ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ

By  Jashan A December 14th 2018 11:15 AM -- Updated: December 14th 2018 05:08 PM

ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਮਾਮਲਾ ਦਰਜ,ਚੰਡੀਗੜ੍ਹ: ਪੰਜਾਬ ਕੈਬਿਨਟ ਮੰਤਰੀ ਨਵਜੋਤ ਸਿੰਘ ਸਿੱਧੂ ਇੱਕ ਵਾਰ ਫ਼ਿਰ ਵਿਵਾਦਾਂ ਦੇ ਘੇਰੇ 'ਚ ਫਸ ਚੁੱਕੇ ਹਨ। ਐਨੀਮਲ ਵੈਲਫੇਅਰ ਬੋਰਡ ਆਫ ਇੰਡਿਆ ਵੱਲੋਂ ਸਿੱਧੂ 'ਤੇ ਕਾਲਾ ਤਿੱਤਰ ਪਾਕਿਸਤਾਨ ਤੋਂ ਲਿਆਉਣ ਸਬੰਧੀ ਲਾਇਫ ਕਰਾਇਮ ਕੰਟਰੋਲ ਬਿਊਰੋ ਨੂੰ ਸ਼ਿਕਾਇਤ ਕੀਤੀ ਗਈ ਹੈ।

sidhu ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ

ਐਨੀਮਲ ਵੈਲਫੇਅਰ ਬੋਰਡ ਆਫ ਇੰਡਿਆ ਵੱਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਸਬੰਧੀ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ।

ਹੋਰ ਪੜ੍ਹੋ:1980 ਤੋਂ 95 ਤੱਕ: ਪੰਜਾਬ ਦੇ ਕਾਲੇ ਦੌਰ ਬਾਰੇ ਰਿਪੋਰਟ ਪੇਸ਼

ਇਸ ਮੌਕੇ ਸਟੇਟ ਐਨੀਮਲ ਵੈਲਫੇਅਰ ਅਫਸਰ ਡਾ ਸੰਦੀਪ ਜੈਨ ਨੇ ਕਿਹਾ ਕਿ ਵਾਇਲਡ ਲਾਇਫ ਪ੍ਰੋਟੈਕਸ਼ਨ ਐਕਟ 1972 ਧਾਰਾ ਦੇ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਜੁਰਮਾਨਾ ਅਤੇ ਸਜ਼ਾ ਹੋ ਸਕਦੀ ਹੈ।

sidhu ਨਵਜੋਤ ਸਿੱਧੂ ਖਿਲਾਫ Wildlife ਐਕਟ ਤਹਿਤ ਸ਼ਿਕਾਇਤ ਦਰਜ

ਜ਼ਿਕਰਯੋਗ ਹੈ ਕਿ ਇਸ ਕਾਲੇ ਤਿੱਤਰ ਦਾ ਸ਼ਿਕਾਰ ਕਰਨ ਤੋਂ ਬਾਅਦ ਟਰਾਫੀ ਤਿਆਰ ਕੀਤੀ ਗਈ ਹੈ। ਭਾਰਤ 'ਚ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ, 1972 ਤਹਿਤ ਸ਼ਿਕਾਰ ਕਰਨ 'ਤੇ ਪਾਬੰਦੀ ਹੈ, ਉਸ ਦੀ ਖੱਲ, ਵਾਲ, ਨਹੁੰ ਆਦਿ ਨੂੰ ਵੀ ਬਿਨਾਂ ਮਨਜ਼ੂਰੀ ਦੇ ਘਰ 'ਚ ਰੱਖਣਾ ਗੈਰਕਾਨੂੰਨੀ ਮੰਨਿਆ ਗਿਆ ਹੈ।

-PTC News

Related Post