ਨਵਜੋਤ ਸਿੱਧੂ ਇਸ ਵਾਰ ਫ਼ਿਰ ਜਾਣਾ ਚਾਹੁੰਦੇ ਨੇ ਪਾਕਿਸਤਾਨ , ਮੁੱਖ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

By  Shanker Badra November 2nd 2019 04:50 PM

ਨਵਜੋਤ ਸਿੱਧੂ ਇਸ ਵਾਰ ਫ਼ਿਰ ਜਾਣਾ ਚਾਹੁੰਦੇ ਨੇ ਪਾਕਿਸਤਾਨ , ਮੁੱਖ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ:ਚੰਡੀਗੜ੍ਹ : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਵਾਰ ਫ਼ਿਰ ਪਾਕਿਸਤਾਨ ਜਾ ਰਹੇ ਹਨ।ਨਵਜੋਤ ਸਿੰਘ ਸਿੱਧੂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਦੇਸ਼ ਮੰਤਰਾਲੇਨੂੰ ਚਿੱਠੀ ਲਿਖ ਕੇ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਲਈ ਪਾਕਿਸਤਾਨ ਜਾਣ ਦੀ ਇਜਾਜ਼ਤ ਮੰਗੀ ਹੈ।

Navjot Singh Sidhu asks permission to visit Pakistan for Kartarpur Corridor opening ceremony ਨਵਜੋਤ ਸਿੱਧੂ ਇਸ ਵਾਰ ਫ਼ਿਰ ਜਾਣਾ ਚਾਹੁੰਦੇ ਨੇ ਪਾਕਿਸਤਾਨ , ਮੁੱਖ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਇਸ ਮਾਮਲੇ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਕਿਹਾ ਕਿ ਜੇਕਰ ਕੇਂਦਰ ਵਲੋਂ ਇਜਾਜਤ ਮਿਲਦੀ ਹੈ ਤਾਂ ਸਿੱਧੂ ਪਾਕਿਸਤਾਨ ਜਰੂਰ ਜਾਣਗੇ। ਉਨ੍ਹਾਂ ਕਿਹਾ ਕਿ ਨਵਜੋਤ  ਪਾਕਿਸਤਾਨ ਪਹੁੰਚ ਕੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਮਿਲਣਗੇ ਤੇ ਉਹਨਾਂ ਨੂੰ ਪਾਕਿਸਤਾਨ ਵਲੋਂ ਕਰਤਾਰਪੁਰ ਸਾਹਿਬ ਲੰਘੇ ਲਈ ਰੱਖੀ 20 ਡਾਲਰ ਦੀ ਫ਼ੀਸ ਖ਼ਤਮ ਕਰਨ ਦੀ ਅਪੀਲ ਕਰਨਗੇ।

Navjot Singh Sidhu asks permission to visit Pakistan for Kartarpur Corridor opening ceremony ਨਵਜੋਤ ਸਿੱਧੂ ਇਸ ਵਾਰ ਫ਼ਿਰ ਜਾਣਾ ਚਾਹੁੰਦੇ ਨੇ ਪਾਕਿਸਤਾਨ , ਮੁੱਖ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਨਵਜੋਤ ਸਿੱਧੂ ਵੱਲੋਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਲਿਖੀ ਚਿੱਠੀ 'ਚ ਕਿਹਾ ਗਿਆ ਹੈ ਕਿ ਉਹ ਇਸ ਸਮਾਰੋਹ 'ਚ ਇੱਕ ਨਿਮਾਣੇ ਸਿੱਖ ਵਜੋਂ ਸ਼ਾਮਲ ਹੋਣਾ ਚਾਹੁੰਦੇ ਹਨ।

Navjot Singh Sidhu asks permission to visit Pakistan for Kartarpur Corridor opening ceremony ਨਵਜੋਤ ਸਿੱਧੂ ਇਸ ਵਾਰ ਫ਼ਿਰ ਜਾਣਾ ਚਾਹੁੰਦੇ ਨੇ ਪਾਕਿਸਤਾਨ , ਮੁੱਖ ਮੰਤਰੀ ਤੇ ਵਿਦੇਸ਼ ਮੰਤਰਾਲੇ ਨੂੰ ਲਿਖੀ ਚਿੱਠੀ

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਕੋਰੀਡੋਰ ਦੇ ਨੀਂਹ ਪੱਥਰ ਰੱਖਣ ਦੇ ਮੌਕੇ ਪਾਕਿਸਤਾਨ ਜਾ ਚੁੱਕੇ ਹਨ। ਜਿੱਥੇ ਉਹ ਪਾਕਿਸਤਾਨੀ ਫ਼ੌਜ ਦੇ ਮੁਖੀ ਬਾਜਵਾ ਦੇ ਗਲ਼ੇ ਮਿਲੇ ਸਨ। ਜਿਸ ਤੋਂ ਬਾਅਦ ਸਿੱਧੂ ਦੀ ਕਾਫ਼ੀ ਆਲੋਚਨਾ ਕੀਤੀ ਗਈ ਸੀ।

-PTCNews

Related Post