਹਾ • ਕੇਂਦਰੀ ਬਜਟ ਨੂੰ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ ਦੱਸਿਆ ਚੰਡੀਗੜ: ਨੌਜਵਾਨ ਸਾਡੇ ਸਮਾਜ ਦੀ ਰੀੜ• ਦੀ ਹੱਡੀ ਅਤੇ ਜਿਸ ਦੇਸ਼ ਵਿੱਚ 60 ਫੀਸਦੀ ਵਸੋਂ ਨੌਜਵਾਨਾਂ ਦੀ ਹੋਵੇ, ਉਸ ਦੇਸ਼ ਵਿੱਚ ਨੌਜਵਾਨਾਂ ਲਈ ਵੱਖਰਾ ਬਜਟ ਅਤੇ 'ਯੁਵਾ ਨੀਤੀ' ਨਾ ਹੋਣਾ ਬਹੁਤ ਦੁਖਦਾਈ ਹੈ।'' ਇਹ ਗੱਲ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ• ਦੇ ਕਾਨੂੰਨ ਵਿਭਾਗ ਵੱਲੋਂ 'ਲਾਅ ਆਡੀਟੋਰੀਅਮ' ਵਿਖੇ ਕਰਵਾਏ ਪਹਿਲੇ 'ਲਾਅ ਫੈਸਟ' ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਹੀ। ਸ. ਸਿੱਧੂ ਨੇ ਕਿਹਾ ਕਿ ਦੇਸ਼ ਦੀ ਅੱਧੀ ਤੋਂ ਵੱਧ ਵਸੋਂ ਨੌਜਵਾਨਾਂ ਦੀ ਹੈ ਪ੍ਰੰਤੂ ਉਨ•ਾਂ ਕਦੇ ਵੀ ਕਿਸੇ ਨੀਤੀ ਦਾ ਹਿੱਸਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਨੌਜਵਾਨਾਂ ਨੂੰ ਸਸਤੀਆਂ ਦਰਾਂ 'ਤੇ ਸਿੱਖਿਆ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਉਨ•ਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਗਏ ਹਨ ਪ੍ਰੰਤੂ ਨੌਜਵਾਨਾਂ ਲਈ ਕੋਈ ਨੀਤੀ ਨਹੀਂ ਬਣਾਈ। ਉਨ•ਾਂ ਕਿਹਾ ਕਿ ਉਹ ਪੰਜਾਬ ਵਿੱਚ 'ਯੁਵਾ ਨੀਤੀ' ਬਣਾਉਣ ਦੀ ਦਿਸ਼ਾ ਵਿੱਚ ਕਦਮ ਉਠਾਉਣਗੇ ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ। ਉਨ•ਾਂ ਵਿਦਿਆਰਥੀਆਂ ਨੂੰ ਵੱਖ-ਵੱਖ ਮਹਾਨ ਖਿਡਾਰੀਆਂ ਕਪਿਲ ਦੇਵ, ਸਚਿਨ ਤੇਂਦੁਲਕਰ ਦੇ ਜੀਵਨ ਨਾਲ ਜੁੜੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਕਾਮਯਾਬੀ ਦਾ ਰਾਜ 'ਖੁਦ ਵਿੱਚ ਵਿਸ਼ਵਾਸ ਕਰਨਾ' ਹੈ। ਉਨ•ਾਂ ਕਿਹਾ ਕਿ ਜੇਕਰ ਕਿਸੇ ਇਨਸਾਨ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਅਤੇ ਅਸਫਲਤਾ ਦਾ ਡਰ ਹੈ ਤਾਂ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਹੈ। ਉਨ•ਾਂ ਨੌਜਵਾਨਾਂ ਨੂੰ ਅਸਫਲਤਾ ਤੋਂ ਨਾ ਡਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਕੋਸ਼ਿਸ਼ਾਂ ਨਹੀਂ ਛੱਡਣੀਆਂ ਚਾਹੀਦੀਆਂ। navjot singh