ਨਵਾਂਸ਼ਹਿਰ : ਪਿੰਡ ਉੜਾਪੜ ਨੇੜੇ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ , ਮਾਂ-ਧੀ ਦੀ ਮੌਕੇ 'ਤੇ ਮੌਤ

By  Shanker Badra May 29th 2019 11:10 AM

ਨਵਾਂਸ਼ਹਿਰ : ਪਿੰਡ ਉੜਾਪੜ ਨੇੜੇ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ , ਮਾਂ-ਧੀ ਦੀ ਮੌਕੇ 'ਤੇ ਮੌਤ:ਬੰਗਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ।ਅਜਿਹਾ ਹੀ ਤਾਜ਼ਾ ਮਾਮਲਾ ਨਵਾਂਸ਼ਹਿਰ ਦੇ ਪਿੰਡ ਉੜਾਪੜ ਤੋਂ ਸਾਹਮਣੇ ਆਇਆ ਹੈ।ਓਥੇ ਪਿੰਡ ਉੜਾਪੜ ਨੇੜੇ ਮੁੱਖ ਮਾਰਗ 'ਤੇ ਮੋਟਰਸਾਈਕਲ ਦੀ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ ਹੈ।ਇਸ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਕੁਲਜਿੰਦਰ ਵਾਲ-ਵਾਲ ਬਚ ਗਏ ਅਤੇ ਮਾਂ-ਧੀ ਦੀ ਮੌਕੇ ’ਤੇ ਮੌਤ ਹੋ ਗਈ ਹੈ।ਜਿਨ੍ਹਾਂ ਦੀ ਪਛਾਣ ਕੁਲਜਿੰਦਰ ਕੌਰ (22) ਅਤੇ ਮਨਵੀਰ (2) ਵਾਸੀ ਪਿੰਡ ਸੇਲਕੀਆਣਾ ਵਜੋਂ ਹੋਈ ਹੈ। [caption id="attachment_301088" align="aligncenter" width="300"]Nawanshahr village Udrapad Near Road Accident , Mother and daughter Death ਨਵਾਂਸ਼ਹਿਰ : ਪਿੰਡ ਉੜਾਪੜ ਨੇੜੇ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ , ਮਾਂ-ਧੀ ਦੀ ਮੌਕੇ 'ਤੇ ਮੌਤ[/caption] ਜਾਣਕਾਰੀ ਅਨੁਸਾਰ ਪਰਿਵਾਰਕ ਮੈਂਬਰ ਮੋਟਰਸਾਈਕਲ ’ਤੇ ਨਵਾਂਸ਼ਹਿਰ ਤੋਂ ਦਵਾਈ ਲੈ ਕੇ ਘਰ ਪਰਤ ਰਹੇ ਸਨ।ਇਸ ਦੌਰਾਨ ਪਿੰਡ ਉੜਾਪੜ ਨੇੜੇ ਉਨ੍ਹਾਂ ਦਾ ਮੋਟਰਸਾਈਕਲ ਕਿਸੇ ਹੋਰ ਮੋਟਰਸਾਈਕਲ ਨਾਲ ਵੱਜ ਗਿਆ।ਇਸ ਤੋਂ ਬਾਅਦ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਨ੍ਹਾਂ ਦੀ ਟੱਕਰ ਜਾ ਰਹੇ ਟਰਾਲੇ ਨਾਲ ਹੋ ਗਈ। [caption id="attachment_301089" align="aligncenter" width="300"]Nawanshahr village Udrapad Near Road Accident , Mother and daughter Death ਨਵਾਂਸ਼ਹਿਰ : ਪਿੰਡ ਉੜਾਪੜ ਨੇੜੇ ਮੁੱਖ ਮਾਰਗ 'ਤੇ ਵਾਪਰਿਆ ਦਰਦਨਾਕ ਸੜਕ ਹਾਦਸਾ , ਮਾਂ-ਧੀ ਦੀ ਮੌਕੇ 'ਤੇ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਸਰਹਿੰਦ-ਪਟਿਆਲਾ ਰੋਡ ‘ਤੇ ਫੀਡ ਫ਼ੈਕਟਰੀ ‘ਚ ਲੱਗੀ ਅੱਗ , ਇੱਕ ਦੀ ਮੌਤ , ਕਈ ਜ਼ਖਮੀ ਇਸ ਘਟਨਾ ਤੋਂ ਬਾਅਦ ਟਰਾਲਾ ਚਾਲਕ ਟਰਾਲੇ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਹੈ।ਇਸ ਦੀ ਸੂਚਨਾ ਮਿਲਣ ’ਤੇ ਲਸਾੜਾ ਚੌਕੀ ਦੇ ਇੰਚਾਰਜ ਬਲਦੇਵ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਨਜ਼ਦੀਕੀ ਸੀ.ਸੀ.ਟੀ. ਵੀ. ਕੈਮਰਿਆਂ ਦੇ ਆਧਾਰ ’ਤੇ ਹਾਦਸੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। -PTCNews

Related Post