Fri, Apr 26, 2024
Whatsapp

ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ)

Written by  Jashan A -- August 06th 2019 08:31 PM
ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ)

ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ)

ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ),ਪੰਜਾਬੀ ਇੰਡਸਟਰੀ 'ਚ ਵੱਡਾ ਨਾਮ ਬਣਾਉਣ ਵਾਲੇ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਅਕਸਰ ਹੀ ਉਹ ਕਿਸੇ ਨਾ ਕਿਸੇ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆ ਹੀ ਜਾਂਦੇ ਹਨ। ਸ਼ੈਰੀ ਮਾਨ ਦਾ ਅਜਿਹਾ ਹੀ ਇੱਕ ਹੋਰ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਆਪਣੀ ਮਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ ਤੇ ਉਹ ਕਾਫੀ ਭਾਵੁਕ ਹੋ ਗਏ ਤੇ ਉਹਨਾਂ ਦੀਆਂ ਅੱਖਾਂ 'ਚ ਹੰਝੂ ਆ ਗਏ। https://www.instagram.com/p/B0EN72NHaAa/?utm_source=ig_web_copy_link ਉਨ੍ਹਾਂ ਨੇ ਆਪਣੀ ਮਾਂ ਦੀ ਇਕ ਯਾਦ ਨੂੰ ਤਾਜ਼ਾ ਕਰਦੇ ਹੋਏ ਦੱਸਿਆ ਕਿ“'ਇਕ ਵਾਰ ਜਦੋਂ ਮੈਂ ਤਿਆਰ ਹੋਇਆ ਸੀ ਅਤੇ ਮੇਰੀ ਮਾਂ ਨੇ ਮੇਰੇ ਸਿਰ 'ਤੇ ਹੱਥ ਨਾਲ ਆਸ਼ੀਰਵਾਦ ਦੇਣਾ ਚਾਹਿਆ ਤਾਂ ਮੈਂ ਕਿਹਾ ਕਿ ਮੇਰੇ ਵਾਲ ਖਰਾਬ ਨਾ ਕਰੋ। ਹੋਰ ਪੜ੍ਹੋ:ਪੰਜਾਬੀ ਗਾਇਕ ਸ਼ੈਰੀ ਮਾਨ ਬਣੇ ਇਸ ਮੁਹਿੰਮ ਲਈ ਬ੍ਰਾਂਡ ਅੰਬੈਡਸਰ! ਸ਼ੈਰੀ ਮਾਨ ਨੇ ਅੱਗੇ ਕਿਹਾ ਕਿ ਮੇਰੀ ਪਸੰਦ ਦੀ ਦਾਲ ਕਿਉਂ ਨਹੀਂ ਬਣਾਈ ਮੇਰੀ ਪਸੰਦ ਦੀ ਰੋਟੀ ਕਿਉਂ ਨਹੀਂ ਬਣਾਈ ਆਪ ਵਿਚਾਰੀ ਉਹ ਇਕ ਵਾਰ ਵੀ ਉਹ ਸਕੂਲ ਨਹੀਂ ਗਈ ਪਰ ਮੈਨੂੰ ਪੜ੍ਹਾਇਆ ਲਿਖਾਇਆ ਇੱਥੋਂ ਤੱਕ ਪਹੁੰਚਾਇਆ, ਇਕ ਵਾਰ ਜ਼ੋਰ ਨਾਲ ਤਾੜੀਆਂ ਮੇਰੀ ਮਾਂ ਲਈ ਵਜਾ ਦਿਓ।' https://www.instagram.com/p/B0x_bYOn3WJ/?utm_source=ig_web_copy_link ਦੱਸ ਦਈਏ ਕਿ ਪਿਛਲੇ ਦਿਨੀਂ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਹੋ ਗਿਆ ਸੀ ਤੇ ਉਹ ਕਾਫੀ ਬਿਮਾਰ ਚੱਲ ਰਹੇ ਸਨ। -PTC News


Top News view more...

Latest News view more...