ਰੋਡ ਰੇਜ ਮਾਮਲੇ 'ਚ ਉਲਝੇ ਸਿੱਧੂ, ਆਪਣੀ ਹੀ ਪਾਰਟੀ ਖਿਲਾਫ ਕੱਢੀ ਭੜਾਸ 

By  Joshi April 13th 2018 12:56 PM -- Updated: April 13th 2018 01:10 PM

ਰੋਡ ਰੇਜ ਮਾਮਲੇ 'ਚ ਉਲਝੇ ਸਿੱਧੂ, ਆਪਣੀ ਹੀ ਪਾਰਟੀ ਖਿਲਾਫ ਕੱਢੀ ਭੜਾਸ

ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਰੋਡ ਰੇਜ ਮਾਮਲੇ 'ਚ ਦਿਨ ਬ ਦਿਨ ਉਲਝਦੇ ਨਜ਼ਰ ਆ ਰਹੇ ਹਨ। ਹੁਣ, ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਗੈਰ-ਇਰਾਦਤਨ ਕਤਲ ਮਾਮਲੇ 'ਚ ਤਿੰਨ ਸਾਲ ਦੀ ਸਜ਼ਾ ਨੂੰ ਬਰਕਰਾਰ ਰੱਖਣ ਦੇ ਫੈਸਲੇ ਦਾ ਸਮਰਥਨ ਕੀਤਾ ਹੈ।

ਇਸ ਮਾਮਲੇ 'ਚ ਸਿੱਧੂ ਨੇ ਪਹਿਲਾਂ ਕਿਹਾ ਸੀ ਕਿ, "ਮੇਰੀ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਹੈ।''

ਜਦਕਿ ਹੁਣ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਨੇ ੧੯੮੮ ਦੇ ਰੋਡ ਰੇਜ ਮਾਮਲੇ 'ਚ ਬਰੀ ਕੀਤੇ ਜਾਣ ਲਈ ਦੀ ਅਪੀਲ ਦਾ ਵਿਰੋਧ ਕਰ ਕੇ ਉਸ ਦੀ ਪਿੱਠ 'ਤੇ ਛੁਰਾ ਖੋਭਿਆ ਹੈ।

ਤੁਹਾਨੂੰ ਦੱਸ ਦੇਈਏ ਕਿ ੧੯੯੮ ਦੇ ਰੋਡ ਰੇਜ ਮਾਮਲੇ 'ਚ ਸਾਲ ੨੦੦੬ 'ਚ ਉੱਚ ਅਦਾਲਤ ਤੋਂ ਮਿਲੀ ਤਿੰਨ ਸਾਲ ਦੀ ਸਜ਼ਾ ਖਿਲਾਫ ਸਿੱਧੂ ਨੇ ਸਰਵ ਉੱਚ ਅਦਾਲਤ 'ਚ ਅਪੀਲ ਕੀਤੀ ਸੀ।

ਸਿੱਧੂ ਨੇ ਸਾਲ ੨੦੧੦ 'ਚ ਇਕ ਨੂੰ ਇੱੱਕ ਨਿੱਜੀ ਚੈਨਲ ਨੂੰ ਇੱਕ ਬਿਆਨ ਦਿੱਤਾ ਸੀ, ਜਿਸ 'ਚ ਉਸਨੇ ਕਿਹਾ ਮੰਨਿਆ ਸੀ ਕਿ ਰੋਡ ਰੇਜ ਮਾਮਲੇ 'ਚ ਉਨ੍ਹਾਂ ਦੀ ਭੂਮਿਕਾ ਸੀ। ਇੰਨ੍ਹਾਂ ਹੀ ਨਹੀਂ ਸਿੱਧੂ ਵੱਲੋਂ ਗੁਰੂਨਾਮ ਸਿੰਘ ਨੂੰ ਮਾਰਨ 'ਚ ਆਪਣੀ ਭੂਮਿਕਾ ਨੂੰ ਵੀ ਸਵੀਕਾਰਿਆ ਸੀ।

—PTC News

Related Post