ਨੇਪਾਲ ਦੇ 16 ਸਾਲ ਦੇ ਇਸ ਬੱਲੇਬਾਜ਼ ਨੇ ਇੰਝ ਤੋੜਿਆ ਸਚਿਨ ਦਾ 29 ਸਾਲ ਪੁਰਾਣਾ ਰਿਕਾਰਡ, ਪੜ੍ਹੋ ਖਬਰ

By  Jashan A January 27th 2019 01:26 PM -- Updated: January 27th 2019 01:29 PM

ਨੇਪਾਲ ਦੇ 16 ਸਾਲ ਦੇ ਇਸ ਬੱਲੇਬਾਜ਼ ਨੇ ਇੰਝ ਤੋੜਿਆ ਸਚਿਨ ਦਾ 29 ਸਾਲ ਪੁਰਾਣਾ ਰਿਕਾਰਡ, ਪੜ੍ਹੋ ਖਬਰ,ਨਵੀਂ ਦਿੱਲੀ: ਕ੍ਰਿਕੇਟ ਦੀ ਦੁਨੀਆਂ ਦੇ ਭਗਵਾਨ ਕਹਾਏ ਜਾਣ ਵਾਲੇ ਦੁਨੀਆਂ ਦੇ ਸਟਾਰ ਬੱਲੇਬਾਜ ਸਚਿਨ ਤੇਂਦੁਲਕਰ ਨੇ ਆਪਣੇ ਕਰੀਅਰ 'ਚ ਕਈ ਰਿਕਾਰਡ ਆਪਣੇ ਨਾਮ ਕੀਤੇ ਹਨ। ਜਦੋ ਵੀ ਸਚਿਨ ਮੈਦਾਨ 'ਚ ਉਤਰਦੇ ਸਨ ਤਾਂ ਉਹ ਇਕ ਨਵਾਂ ਰਿਕਾਰਡ ਬਣਾ ਕੇ ਵਾਪਿਸ ਜਾਂਦੇ ਸਨ। [caption id="attachment_246809" align="aligncenter" width="270"]nepal ਨੇਪਾਲ ਦੇ 16 ਸਾਲ ਦੇ ਇਸ ਬੱਲੇਬਾਜ਼ ਨੇ ਇੰਝ ਤੋੜਿਆ ਸਚਿਨ ਦਾ 29 ਸਾਲ ਪੁਰਾਣਾ ਰਿਕਾਰਡ, ਪੜ੍ਹੋ ਖਬਰ[/caption] ਉਨ੍ਹਾਂ 'ਚੋਂ 29 ਸਾਲ ਪੁਰਾਣਾ ਇਕ ਰਿਕਾਰਡ ਟੁੱਟ ਗਿਆ ਹੈ। ਸਚਿਨ ਦਾ ਇਹ ਰਿਕਾਰਡ ਕੋਈ ਵੱਡੇ ਬੱਲੇਬਾਜ ਨੇ ਨਹੀਂ ਤੋੜਿਆ ਸਗੋਂ ਨੇਪਾਲ ਦੇ 16 ਸਾਲ ਦੇ ਬੱਲੇਬਾਜ਼ ਰੋਹਿਤ ਪਾਊਡੇਲ ਨੇ ਤੋੜ ਦਿੱਤਾ ਹੈ। ਦਰਅਸਲ ਇਹ ਰਿਕਾਰਡ ਸੀ ਸਭ ਤੋਂ ਘੱਟ ਉਮਰ 'ਚ ਕੌਮਾਂਤਰੀ ਅਰਧ ਸੈਂਕੜਾ ਜੜਨ ਦਾ। ਦੱਸ ਦੇਈਏ ਕਿ ਸਚਿਨ ਨੇ 23 ਨਵੰਬਰ 1989 ਨੂੰ ਪਾਕਿਸਤਾਨ ਦੇ ਖਿਲਾਫ 16 ਸਾਲ 213 ਦਿਨ ਦੀ ਉਮਰ 'ਚ ਫੈਸਲਾਬਾਦ ਟੈਸਟ 'ਚ ਅਰਧ ਸੈਂਕੜਾ ਜੜਿਆ ਸੀ। 29 ਸਾਲਾਂ ਤੋਂ ਸਚਿਨ ਦਾ ਇਹ ਰਿਕਾਰਡ ਬਰਕਰਾਰ ਸੀ ਪਰ ਹੁਣ ਇਸ ਰਿਕਾਰਡ 'ਤੇ ਨੇਪਾਲ ਦੇ ਰੋਹਿਤ ਪਾਊਡੇਲ ਦਾ ਨਾਂ ਲਿਖ ਦਿੱਤਾ ਗਿਆ ਹੈ।ਸਤਵੇਂ ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 16 ਸਾਲ 146 ਦਿਨ ਦੀ ਉਮਰ 'ਚ ਰੋਹਿਤ ਨੇ 58 ਗੇਂਦਾਂ 'ਤੇ 55 ਦੌੜਾਂ ਬਣਾਈਆਂ। -PTC News

Related Post