ਪੰਜਾਬ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਿੱਧੂ-ਕੈਪਟਨ ਮੁੜ ਹੋਏ ਆਹਮੋ-ਸਾਹਮਣੇ

By  Jashan A February 27th 2020 12:20 PM -- Updated: February 27th 2020 12:26 PM

ਨਵੀਂ ਦਿੱਲੀ: ਪੰਜਾਬ ਕਾਂਗਰਸ 'ਚ ਅੰਦਰੂਨੀ ਖਿੱਚੋਤਾਣ ਲਗਾਤਾਰ ਵਧਦੀ ਜਾ ਰਹੀ ਹੈ ਤੇ ਇੱਕ ਵਾਰ ਫਿਰ ਕਾਂਗਰਸ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਆਹਮੋ-ਸਾਹਮਣੇ ਹੋ ਗਏ ਹਨ। ਦਰਅਸਲ, ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀ ਕਾਰਗੁਜ਼ਾਰੀ ਨੂੰ ਲੈ ਕੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨਾਲ 40 ਮਿੰਟ ਤੱਕ ਮੁਲਾਕਾਤ ਕੀਤੀ। ਹੋਰ ਪੜ੍ਹੋ: ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ) ਇਸ ਮੌਕੇ ਸਿੱਧੂ ਨੇ ਸੂਬੇ 'ਚ ਵਿਕਾਸ ਨਾ ਹੋਣ ਦਾ ਕਾਂਗਰਸ ਹਾਈਕਮਾਨ ਨੂੰ ਦੁੱਖੜਾ ਸੁਣਾਇਆ ਤੇ ਆਪਣੇ ਪੰਜਾਬ ਰੋਡ ਮੈਪ ਨਾਲ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਪੰਜਾਬ 'ਚ ਹੋ ਰਹੇ ਕੰਮਾਂ ਬਾਰੇ ਜਾਣੂ ਕਰਵਾਇਆ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਿੱਧੂ ਨੂੰ ਦਿੱਲੀ ਹਾਈ ਕਮਾਨ ਨੇ ਖੁਦ ਤਲਬ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੰਮੇ ਸਮੇਂ ਤੋਂ ਸਿੱਧੂ ਨੂੰ ਸਾਈਡ ਲਾਈਨ ਕੀਤਾ ਹੋਇਆ ਹੈ। ਜਿਸ ਕਾਰਨ ਸਿੱਧੂ ਕਾਂਗਰਸ ਨਾਲ ਨਾਰਾਜ਼ ਚਲ ਰਹੇ ਹਨ। -PTC News

Related Post