sidhu advocates a robust youth policy: ਕ੍ਰਿਕਟਰ ਤੋਂ ਕੁਮੈਂਟੇਟਰ ਅਤੇ ਫੇਰ ਛੋਟੇ ਪਰਦੇ ਤੇ ਰਾਜਨੀਤੀ ਵਿੱਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਸ. ਸਿੱਧੂ ਨੇ ਆਪਣੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ ਵੀ ਸਾਂਝੀਆਂ ਕਰਦਿਆਂ ਕਿਹਾ ਕਿ ਕਿਸੇ ਵੇਲੇ ਉਹ ਸਕੂਲ ਪੜ•ਦਿਆਂ ਭਾਸ਼ਣ ਦੇਣ ਤੋਂ ਬਹੁਤ ਡਰਦੇ ਹੁੰਦੇ ਸਨ। ਇਸ ਤੋਂ ਇਲਾਵਾ ਕ੍ਰਿਕਟ ਦੇ ਸ਼ੁਰੂਆਤੀ ਪਲਾਂ ਦੌਰਾਨ ਮਿਲੀ ਅਸਫਲਤਾ ਨਾਲ ਲੱਗੇ ਝਟਕੇ ਅਤੇ ਪਿਤਾ ਵੱਲੋਂ ਲਗਾਈ ਫਟਕਾਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਨ•ਾਂ ਕਿਹਾ ਕਿ ਸਖਤ ਮਿਹਨਤ ਅਤੇ ਖੁਦ ਉਪਰ ਵਿਸ਼ਵਾਸ ਹੀ ਉਸ ਨੂੰ ਅੱਜ ਇਸ ਮੰਜ਼ਿਲ 'ਤੇ ਲੈ ਕੇ ਆਇਆ ਹੈ। ਇਮਾਨਦਾਰੀ ਦਾ ਕਦੇ ਵੀ ਪੱਲਾ ਨਹੀਂ ਛੱਡਿਆ ਅਤੇ ਹਮੇਸ਼ਾ ਸੱਚ 'ਤੇ ਪਹਿਰਾ ਦਿੱਤਾ। ਉਨ•ਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦੀ ਨੌਜਵਾਨੀ ਵਿਦੇਸ਼ ਜਾਣ ਦੀ ਚਾਹਵਾਨ ਹੈ। ਉਨ•ਾਂ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਅੰਦਰ ਹੀ ਆਤਮ-ਨਿਰਭਰ ਹੋਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਅਤੇ ਕਿੱਤਾਮੁਖੀ ਕੋਰਸਾਂ ਨੂੰ ਪਹਿਲ ਦੇਣੀ ਚਾਹੀਦੀ ਹੈ। ਸਿੱਧੂ ਨੇ ਕੇਂਦਰੀ ਬਜਟ ਨੂੰ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ ਦੱਸਿਆ • ਨੌਜਵਾਨਾਂ ਤੇ ਖੇਤੀਬਾੜੀ ਲਈ ਵੱਖਰਾ ਬਜਟ ਬਣਾਉਣ ਦੀ ਕੀਤੀ ਵਕਾਲਤ 'ਲਾਅ ਫੈਸਟ' ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੇਂਦਰੀ ਬਜਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਕੇਂਦਰੀ ਬਜਟ ਨੌਜਵਾਨਾਂ ਤੇ ਕਿਸਾਨਾਂ ਲਈ ਨਿਰਾਸ਼ਾਜਨਕ ਹੈ। ਉਨ•ਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜਿਸ ਦੇਸ਼ ਵਿੱਚ 60 ਫੀਸਦੀ ਵਸੋਂ ਨੌਜਵਾਨਾਂ ਦੀ ਹੋਵੇ ਅਤੇ 60 ਫੀਸਦੀ ਤੋਂ ਵੱਧ ਵਸੋਂ ਦੀ ਨਿਰਭਰਤਾ ਕਿਸਾਨੀ ਉਪਰ ਹੋਵੇ, ਉਸ ਦੇਸ਼ ਦੇ ਬਜਟ ਵਿੱਚ ਨੌਜਵਾਨਾਂ ਤੇ ਕਿਸਾਨਾਂ ਲਈ ਕੁਝ ਖਾਸ ਨਹੀਂ ਰੱਖਿਆ। ਉਨ•ਾਂ ਤਾਂ ਇਥੋਂ ਤੱਕ ਕਿਹਾ ਕਿ ਨੌਜਵਾਨਾਂ ਅਤੇ ਕਿਸਾਨਾਂ ਲਈ ਵੱਖਰਾ ਬਜਟ ਬਣਾਇਆ ਜਾਵੇ। ਕੇਂਦਰੀ ਬਜਟ ਵਿੱਚ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਲਈ ਕੀਤੇ ਐਲਾਨ 'ਤੇ ਵਿਅੰਗ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਇਹ ਤਾਂ ਸ਼ਬਦਾਂ ਦੀ ਖੇਡ ਹੈ। ਉਨ•ਾਂ ਕਿਹਾ ਕਿ ਜੇਕਰ ਕਿਸਾਨਾਂ ਦਾ ਸਹੀ ਮਾਅਨਿਆਂ ਵਿੱਚ ਭਲਾ ਕਰਨਾ ਹੈ ਤਾਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਤੇਲ ਦੀਆਂ ਕੀਮਤਾਂ ਨਾਲ ਜੋੜਨਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਪਿਛਲੇ ਕੁੱਝ ਦਹਾਕਿਆਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਪੰਜ ਗੁਣਾਂ ਵਾਧਾ ਹੋਇਆ ਹੈ ਜਦੋਂ ਕਿ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਵਿੱਚ ਮਸਾਂ ਦੋਗੁਣਾ ਵਾਧਾ ਹੋਇਆ ਹੈ। ਉਨ•ਾਂ ਕਿਹਾ ਕਿ ਤੇਲ ਦੀਆਂ ਕੀਮਤਾਂ ਦਾ ਸਿੱਧਾ ਸਬੰਧ ਕਿਸਾਨੀ ਖਰਚਿਆਂ ਨਾਲ ਹੈ। ਉਨ•ਾਂ ਇਹ ਵੀ ਕਿਹਾ ਕਿ ਜੇਕਰ ਮਗਨਰੇਗਾ ਨੂੰ ਕਿਸਾਨਾਂ ਨਾਲ ਜੋੜ ਕੇ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਗਨਰੇਗਾ ਵਾਲੀ ਰਾਸ਼ੀ ਮੁਆਵਜ਼ਾ ਰਾਸ਼ੀ ਦੇ ਰੂਪ ਵਿੱਚ ਦਿੱਤੀ ਜਾਵੇ ਤਾਂ ਪਰਾਲੀ ਸਾੜਨ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ। ਪ੍ਰਧਾਨ ਮੰਤਰੀ ਵੱਲੋਂ ਪਕੌੜੇ ਵੇਚਣ ਵਾਲਿਆਂ ਨੂੰ ਵੀ ਰੋਜ਼ਗਾਰ ਹਾਸਲ ਕਰਨ ਵਾਲਿਆਂ ਵਿੱਚ ਸ਼ਾਮਲ ਕੀਤੇ ਜਾਣ ਦੇ ਬਿਆਨ ਦੀ ਨਿਖੇਧੀ ਕਰਦਿਆਂ ਸ. ਸਿੱਧੂ ਨੇ ਕਿਹਾ ਕਿ ਰੇਹੜੀ 'ਤੇ ਪਕੌੜੇ ਵੇਚਣ ਵਾਲਾ ਇਹ ਕੰਮ ਖੁਸ਼ੀ ਨਾਲ ਨਹੀਂ ਸਗੋਂ ਮਜਬੂਰੀ ਵਿੱਚ ਕਰਦਾ ਹੈ। ਉਨ•ਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਨੌਜਵਾਨਾਂ ਨੂੰ ਆਤਮ ਨਿਰਭਰ ਕਰਨ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਠੋਸ ਨੀਤੀ ਬਣਾਉਣੀ ਚਾਹੀਦੀ ਹੈ ਜਿਹੜੀ ਕਿ ਅੱਜ ਦੇ ਕੇਂਦਰੀ ਬਜਟ ਵਿੱਚੋਂ ਗਾਇਬ ਹੈ। —PTC News

Related Post