ਡੇਰਾਬਸੀ ‘ਚ ਪੰਜਾਬੀ ਨੌਜਵਾਨ ਗਾਇਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Dera Bassi Punjabi youth singer shoot muder

ਡੇਰਾਬਸੀ ‘ਚ ਪੰਜਾਬੀ ਨੌਜਵਾਨ ਗਾਇਕ ਦਾ ਗੋਲੀਆਂ ਮਾਰ ਕੇ ਕੀਤਾ ਕਤਲ:ਪੰਜਾਬ ਦੇ ਗਾਇਕਾਂ ‘ਤੇ ਬੀਤੇ ਸਮੇਂ ਤੋਂ ਲਗਾਤਾਰ ਹਮਲੇ ਹੋ ਰਹੇ ਹਨ।ਅਜਿਹਾ ਹੀ ਇੱਕ ਮਾਮਲਾ ਡੇਰਾਬਸੀ ‘ਚ ਸਾਹਮਣੇ ਆਇਆ ਹੈ।ਡੇਰਾਬਸੀ ਵਿੱਚ ਪੰਜਾਬੀ ਗਾਇਕ ਨੌਜਵਾਨ ਨਵਜੋਤ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।Dera Bassi Punjabi youth singer shoot muderਇਸ ਹਮਲੇ ਦੇ ਪਿੱਛੇ ਕਿਸ ਦਾ ਹੱਥ ਹੈ,ਇਸ ਬਾਰੇ ਅਜੇ ਕੋਈ ਵੀ ਜਾਣਕਾਰੀ ਨਹੀਂ ਮਿਲੀ।ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਪਿਛਲੇ ਦਿਨ ਤੋਂ ਲਾਪਤਾ ਸੀ ਤੇ ਹੁਣ ਡੇਰਾਬਸੀ ਤੋਂ ਖੂਨ ਨਾਲ ਲਿਬੜੀ ਲਾਸ਼ ਮਿਲੀ ਹੈ।Dera Bassi Punjabi youth singer shoot muderਪੁਲਿਸ ਇਸ ਮਾਮਲੇ ਨੂੰ ਲੈ ਕੇ ਜਾਂਚ ਕਰ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨਵਜੋਤ ਦੇ ਸਰੀਰ ਵਿੱਚੋਂ ਚਾਰ ਗੋਲੀਆਂ ਮਿਲੀਆਂ ਹਨ।Dera Bassi Punjabi youth singer shoot muderਪਰਿਵਾਰ ਮੁਤਾਬਕ ਨਵਜੋਤ ਬੀਤੇ ਦਿਨ ਰਾਤ ਨੂੰ ਗਾਇਬ ਹੋ ਗਿਆ।ਜਿਸ ਨੂੰ ਲੱਭਣ ਦੀ ਕੋਸ਼ਿਸ਼ ਕੀਤਾ ਪਰ ਨਾ ਮਿਲਿਆ ਪਰ ਸਵੇਰੇ ਕਿਸੇ ਰਾਹਗੀਰ ਨੂੰ ਉਸਦੀ ਲਾਸ਼ ਮਿਲੀ ਹੈ।
-PTCNews