ਇੱਕ ਵਾਰ ਫਿਰ ਵਿਵਾਦਾਂ 'ਚ ਨਵਜੋਤ ਸਿੰਘ ਸਿੱਧੂ, RTI 'ਚ ਹੋਇਆ ਵੱਡਾ ਖੁਲਾਸਾ

By  Jashan A December 26th 2019 07:58 PM -- Updated: December 26th 2019 08:01 PM

ਇੱਕ ਵਾਰ ਫਿਰ ਵਿਵਾਦਾਂ 'ਚ ਨਵਜੋਤ ਸਿੰਘ ਸਿੱਧੂ, RTI 'ਚ ਹੋਇਆ ਵੱਡਾ ਖੁਲਾਸਾ,ਚੰਡੀਗੜ੍ਹ: ਲਗਾਤਾਰ ਵਿਵਾਦਾਂ 'ਚ ਰਹਿਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਇੱਕ ਵਾਰ ਮੁੜ ਤੋਂ ਵਿਵਾਦਾਂ 'ਚ ਘਿਰਦੇ ਦਿਖਾਈ ਦੇ ਰਹੇ ਹਨ। ਦਰਅਸਲ, ਸਿੱਧੂ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਹੋਣ ਲਈ ਨਿਜੀ ਦੌਰੇ ਦੇ ਤੌਰ 'ਤੇ ਗਏ ਸਨ ਤਾਂ ਉਨ੍ਹਾਂ ਨੇ ਸਰਕਾਰੀ ਫਾਈਲਾਂ 'ਚ ਇਸ ਦੌਰੇ ਨੂੰ ਸਰਕਾਰੀ ਦੌਰਾ ਦੱਸਦੇ ਹੋਏ ਸਭ ਤਰ੍ਹਾਂ ਦੇ ਭੱਤੇ ਸਰਕਾਰ ਤੋਂ ਲਏ ਸਨ। ਜਿਸ ਦਾ ਖੁਲਾਸਾ ਆਰ. ਟੀ. ਆਈ. ਜ਼ਰੀਏ ਹੋਇਆ ਹੈ।

ਮਿਲੀ ਜਾਣਕਾਰੀ ਮੁਤਾਬਕ 18 ਅਗਸਤ 2018 ਨੂੰ ਪਾਕਿਸਤਾਨ 'ਚ ਇਮਰਾਨ ਖਾਨ ਦਾ ਪ੍ਰਧਾਨ ਮੰਤਰੀ ਤੌਰ 'ਤੇ ਸਹੁੰ ਚੁੱਕ ਸਮਾਰੋਹ ਰੱਖਿਆ ਗਿਆ ਸੀ, ਉਸ 'ਚ ਸ਼ਾਮਲ ਹੋਣ ਲਈ ਨਵਜੋਤ ਸਿੰਘ ਸਿੱਧੂ ਬਤੌਰ ਇਕ ਦੋਸਤ ਦੇ ਰੂਪ 'ਚ ਹਿੱਸਾ ਲੈਣ ਲਈ ਗਏ ਸਨ। ਉਥੇ ਸਿੱਧੂ ਨੇ ਆਪਣੇ ਇਸ ਗੈਰ ਸਰਕਾਰੀ ਦੌਰੇ ਨੂੰ ਸਰਕਾਰੀ ਦੌਰਾ ਕਰਾਰ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਹਰ ਤਰ੍ਹਾਂ ਦਾ ਕਲੇਮ ਲਿਆ ਹੋਇਆ ਹੈ। ਜਿਸ ਦੇ ਦਸਤਾਵੇਜ਼ ਹੁਣ ਆਰ. ਟੀ. ਆਈ. ਜ਼ਰੀਏ ਬਾਹਰ ਆ ਗਏ ਹਨ।

ਹੋਰ ਪੜ੍ਹੋ: ਡੇਰਾਬਸੀ 'ਚ ਪੰਜਾਬੀ ਨੌਜਵਾਨ ਗਾਇਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਜਿਨ੍ਹਾਂ 'ਚ ਸਪੱਸ਼ਟ ਹੈ ਕਿ ਨਵਜੋਤ ਸਿੰਘ ਸਿੱਧੂ 17 ਅਗਸਤ 2018 ਨੂੰ ਆਪਣੀ ਕਾਰ ਦਾ ਇਸਤੇਮਾਲ ਕਰਦੇ ਹੋਏ ਅੰਮ੍ਰਿਤਸਰ ਬਾਘਾ ਬਾਰਡਰ ਪਹੁੰਚੇ ਸਨ। ਇਸ ਲਈ ਸਿੱਧੂ ਨੇ 88 ਕਿਲੋਮੀਟਰ ਦੇ ਸਫਰ ਦਾ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 1320 ਰੁਪਏ ਕਲੇਮ ਲਿਆ ਹੈ। ਇਸੇ ਤਰ੍ਹਾਂ ਨਾਲ 17 ਅਗਸਤ ਦੇ ਰੋਜ਼ਾਨਾ ਭੱਤੇ ਦੇ ਤੌਰ 'ਤੇ 1500 ਰੁਪਏ ਵੱਖ ਲਏ ਹਨ।

ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ 17 ਅਗਸਤ ਅਤੇ 18 ਅਗਸਤ ਦੀ ਰਾਤ ਪਾਕਿਸਤਾਨ 'ਚ ਰੁਕੇ ਤੇ ਪਾਕਿਸਤਾਨ ਤੋਂ ਉਹ 19 ਅਗਸਤ ਨੂੰ ਬਾਅਦ ਦੁਪਹਿਰ ਭਾਰਤ ਵਾਪਸ ਆ ਗਏ, ਜਿਥੋਂ ਉਨ੍ਹਾਂ ਨੇ ਬਾਘਾ ਬਾਰਡਰ ਤੋਂ ਚੰਡੀਗੜ੍ਹ ਤਕ 370 ਕਿਲੋਮੀਟਰ ਦਾ 15 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ 5550 ਰੁਪਏ ਪਲੇਨ ਕੀਤਾ ਹੋਇਆ ਹੈ। ਇਸ ਦੇ ਨਾਲ ਹੀ 19 ਅਗਸਤ ਦਾ ਰੋਜ਼ਾਨਾ ਭੱਤਾ ਦੇ ਤਹਿਤ 750 ਰੁਪਏ ਲੈ ਲਏ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ 3 ਦਿਨਾਂ ਦੀ ਗੱਡੀ ਦੇ ਡਰਾਈਵਰ ਦੀ ਤਨਖਾਹ 1000 ਰੁਪਏ ਵੀ ਸਰਕਾਰ ਤੋਂ ਲਏ ਹਨ।

-PTC News

Related Post